ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵੱਲੋਂ ਹੇਅਰ ਪੈਲੇਸ ਵਿਖੇ ਮਨਾਇਆ ਵਿਸ਼ਵ ਜੰਗਲਾਤ ਦਿਵਸ

ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਵੱਲੋਂ ਹੇਅਰ ਪੈਲੇਸ ਵਿਖੇ ਮਨਾਇਆ ਵਿਸ਼ਵ ਜੰਗਲਾਤ ਦਿਵਸ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਨੇ ਹੋਟਲ ਹੇਅਰ ਪੈਲੇਸ ਦੇ ਸਹਿਯੋਗ ਨਾਲ ਵਿਸ਼ਵ ਜੰਗਲਾਤ ਦਿਵਸ ਮਨਾਉਂਦੇ ਹੋਏ ਜੰਗਲਾਂ ਦੀ ਸੰਭਾਲ ਦਾ ਸੁਨੇਹਾ ਦਿੱਤਾ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਨਾਲ ਸੁਸ਼ੀਲ ਮੈਣੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਪ੍ਰੋਗਰਾਮ ਦੌਰਾਨ ਇੰਜੀ. ਅਸ਼ਵਨੀ ਕੋਹਲੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਨ੍ਹਾਂ ਦਾ ਹੋਟਲ ਮਾਲਕ ਸਰਬਜੀਤ ਸਿੰਘ ਹੇਅਰ ਅਤੇ ਸਟਾਫ਼ ਵੱਲੋਂ ਸਵਾਗਤ ਕੀਤਾ ਗਿਆ। ਉਨ੍ਹਾਂ ਆਪਣੇ ਸੰਬੋਧਨ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕੀਤੀ। ਉਨ੍ਹਾਂ ਫਗਵਾੜਾ ਇਨਵਾਇਰਮੈਂਟ ਐਸੋਸੀਏਸ਼ਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਸੁਖਵਿੰਦਰ ਸਿੰਘ ਹੇਅਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਭਜਨ ਸਿੰਘ ਹਰ ਸਾਲ ਇਹ ਦਿਹਾੜਾ ਮਨਾਉਂਦੇ ਸਨ। ਇਸੇ ਰਵਾਇਤ ਨੂੰ ਐਸੋਸੀਏਸ਼ਨ ਦੇ ਸਹਿਯੋਗ ਨਾਲ ਅੱਗੇ ਤੋਰਿਆ ਜਾ ਰਿਹਾ ਹੈ। ਮਲਕੀਅਤ ਸਿੰਘ ਰਘਬੋਤਰਾ ਨੇ ਜੰਗਲਾਂ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਖੋਜਾਂ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਸਾਹਿਤਕਾਰ ਮਹਿੰਦਰ ਸਿੰਘ ਸੋਢੀ ਨੇ ਜੰਗਲਾਂ ਦੀ ਵੱਧ ਰਹੀ ਕਟਾਈ ’ਤੇ ਚਿੰਤਾ ਪ੍ਰਗਟਾਈ। ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਿਵਿਜ ਅਤੇ ਸੰਜੀਵਨੀ ਨੇ ਪ੍ਰੋਜੈਕਟਰ ਦੀ ਮਦਦ ਨਾਲ ਜੰਗਲਾਂ ਦੀ ਮਹੱਤਤਾ ਅਤੇ ਰੁੱਖਾਂ ਦੀ ਕਟਾਈ ਕਾਰਨ ਵਾਤਾਵਰਨ ਵਿੱਚ ਆ ਰਹੇ ਬਦਲਾਅ ਬਾਰੇ ਪ੍ਰਦਰਸ਼ਨ ਕੀਤਾ। ਆਦਰਸ਼ ਬਾਲ ਵਿਦਿਆਲਿਆ ਅਤੇ ਸ਼ਾਲਿਨੀ ਗਰੁੱਪ ਦੇ ਵਿਦਿਆਰਥੀਆਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਰਮੇਸ਼ ਕੌਸ਼ਲ ਨੇ ਬੂਟਿਆਂ ਨੂੰ ਕੁਦਰਤੀ ਖਾਦਾਂ ਪਾਉਣ ’ਤੇ ਜ਼ੋਰ ਦਿੱਤਾ ਅਤੇ ਪਲਾਂਟ ਵਿੱਚ ਤਿਆਰ ਕੀਤੀ ਖਾਦ ਵੀ ਮੁਫਤ ਵੰਡੀ। ਜੰਗਲਾਤ ਵਿਭਾਗ ਵੱਲੋਂ ਵਾਤਾਵਰਨ ਪ੍ਰੇਮੀਆਂ ਨੂੰ ਬੂਟੇ ਵੰਡੇ ਗਏ। ਅੰਤ ਵਿੱਚ ਸੁਸ਼ੀਲ ਮੈਣੀ ਨੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਹਰਭਜਨ ਸਿੰਘ ਹੇਅਰ ਅਤੇ ਡਾ: ਅਮਰਜੀਤ ਚੌਸਰ ਨੂੰ ਸ਼ਰਧਾਂਜਲੀ ਭੇਟ ਕਰਕੇ ਕੀਤੀ ਗਈ। ਇਸ ਮੌਕੇ ਸ਼੍ਰੀ ਰੇਸ਼ਮ ਲਾਲ, ਲਸ਼ਕਰ ਸਿੰਘ, ਰਾਕੇਸ਼ ਗੌੜ, ਵਿਸ਼ਵਾਮਿੱਤਰ ਸ਼ਰਮਾ, ਸ਼ਾਲਿਨੀ ਗਰੁੱਪ ਤੋਂ ਮੋਨਿਕਾ, ਪ੍ਰਿੰਸੀਪਲ ਨਰੋਤਮ ਖੇਤੀ, ਰਾਮ ਲੁਭਾਇਆ, ਸੁਧੀਰ ਸ਼ਰਮਾ, ਰਵਿੰਦਰ ਚੋਟ, ਰਜਿੰਦਰ ਸਾਹਨੀ, ਕ੍ਰਿਸ਼ਨ ਲਾਲ, ਸੁਧਾ ਬੇਦੀ, ਮੋਹਨ ਲਾਲ ਤਨੇਜਾ, ਰਵਿੰਦਰ ਸਹਿਦੇਵ, ਵਿਨੋਦ ਚਾਵਲਾ, ਟੀ.ਡੀ. ਚਾਵਲਾ, ਏ.ਪੀ. ਕੋਛੜ, ਗੁਲਾਬ ਸਿੰਘ ਠਾਕੁਰ, ਰੀਨਾ ਖੋਸਲਾ, ਗੁਲਸ਼ਨ ਕਪੂਰ, ਸੁਰਿੰਦਰ ਪਾਲ, ਰੂਪ ਲਾਲ, ਪੂਜਾ ਸ਼ਰਮਾ, ਸੁਨੀਤਾ ਸ਼ਰਮਾ, ਆਸ਼ਾ ਰਾਣੀ, ਜੁਗਲ ਭਨੋਟ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ

70 Views