ਜਠੇਰੇ ਦੁੱਗਲਾਂ ਹਦੀਆਬਾਦ ਵਿਖੇ ਪਿਤਰ ਪੂਜਨ ਨਾਲ ਸਾਲਾਨਾ ਜੋੜ ਮੇਲਾ ਹੋਇਆ ਸੰਪਨ

ਜਠੇਰੇ ਦੁੱਗਲਾਂ ਹਦੀਆਬਾਦ ਵਿਖੇ ਪਿਤਰ ਪੂਜਨ ਨਾਲ ਸਾਲਾਨਾ ਜੋੜ ਮੇਲਾ ਹੋਇਆ ਸੰਪਨ

ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵੀ ਪਹੁੰਚੇ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਜਠੇਰੇ ਦੁੱਗਲਾਂ ਵੈਲਫੇਅਰ ਸੁਸਾਇਟੀ (ਰਜਿ.) ਹਦੀਆਬਾਦ ਫਗਵਾੜਾ ਵੱਲੋਂ ਦੋ ਰੋਜ਼ਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਦੂਸਰੇ ਦਿਨ ਐਤਵਾਰ ਸਵੇਰੇ ਹਵਨ ਯੱਗ ਉਪਰੰਤ ਬ੍ਰਹਮਲੀਨ ਸ਼੍ਰੀ ਸਵਾਮੀ ਗੰਗਾਨੰਦ ਪਰਵਤ ਜੀ ਮਹਾਰਾਜ ਦੇ ਅਸ਼ੀਰਵਾਦ ਨਾਲ ਬ੍ਰਹਮਚਾਰੀ ਦੀਪ ਚੈਤੰਨਿਆ ਜੀ ਮਹਾਰਾਜ ਨੇ ਸ਼੍ਰੀ ਰਾਮਚਰਿਤਮਾਨਸ ਦੇ ਅਖੰਡ ਪਾਠ ਦਾ ਭੋਗ ਪਾਇਆ। ਉਪਰੰਤ ਵੱਡੇ ਵਢੇਰਿਆਂ ਦਾ ਸਨਮਾਨ ਅਤੇ ਪ੍ਰਵਚਨ ਦਾ ਪ੍ਰੋਗਰਾਮ ਹੋਇਆ। ਮਹਿਲਾਵਾਂ ਦੀ ਮੰਡਲੀ ਨੇ ਭਜਨ ਕੀਰਤਨ ਕੀਤਾ। ਇਸ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਪੁੱਜੇ। ਉਹਨਾਂ ਨੇ ਹਾਜਰੀਨ ਨੂੰ ਸਲਾਨਾ ਸਮਾਗਮ ਦੀਆਂ ਸ਼ੁੱਭ ਇੱਛਾਵਾਂ ਦਿੱੰਤੀਅੰ ਅਤੇ ਕਿਹਾ ਕਿ ਭਾਰਤ ਵਿੱਚ ਮਨਾਏ ਜਾਂਦੇ ਸਾਰੇ ਉਤਸਵ ਕੋਈ ਨਾ ਕੋਈ ਸੰਦੇਸ਼ ਦਿੰਦੇ ਹਨ। ਸਾਡੇ ਪੁਰਖਿਆਂ ਨੂੰ ਸਮਰਪਿਤ ਇਹ ਦਿਨ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਸਾਨੂੰ ਆਪਣੇ ਘਰ ਦੇ ਬਜ਼ੁਰਗਾਂ ਦਾ ਨਾ ਸਿਰਫ ਜੀਉਂਦੇ ਜੀਅ ਸਤਿਕਾਰ ਕਰਨਾ ਚਾਹੀਦਾ ਹੈ ਬਲਕਿ ਪਰਲੋਕ ਚਲੇ ਜਾਣ ਤੋਂ ਬਾਅਦ ਵੀ ਸਾਨੂੰ ਉਨ੍ਹਾਂ ਦੇ ਨਾਮ ’ਤੇ ਦਾਨ-ਪੁੰਨ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਪੁਰਖਿਆਂ ਦੇ ਕਾਰਨ ਨਾਲ ਹੀ ਸਾਡੀ ਹੋਂਦ ਹੈ। ਸੁਸਾਇਟੀ ਦੇ ਪ੍ਰਧਾਨ ਜੈ ਦੇਵ ਦੁੱਗਲ ਨੇ ਪ੍ਰੋਗਰਾਮ ਦੀ ਸਫ਼ਲਤਾ ਹਿਤ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਦੀ ਤਰਫੋਂ ਵਿਧਾਇਕ ਧਾਲੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਐਨ.ਆਰ.ਆਈ. ਅਸ਼ਵਨੀ ਦੁੱਗਲ ਜਰਮਨ, ਦੀਪਕ ਦੁੱਗਲ, ਮੰਗਾ ਦੁੱਗਲ, ਰਾਕੇਸ਼ ਦੁੱਗਲ, ਅਨੂ ਦੁੱਗਲ, ਅਨਿਰੁਧ ਕੁਮਰਾ, ਸੰਜੇ ਗਰੋਵਰ, ਸੰਜੇ ਦੁੱਗਲ ਈਸ਼ੂ ਦੁੱਗਲ, ਪ੍ਰਭਾਤ ਦੁੱਗਲ, ਰਣਬੀਰ ਦੁੱਗਲ, ਨਰੇਸ਼ ਕੁਮਾਰ, ਪ੍ਰਮੋਦ ਦੁੱਗਲ, ਬਾਊ ਦੁੱਗਲ, ਅਜੈ ਦੁੱਗਲ, ਬਲਰਾਜ ਦੁੱਗਲ, ਸੁਨੀਲ ਦੁੱਗਲ, ਅਚਾਰੀਆ ਅਨਿਲ ਭਾਰਦਵਾਜ, ਪ੍ਰਭਾਤ ਦੁੱਗਲ, ਕਮਲ ਦੁੱਗਲ, ਲੱਕੀ ਦੁੱਗਲ, ਲਲਿਤ ਦੁੱਗਲ, ਹਰਜੀਤ ਦੁੱਗਲ, ਪ੍ਰਦੀਪ ਸ਼ਰਮਾ, ਸੌਰਵ ਦੁੱਗਲ, ਬੌਬੀ ਦੁੱਗਲ, ਈਸ਼ਾਨ ਦੁੱਗਲ, ਆਦਿਤਿਆ ਸ਼ਰਮਾ, ਸੁਖਦੇਵ, ਪ੍ਰਮੋਦ ਦੁੱਗਲ ਸਮੇਤ ਦੁੱਗਲ ਤੇ ਭਾਰਦਵਾਜ ਪਰਿਵਾਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

53 Views