ਜਨਰਲ ਸਮਾਜ ਮੰਚ ਰਜਿ. ਪੰਜਾਬ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਜਨਰਲ ਸਮਾਜ ਮੰਚ ਰਜਿ. ਪੰਜਾਬ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਦਿੱਤੀ ਸ਼ਰਧਾਂਜਲੀ

ਪੇਪਰ ਚੌਕ ‘ਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਇਆ ਜਾਵੇ : ਗਿਰੀਸ਼ ਸ਼ਰਮਾ

ਦੋਆਬੇ ’ਚ ਰੋਟੇਸ਼ਨ ਦੇ ਆਧਾਰ ’ਤੇ ਸੀਟਾਂ ਦੇ ਰਾਖਵਾਂਕਰਨ ਦੀ ਕੀਤੀ ਮੰਗ: ਗਿਰੀਸ਼ ਸ਼ਰਮਾ

ਫਗਵਾੜਾ (ਡਾ ਰਮਨ ਹਰਦਿਆਲ ਸਿੰਘ ਸੰਧੂ) ਜਨਰਲ ਸਮਾਜ ਮੰਚ ਰਜਿ. ਪੰਜਾਬ ਦੀ ਤਰਫੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਭਾਵਪੂਰਤ ਸ਼ਰਧਾਂਜਲੀ ਦੇਣ ਲਈ ਸਤਿਸੰਗ ਭਵਨ, ਪੁਰਾਣੀ ਦਾਣਾ ਮੰਡੀ ਵਿਖੇ ਸਭਾ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਮੰਚ ਦੇ ਫਾਉਂਡਰ ਮੈਂਬਰ ਪ੍ਰੋਫੈਸਰ ਪੀ.ਕੇ. ਬਾਂਸਲ ਨੇ ਕੀਤੀ। ਇਸ ਦੌਰਾਨ ਮੰਚ ਦੇ ਪੰਜਾਬ ਪ੍ਰਧਾਨ ਸ. ਫਤਿਹ ਸਿੰਘ ਅਤੇ ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸ਼ਹੀਦਾਂ ਦੀਆਂ ਤਸਵੀਰਾਂ ’ਤੇ ਫੁੱਲ ਮਾਲਾਵਾਂ ਭੇਂਟ ਕਰਨ ਉਪਰੰਤ ਪੰਜਾਬ ਪ੍ਰਧਾਨ ਸ. ਫਤਹਿ ਸਿੰਘ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ਼ਹੀਦ ਭਗਤ ਸਿੰਘ ਸਮੇਤ ਭਾਰਤ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਕ੍ਰਾਂਤੀਕਾਰੀ ਇਸ ਦੇਸ਼ ਦੇ ਸਮੂਹ ਨਾਗਰਿਕਾਂ ਲਈ ਨਿਆ ਦੀ ਵਿਵਸਥਾ ਚਾਹੁੰਦੇ ਸਨ। ਬੇਸ਼ਕ ਡਾ: ਬੀ.ਆਰ. ਅੰਬੇਡਕਰ ਦੀ ਪ੍ਰਧਾਨਗੀ ਹੇਠ ਬਣੇ ਦੇਸ਼ ਦੇ ਸੰਵਿਧਾਨ ਵਿੱਚ ਸਾਰੇ ਨਾਗਰਿਕਾਂ ਲਈ ਸਮਾਨਤਾ ਨੂੰ ਮੌਲਿਕ ਅਧਿਕਾਰ ਵਜੋਂ ਦਰਜ ਕੀਤਾ ਗਿਆ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਦੁਆਬੇ ਵਿੱਚ ਹੀ ਤਸਵੀਰ ਇਸ ਦੇ ਉਲਟ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਦੋਆਬੇ ਦੀਆਂ ਦੋ ਲੋਕ ਸਭਾ ਸੀਟਾਂ ਹਨ ਅਤੇ ਦੋਵੇਂ ਲੰਬੇ ਸਮੇਂ ਤੋਂ ਰਾਖਵੀਆਂ ਹਨ। ਇੰਨਾ ਹੀ ਨਹੀਂ, ਫਗਵਾੜਾ ਵਿਧਾਨ ਸਭਾ ਸੀਟ ਅਤੇ ਆਸ-ਪਾਸ ਦੀਆਂ ਵਿਧਾਨ ਸਭਾ ਸੀਟਾਂ ਜਿਵੇਂ ਫਿਲੌਰ, ਬੰਗਾ, ਆਦਮਪੁਰ ਤੇ ਚੱਬੇਵਾਲ ਆਦਿ ਵੀ ਰਾਖਵੀਆਂ ਹਨ, ਜਿਸ ਕਾਰਨ ਇੱਥੋਂ ਦੀ ਸਿਆਸਤ ਇਕ ਵਿਸ਼ੇਸ਼ ਵਰਗ ਦੇ ਦੁਆਲੇ ਘੁੰਮਦੀ ਹੈ ਅਤੇ ਇਸ ਦਾ ਖਮਿਆਜ਼ਾ ਜਨਰਲ ਵਰਗ ਨੂੰ ਭੁਗਤਣਾਂ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸੀਟਾਂ ਦੇ ਰਾਖਵੇਂਕਰਨ ਵਿੱਚ ਰੋਟੇਸ਼ਨ ਪ੍ਰਣਾਲੀ ਲਾਗੂ ਕੀਤੀ ਜਾਵੇ। ਇਸ ਦੌਰਾਨ ਮੰਚ ਦੇ ਸੂਬਾ ਜਨਰਲ ਸਕੱਤਰ ਗਿਰੀਸ਼ ਸ਼ਰਮਾ ਨੇ ਪੇਪਰ ਚੌਕ ਵਿੱਚ ਸ਼ਹੀਦ ਭਗਤ ਸਿੰਘ ਦਾ ਬੁੱਤ ਲਗਾਉਣ ਦੀ ਮੰਗ ਕਰਦਿਆਂ ਕਿਹਾ ਕਿ ਇਸ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ ’ਤੇ ਰੱਖਣ ਦਾ ਫੈਸਲਾ ਫਗਵਾੜਾ ਨਗਰ ਕੌਂਸਲ ਵੱਲੋਂ ਕਾਫੀ ਸਮਾਂ ਪਹਿਲਾਂ ਕੀਤਾ ਗਿਆ ਸੀ, ਪਰ ਉਸ ਸਮੇਂ ਇਹ ਜਗ੍ਹਾ ਨੈਸ਼ਨਲ ਹਾਈ-ਵੇ ਅਥਾਰਿਟੀ ਦੇ ਅਧੀਨ ਸੀ। ਹੁਣ ਜਦੋਂ ਇਹ ਚੌਕ ਪੁਲ ਦੇ ਹੇਠਾਂ ਹੈ ਅਤੇ ਨਿਗਮ ਦੀ ਅਥਾਰਟੀ ਅਧੀਨ ਹੈ ਤਾਂ ਉਥੇ ਬਿਨਾਂ ਕਿਸੇ ਦੇਰੀ ਦੇ ਭਗਤ ਸਿੰਘ ਦਾ ਬੁੱਤ ਲਗਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ। ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਲਿਆਂ ਵਿਚ ਕਮਲ ਮਾਟਾ, ਵਿਪਨ ਸ਼ਰਮਾ, ਰਣਜੀਤ ਸਿੰਘ ਖੁਰਾਣਾ ਸਾਬਕਾ ਕੌਂਸਲਰ, ਹਰਜਿੰਦਰ ਸਿੰਘ ਖਾਲਸਾ, ਰਜਿੰਦਰ ਸਿੰਘ ਚੰਦੀ, ਮਨੀਸ਼ ਪ੍ਰਭਾਕਰ ਸਾਬਕਾ ਕੌਂਸਲਰ, ਅਸ਼ੋਕ ਡੀਲਕਸ, ਇੰਦਰਜੀਤ ਕਰਵਲ, ਵਿਸ਼ਵਾ ਮਿੱਤਰ ਸ਼ਰਮਾ, ਯੋਗੇਸ਼ ਪ੍ਰਭਾਕਰ, ਦੀਪਕ ਭਾਰਦਵਾਜ, ਰਾਜੀਵ ਚਾਹਲ, ਸ਼ੁਭ ਸ਼ਰਮਾ, ਪ੍ਰਦੀਪ ਆਹੂਜਾ, ਬਲਵਿੰਦਰ ਠਾਕੁਰ, ਹਤਿੰਦਰ ਰਾਣਾ, ਪਰਵੀਨ ਧੁੰਨਾ, ਓ.ਪੀ. ਗੌੜ ਅਤੇ ਹੋਰ ਪਤਵੰਤੇ ਹਾਜ਼ਰ ਸਨ

51 Views