ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਸ਼ਹਿਰ ਅੰਦਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਨਿਰੰਤਰ ਯਤਨ ਜਾਰੀ

ਸਵੱਛ ਭਾਰਤ ਮੁਹਿੰਮ ਨੂੰ ਸਫਲ ਬਣਾਉਣ ਲਈ ਸ਼ਹਿਰ ਅੰਦਰ
ਸਫਾਈ ਵਿਵਸਥਾ ਦੀ ਬੇਹਤਰੀ ਲਈ ਨਿਰੰਤਰ ਯਤਨ ਜਾਰੀ

ਐੱਨ.ਜੀ.ਟੀ. ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਨਿਗਮ ਨੂੰ ਮਜ਼ਬੂਰਨ ਚਲਾਨਿੰਗ ਪ੍ਰੋਸੈੱਸ ਆਰੰਭ ਕਰਨ ਲਈ ਮਜ਼ਬੂਰ ਹੋਣਾ ਪਵੇਗਾ : ਅਨੂਪਮ ਕਲੇਰ

ਫਗਵਾੜਾ ( ਡਾ ਰਮਨ /ਹਰਦਿਆਲ ਸਿੰਘ ਸੰਧੂ ) ਨਗਰ ਨਿਗਮ, ਫਗਵਾੜਾ ਦੇ ਕਮਿਸ਼ਨਰ, ਅਨੁਪਮ ਕਲੇਰ, ਵੱਲੋ ਫਗਵਾੜਾ ਸ਼ਹਿਰ ਅੰਦਰ ਸਫਾਈ ਵਿਵਸਥਾ ਦੀ ਬੇਹਤਰੀ ਲਈ ਨਿਰੰਤਰ ਯਤਨ ਜਾਰੀ ਕੀਤੇ ਹੋਏ ਹਨ ਇਸੇ ਕੜੀ ਸਦਕਾ ਅੱਜ ਕਲੇਰ ਵੱਲੋਂ ਫਗਵਾੜਾ ਸ਼ਹਿਰ ਦੇ ਵੱਖ—ਵੱਖ ਕਰੀਬ 23 ਹੋਟਲ/ਰੈਸਟੋਰੈਂਟ/ਪੈਲਸ ਮਾਲਕਾਂ (ਬਲਕ ਵੇਸਟ ਜਨਰੇਟਰਜ਼) ਨਾਲ ਨਗਰ ਨਿਗਮ ਦੇ ਮੀਟਿੰਗ ਹਾਲ ਵਿੱਚ ਵਿਸ਼ੇਸ਼ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੀਮਤੀ ਕਲੇਰ ਨੇ ਸਮੂਹ ਹਾਜ਼ਰ ਹੋਟਲ/ਰੈਸਟੋਰੈਂਟ/ਪੈਲਸ ਮਾਲਕਾਂ ਨੂੰ ਅਪੀਲ ਕੀਤੀ ਕਿ ਇਸ ਮੀਟਿੰਗ ਦਾ ਮਕਸਦ ਫਗਵਾੜਾ ਸ਼ਹਿਰ ਅੰਦਰ ਸਫਾਈ ਵਿਵਸਥਾ ਨੂੰ ਹੋਰ ਬੇਹਤਰ ਬਣਾਉਣਾ ਹੈ। ਉਨ੍ਹਾਂ ਸਮੂਹ ਹਾਜ਼ਰ ਆਏ ਮਹਿਮਾਨਾਂ ਨੂੰ ਕਿਹਾ ਕਿ ਐੱਨ.ਜੀ.ਟੀ. ਦੀਆਂ ਹਦਾਇਤਾਂ ਮੁਤਾਬਕ ਆਪ ਆਪਣੇ ਗਿੱਲੇ—ਸੁੱਕੇ ਕੂੜੇ ਨੂੰ ਮੈਨੇਜ਼ ਕਰਨ ਲਈ ਪਾਬੰਦ ਹੋ, ਜਿਸ ਤਹਿਤ ਹਰ ਹੋਟਲ/ਰੈਸਟੋਰੈਂਟ/ਪੈਲਸ/ਢਾਬੇ ਨੂੰ ਆਪਣੇ ਅਦਾਰੇ ਅੰਦਰ 02 ਡਸਟਬਿਨ ਰੱਖਣੇ ਅਤੇ ਗਿੱਲਾ—ਸੁੱਕਾ ਕੂੜਾ ਨੂੰ ਅਲੱਗ—ਅਲੱਗ ਰੱਖਣਾ ਲਾਜ਼ਮੀ ਹੈ ਅਤੇ ਗਿੱਲੇ ਕੂੜੇ ਤੋਂ ਆਪਣੇ ਪੱਧਰ ‘ਤੇ ਖਾਦ ਤਿਆਰ ਕਰਨਾ ਅਤੇ ਉਸ ਦੀ ਲਾਗ ਬੁੱਕ ਮੇਨਟੇਨ ਕਰਨਾ ਜ਼ਰੂਰੀ ਹੈ ਕਲੇਰ ਨੇ ਕਿਹਾ ਕਿ ਐੱਨ.ਜੀ.ਟੀ. ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਨਿਗਮ ਨੂੰ ਮਜ਼ਬੂਰਨ ਚਲਾਨਿੰਗ ਪ੍ਰੋਸੈੱਸ ਆਰੰਭ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਇਸ ਲਈ ਸਮੂਹ (ਬਲਕ ਵੇਸਟ ਜਨਰੇਟਰਜ਼) ਆਪਣੇ—ਆਪਣੇ ਅਦਾਰੇ ਵਿੱਚ ਐੱਨ.ਜੀ.ਟੀ. ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੰਪੋਸਟ ਪਿੱਟਸ/ਬਿਨ ਜ਼ਰੂਰ ਲਗਾਉਣ ਅਤੇ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸਹਿਯੋਗ ਕਰਨ ਇਸ ਮੌਕੇ ਉਨ੍ਹਾਂ ਨਾਲ ਨਿਗਰਾਨ ਇੰਜੀਨੀਅਰ, ਨੋਡਲ ਅਫਸਰ ਹੈਲਥ ਸ਼ਾਖਾ, ਚੀਫ ਸੈਨੇਟਰੀ ਇੰਸਪੈਕਟਰ, ਐੱਮ.ਆਈ.ਐੱਸ. ਅਤੇ ਆਈ.ਈ.ਸੀ. ਹਾਜ਼ਰ ਸਨ

50 Views