ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ
ਜੀ.ਡੀ.ਆਰ. ਡੇ ਬੋਰਡਿੰਗ ਪਬਲਿਕ ਸਕੂਲ ਵਿੱਚ ਮਨਾਇਆ ਗਿਆ ਵਿਸ਼ਵ ਸਿਹਤ ਦਿਵਸ
ਫਗਵਾੜਾ (ਡਾ, ਰਮਨ ਹਰਦਿਆਲ ਸਿੰਘ ਸੰਧੂ ) ਜੀ ਡੀ ਆਰ ਡੇ ਬੋਰਡਿੰਗ ਪਬਲਿਕ ਸਕੂਲ, ਆਦਰਸ਼ ਨਗਰ, ਫਗਵਾੜਾ ਵਿਖੇ ਜੈਸਮਿਨ ਹਾਊਸ ਦੇ ਇੰਚਾਰਜ ਮੈਡਮ ਹਰਪ੍ਰੀਤ ਕੌਰ ਜੀ ਦੇ ਸਹਿਯੋਗ ਨਾਲ ਵਿਸ਼ਵ ਸਿਹਤ ਦਿਵਸ ਤੇ ਪ੍ਰੋਗਰਾਮ ਕਰਵਾਇਆ ਗਿਆ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਮੈਡਮ ਹਰਪ੍ਰੀਤ ਕੌਰ ਵਲੋਂ ਸਟੇਜ ਦਾ ਸੰਚਾਲਨ ਕਰਦੇ ਹੋਏ ਉਹਨਾਂ ਨੇ ਵਿਸ਼ਵ ਸਿਹਤ ਦਿਵਸ ਸਬੰਧੀ ਬੱਚਿਆਂ ਨੂੰ ਸਿਹਤ ਸੰਬੰਧੀ ਕਈ ਗੱਲਾਂ ਤੋਂ ਜਾਣੂ ਕਰਵਾਇਆ| ਵਿਦਿਆਰਥੀ ਵਿਸ਼ਨੂੰ ਨੇ ਵਿਸ਼ਵ ਸਿਹਤ ਸੰਬੰਧੀ ਆਪਣੇ ਭਾਸ਼ਣ ਰਾਹੀਂ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ | ਇਸ ਮੌਕੇ ਉੱਪਰ ਕਿਡਿਜ ਵਰਲਡ ਦੇ ਬੱਚਿਆਂ ਵਿੱਚ ਫਲਾਂ ਦੀ ਵਰਤੋਂ ਕਰਨ ਦੀ ਆਦਤ ਨੂੰ ਉਤਸ਼ਾਹਤ ਕਰਨ ਲਈ, ਉਨ੍ਹਾਂ ਨੂੰ ਵਿਸ਼ੇਸ਼ ਦੁਪਹਿਰ ਦੇ ਖਾਣੇ ਵਿੱਚ ਫਲ ਲਿਆਉਣ ਲਈ ਵੀ ਕਿਹਾ ਗਿਆ ਸੀ। ਪ੍ਰੀ-ਨਰਸਰੀ ਤੋਂ ਲੈਕੇ ਜਮਾਤ ਯੂਕੇਜੀ ਤੱਕ ਦੇ ਬੱਚਿਆਂ ਨੇ ਸ਼ੋਅ ਅਤੇ ਟੇਲ ਗਤੀਵਿਧੀ ਰਾਹੀਂ ਫਲ਼ਾਂ ਅਤੇ ਸਬਜ਼ੀਆਂ ਨੂੰ ਦਿਖਾਇਆ ਅਤੇ ਉਹਨਾਂ ਦੇ ਲਾਭਾਂ ਬਾਰੇ ਦੱਸਿਆ। ਸਕੂਲ ਦੇ ਚੇਅਰਮੈਨ ਐਡਵੋਕੇਟ ਅਮਿਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤੰਦਰੁਸਤ ਸਰੀਰ ਵਿਚ ਤੰਦਰੁਸਤ ਮਨ ਦਾ ਵਾਸ ਹੁੰਦਾ ਹੈ | ਮਨੁੱਖ ਦੀ ਸਭ ਤੋਂ ਵੱਡੀ ਦੌਲਤ ਉਸ ਦਾ ਸਰੀਰ ਅਤੇ ਉਸ ਦੀ ਸਿਹਤ ਹੈ। ਉਨ੍ਹਾਂ ਕਿਹਾ ਕਿ ਅਸੀਂ ਸੱਚਮੁੱਚ ਉਦੋਂ ਹੀ ਸਿਹਤਮੰਦ ਹੁੰਦੇ ਹਾਂ ਜਦੋਂ ਅਸੀਂ ਮਾਨਸਿਕ, ਸਰੀਰਕ, ਭਾਵਨਾਤਮਕ, ਅਧਿਆਤਮਕ ਅਤੇ ਸਮਾਜਿਕ ਪੱਧਰ ‘ਤੇ ਤੰਦਰੁਸਤ ਮਹਿਸੂਸ ਕਰਦੇ ਹਾਂ

