ਚੋਰਾ ਦੇ ਹੋਂਸਲੇ ਬੁਲੰਦ ਆਏ ਦਿਨ ਹੋ ਰਹੀਆਂ ਨੇ ਮੋਬਾਈਲ ਚੋਰੀ ਦੀਆ ਵਾਰਦਾਤਾਂ

ਚੋਰਾ ਦੇ ਹੋਂਸਲੇ ਬੁਲੰਦ ਆਏ ਦਿਨ ਹੋ ਰਹੀਆਂ ਨੇ ਮੋਬਾਈਲ ਚੋਰੀ ਦੀਆ ਵਾਰਦਾਤਾਂ

ਪੱਤਰਕਾਰ ਦੇ ਘਰ ਚੋਰੀ ਕਰਨ ਆਏ ਚੋਰਾ ਚੋ ਇੱਕ ਕਾਬੂ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਬੀਤੀ ਰਾਤ ਚੋਰਾ ਵਲੋਂ ਚੋਰੀ ਦੇ ਮਕਸਦ ਨਾਲ ਮੁੱਹਲਾ ਭਗਤਪੁਰਾ ਗਲੀ ਨੰਬਰ 1 ਵਿਖੇ ਰਹਿੰਦੇ ਦੈਨਿਕ ਜਾਗਰਣ ਦੇ ਪੱਤਰਕਾਰ ਪ੍ਰਵੀਨ ਕਨੋਜੀਆ ਦੇ ਘਰ ਵੜ੍ਹ ਕੇ ਮੋਬਾਇਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੱਤਰਕਾਰ ਪ੍ਰਵੀਨ ਕਨੋਜੀਆ ਨੇ ਦੱਸਿਆ ਕਿ ਬੀਤੀ ਰਾਤ ਉਹ ਰੋਜ਼ਾਨਾ ਦੀ ਤਰ੍ਹਾਂ ਅਪਣੇ ਕੰਮਕਾਰ ਕਰ ਸੁੱਤੇ ਹੋਏ ਸਨ ਕਿ ਅਚਾਨਕ ਦੇਰ ਰਾਤ ਚੋਰਾ ਵਲੋਂ ਉਨ੍ਹਾਂ ਦੇ ਘਰ ਫਿਲਮੀ ਅੰਦਾਜ਼ ਵਿੱਚ ਐਟਰੀ ਕੀਤੀ ਗਈ ਅਤੇ ਉਨ੍ਹਾਂ ਦੇ ਕਮਰਿਆਂ ਵਿੱਚ ਵੜ੍ਹ ਮੋਬਾਈਲ ਫੋਨ ਚੋਰੀ ਕਰ ਰਫ਼ੂ ਚੱਕਰ ਹੋਣ ਲੱਗੇ ਤਾਂ ਅਚਾਨਕ ਉਨ੍ਹਾਂ ਦੀ ਅੱਖ ਖੁਲ ਗਈ ਅਤੇ ਉਨ੍ਹਾਂ ਇੱਕ ਚੋਰ ਨੂੰ ਕਾਬੂ ਕਰ ਮੋਕੇ ਤੇ ਪਹੁੰਚੀ ਪੁਲਿਸ ਹਵਾਲੇ ਕੀਤਾ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦੇ ਇਲਾਕੇ ਚ ਚੋਰਾ ਵਲੋਂ ਮੋਬਾਈਲ ਚੋਰੀ ਦੀਆ ਵਾਰਦਾਤਾਂ ਕਾਫੀ ਵੱਧ ਗਈਆ ਹਨ ਜਿਸ ਨੂੰ ਠੱਲ੍ਹ ਪਾਈ ਜਾਵੇ ਪੁਲਿਸ ਵਲੋਂ ਇਸ ਸੰਬੰਧੀ ਰਿਪੋਰਟ ਦਰਜ ਕਰ ਚੋਰ ਤੋ ਪੁਛਗਿੱਛ ਜਾਰੀ ਹੈ

91 Views