ਜੰਡਿਆਲਾ ਗੁਰੂ ਪੁਲੀਸ ਨੇ 150 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਜੰਡਿਆਲਾ ਗੁਰੂ ਪੁਲੀਸ ਨੇ 150 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਜੰਡਿਆਲਾ ਗੁਰੂ 30 ਮਾਰਚ ( ਮਲਕੀਤ ਸਿੰਘ ਚੀਦਾ ) ਐਸ ਐਸ ਪੀ ਸਾਹਿਬ ਦਿਹਾਤੀ ਸਤਿੰਦਰ ਸਿੰਘ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੁੱਟ ਖੋਹ ਤੇ ਨਸ਼ਾ ਤਸਕਰਾਂ ਤੇ ਗੈਗਸਟਰਾਂ ਤੇ ਕਾਬੂ ਪਾਉਣ ਲਈ ਵਿਸ਼ੇਸ਼ ਹਦਾਇਤਾਂ ਦੇ ਤਹਿਤ ਅੱਜ ਜੰਡਿਆਲਾ ਗੁਰੂ ਦੇ ਥਾਣਾ ਮੁੱਖੀ ਐਸ ਐਚ ਓ ਪਰਮਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਹੇਠ ਕਾਰਵਾਈ ਕਰਦੇ ਹੋਏ ਅੱਜ ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲਾ ਦੇ ਦੋਸ਼ੀ ਬਲਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਤਰਸੇਮ ਸਿੰਘ ਨੂੰ 150 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਐਨ ਡੀ ਪੀ ਐਸ ਦੇ ਤਹਿਤ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਤੇ ਰਿਮਾਂਡ ਹਾਸਲ ਕਰਕੇ ਦੋਸ਼ੀ ਕੋਲੋ ਹੋਰ ਪੁੱਛ ਗਿੱਛ ਕਰਕੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ
85 Views

