ਵਿਸਾਖੀ ਪੁਰਬ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਨਾਮ ਸਿਮਰਨ ਕੀਰਤਨ ਸਮਾਗਮ ਅੱਜ

ਵਿਸਾਖੀ ਪੁਰਬ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਨਾਮ ਸਿਮਰਨ ਕੀਰਤਨ ਸਮਾਗਮ ਅੱਜ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਖਾਲਸਾ ਪੰਥ ਦੇ ਕੌਮੀ ਇਤਿਹਾਸਕ ਦਿਹਾੜੇ ਵਿਸਾਖੀ ਪੁਰਬ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਸ਼ੁੱਭ ਆਮਦ ਦੀ ਖੁਸ਼ੀ ਵਿੱਚ ਨਾਮ ਸਿਮਰਨ ਕੀਰਤਨ ਸਮਾਗਮ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਜਗਤਗੁਰੂ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਸਿੱਖ ਕੌਮ ਦੀ ਮਾਇਨਾਜ ਸਖਸ਼ੀਅਤ ਸੰਤ ਬਾਬਾ ਅਨੂਪ ਸਿੰਘ ਜੀ ਊਨਾਂ ਸਾਹਿਬ ਵਾਲਿਆਂ ਦੀ ਯੋਗ ਅਗਵਾਈ ਹੇਠ ਇਲਾਕੇ ਭਰ ਦੀ ਸਮੂਹ ਸਾਧ-ਸੰਗਤ ਦੇ ਪੂਰਨ ਸਹਿਯੋਗ ਨਾਲ 13 ਅਪ੍ਰੈਲ ਦਿਨ ਸ਼ਨੀਵਾਰ ਨੂੰ ਸ਼ਰਧਾ ਪੂਰਵਕ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸੰਧਿਆ ਦੇ ਸਮੇਂ ਸੋਦਰੁ ਰਹਿਰਾਸ ਸਾਹਿਬ ਜੀ ਦੇ ਪਾਠ ਉਪਰੰਤ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸਿੱਖ ਪੰਥ ਦੀ ਸਿਰਮੌਰ ਸਖਸ਼ੀਅਤ ਸੰਤ ਬਾਬਾ ਅਨੂਪ ਸਿੰਘ ਜੀ ਊਨਾਂ ਸਾਹਿਬ ਵਾਲਿਆ ਦੇ ਜਾਨ-ਸ਼ੀਨ ਭਾਈ ਰਮਨਜੋਤ ਸਿੰਘ ਜੀ ਯੂ.ਐੱਸ.ਏ. ਊਨਾਂ ਸਾਹਿਬ ਵਾਲੇ, ਭਾਈ ਬਲਜੀਤ ਸਿੰਘ ਜੀ ਪਟਿਆਲੇ ਵਾਲੇ, ਭਾਈ ਕੁਲਜੀਤ ਸਿੰਘ ਜੀ ਫਗਵਾੜਾ ਵਾਲੇ, ਭਾਈ ਜੈਦੀਪ ਸਿੰਘ ਜੀ ਪ੍ਰਚਾਰਕ, ਹੈੱਡ ਗ੍ਰੰਥੀ ਭਾਈ ਗੁਰਮੀਤ ਸਿੰਘ, ਸੰਗਤਾਂ ਨੂੰ ਕਥਾ-ਕੀਰਤਨ ਗੁਰਇਤਿਹਾਸ ਰਾਹੀਂ ਗੁਰੂ ਚਰਨਾਂ ਨਾਲ ਜੋੜਣਗੇ । ਇਸ ਮੌਕੇ ਸਾਰੇ ਸਮਾਗਮ ਵਿੱਚ ਇੰਟਰਨੈਸ਼ਨਲ ਢਾਡੀ ਭਾਈ ਗੁਰਦਿਆਲ ਸਿੰਘ ਲੱਖਪੁਰ ਸਟੇਜ ਸੰਚਾਲਨ ਨਿਭਾਉਣਗੇ। ਇਸ ਮੌਕੇ ਸੇਵਾ ਕੇਂਦਰ ਪ੍ਰਬੰਧਕ ਭਾਈ ਸਾਹਿਬ ਭਾਈ ਇਕਬਾਲ ਸਿੰਘ ਬੱਬੂ ਵੀਰ ਜੀ ਨੇ ਇਲਾਕੇ ਭਰ ਦੀ ਸਮੂਹ ਸਾਧ-ਸੰਗਤ ਨੂੰ ਭਾਈ ਘਨੱਈਆ ਜੀ ਸੇਵਾ ਸਿਮਰਨ ਕੇਂਦਰ ਫਗਵਾੜਾ ਵਿਖੇ ਕਰਵਾਏ ਜਾ ਰਹੇ ਸਮਾਗਮ ਵਿੱਚ ਹੁੰਮ-ਹੁੰਮਾ ਕਿ ਹਾਜਰੀ ਭਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਚਾਹ ਪਕੌੜਿਆ, ਗੁਰੂ ਦੇ ਲੰਗਰ ਅਤੇ ਪੀਜੇ ਦੇ ਲੰਗਰ ਵਿਸ਼ੇਸ਼ ਤੌਰ ਤੇ ਵਰਤਾਏ ਜਾਣਗੇ

49 Views