ਬਲੱਡ ਬੈਂਕ ਨੇ ਮਨਾਇਆ ਵਿਸ਼ਵ ਸਿਹਤ ਦਿਵਸ

ਬਲੱਡ ਬੈਂਕ ਨੇ ਮਨਾਇਆ ਵਿਸ਼ਵ ਸਿਹਤ ਦਿਵਸ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ੍ਰੀ ਕੇ.ਕੇ. ਸਰਦਾਨਾ ਦੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਬਲੱਡ ਬੈਂਕ ਵਲੋਂ ਮਲਕੀਅਤ ਸਿੰਘ ਰਘਬੋਤਰਾ ਪ੍ਰਧਾਨ ਦੀ ਅਗਵਾਈ ਹੇਠ ਸ਼ਾਲਿਨੀ ਗਰੁਪ ਦੇ ਸਹਿਯੋਗ ਨਾਲ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ। ਜਿਸਦਾ ਆਗਾਜ ਆਈ.ਐਮ.ਏ. ਫਗਵਾੜਾ ਦੇ ਸਾਬਕਾ ਪ੍ਰਧਾਨ ਡਾ. ਵਿਜੇ ਸ਼ਰਮਾ ਚਾਈਲਡ ਸਪੈਸ਼ਲਿਸਟ ਨੇ ਦੀਪ ਪ੍ਰਜਵੱਲਿਤ ਕਰਕੇ ਕੀਤਾ। ਉਹਨਾਂ ਆਪਣੇ ਸੰਦੇਸ਼ ਵਿਚ ਮਾਂ ਦੇ ਦੁੱਧ ਦੀ ਮਹੱਤਤਾ ਦੱਸਦੇ ਹੋਏ ਸਮੂਹ ਮਾਵਾਂ ਨੂੰ ਆਪਣੇ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਜਰੂਰ ਪਿਲਾਉਣ ਦੀ ਅਪੀਲ ਕੀਤੀ ਤਾਂ ਜੋ ਬੱਚਿਆਂ ਦੀ ਸਿਹਤ ਠੀਕ ਰਹੇ। ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਸ਼ਿਵਾਨੀ ਢੰਡ ਐਸੋਸੀਏਟ ਪ੍ਰੋਫੈਸਰ ਲਵਲੀ ਯੁਨੀਵਰਸਟੀ ਵਲੋਂ ਪ੍ਰੋਜੈਕਟਰ ਪ੍ਰਜੇਂਟੇਸ਼ਨ ਰਾਹੀਂ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ। ਉਹਨਾਂ ਹਾਜਰੀਨ ਨੂੰ ਆਪਣੀ ਸਿਹਤ ਪ੍ਰਤੀ ਜਾਗਰੁਕ ਹੋਣ ਦਾ ਅਹਿਦ ਵੀ ਦੁਵਾਇਆ ਤੇ ਨਾਲ ਹੀ ਡੱਬਾ ਬੰਦ ਭੋਜਨ ਤੋਂ ਗੁਰੇਜ ਕਰਨ ਦੀ ਅਪੀਲ ਕੀਤੀ। ਸ਼ਾਲਨੀ ਗਰੁੱਪ ਫਗਵਾੜਾ ਦੇ ਵਿਦਿਆਰਥੀਆਂ ਨੇ ਇਸ ਸਮਾਗਮ ਨੂੰ ਬਹੁਤ ਹੀ ਲਾਹੇਵੰਦ ਦੱਸਿਆ। ਸ਼ਾਲਿਨੀ ਗਰੁਪ ਦੀ ਇੰਚਾਰਜ ਮੋਨਿਕਾ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਰੇਸ਼ਮ ਚੰਦ, ਮੋਹਨ ਲਾਲ ਤਨੇਜਾ, ਲਸ਼ਕਰ ਸਿੰਘ ਲਿਖਾਰੀ, ਗੁਲਾਬ ਸਿੰਘ, ਬੀ.ਕੇ. ਪੁਰੀ, ਸੁਧਾ ਬੇਦੀ, ਵਿਸ਼ਵਾ ਮਿੱਤਰ ਸ਼ਰਮਾ, ਹਰਨਾਮ ਸਿੰਘ ਕਾਲੜਾ, ਸੰਤੋਖ ਚੰਦ ਬੱਗਾ, ਅਮਰਜੀਤ ਡਾਂਗ ਆਦਿ ਹਾਜਰ ਸਨ

69 Views