ਮੰਨਣਹਾਨਾ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਕਰਵਾਏ ਤਿੰਨ ਰੋਜਾ ਦੋਹਰੇ ਕੁਸ਼ਤੀ ਮੁਕਾਬਲੇ

ਮੰਨਣਹਾਨਾ ਵਿਖੇ ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਕਰਵਾਏ ਤਿੰਨ ਰੋਜਾ ਦੋਹਰੇ ਕੁਸ਼ਤੀ ਮੁਕਾਬਲੇ

ਜਸਪੂਰਣ ਸਿੰਘ ਨੇ ਜਿੱਤੇ ਭਾਰਤ ਕੁਮਾਰ ਤੇ ਭਾਰਤ ਕੇਸਰੀ ਦੇ ਟਾਈਟਲ

ਸਰਦਾਰ ਭੁਪਿੰਦਰ ਸਿੰਘ ਨੂੰ ਦਿੱਤਾ ਲਾਈਫ ਟਾਈਮ ਅਚੀਵਮੈਂਟ ਅਵਾਰਡ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) 108 ਸੰਤ ਬਾਬਾ ਹਰੀ ਸਿੰਘ ਨੈਕੀ ਵਾਲਿਆਂ ਦੀ ਸਲਾਨਾ ਬਰਸੀ ਮੌਕੇ ਉਹਨਾਂ ਦੀ ਯਾਦ ਵਿੱਚ ਦੋਹਰੇ ਅੰਤਰਰਾਸ਼ਟਰੀ ਗੱਭਰੂਆ ਦੇ 38ਵੇਂ ਅਤੇ ਮੁਟਿਆਰਾਂ ਦੇ 26ਵੇਂ ਭਾਰਤ ਕੇਸਰੀ ਕੁਸ਼ਤੀ ਮੁਕਾਬਲੇ ਡੇਰਾ ਮੰਨਣਹਾਨਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਗੱਦੀ ਨਸ਼ੀਨ ਸੰਤ ਬਾਬਾ ਅਮਰੀਕ ਸਿੰਘ ਦੀ ਰਹਿਨੁਮਾਈ ਹੇਠ ਕਰਵਾਏ ਗਏ। ਪ੍ਰੋਫੈਸਰ ਸ਼ੀਤਲ ਸਿੰਘ ਨੂੰ ਸਮਰਪਿਤ ਅਤੇ ਸਾਬਕਾ ਇੰਟਰਨੈਸ਼ਨਲ ਕੁਸ਼ਤੀ ਕੋਚ ਪੀ.ਆਰ. ਸੋਂਧੀ ਦੀ ਦੇਖਰੇਖ ਹੇਠ ਕਰਵਾਏ ਇਸ ਦੰਗਲ ਦੌਰਾਨ +90 ਕਿਲੋਗ੍ਰਾਮ ਭਾਰ ਵਰਗ ‘ਚ ਜਸਪੂਰਣ ਸਿੰਘ ਨੇ ਭਾਰਤ ਕੁਮਾਰ ਅਤੇ +85 ਕਿਲੋਗ੍ਰਾਮ ਭਾਰ ਵਰਗ ‘ਚ ਭਾਰਤ ਕੇਸਰੀ ਦੇ ਟਾਈਟਲ ਆਪਣੇ ਨਾਮ ਕੀਤੇ। ਜਿਸ ਨੂੰ ਕ੍ਰਮਵਾਰ 1 ਲੱਖ 51 ਹਜਾਰ ਅਤੇ 25 ਹਜਾਰ ਰੁਪਏ ਨਗਦ ਤੇ ਟਰਾਫੀਆਂ ਨਾਲ ਨਵਾਜਿਆ ਗਿਆ। ਇਸੇ ਤਰ੍ਹਾਂ ਲੜਕੀਆਂ ਦੇ +60 ਕਿਲੋਗ੍ਰਾਮ ਭਾਰ ਵਰਗ ਵਿਚ ਭਾਰਤ ਕੇਸਰੀ ਦਾ ਟਾਈਟਲ ਜਿੱਤਣ ਵਾਲੀ ਕਾਜਲ ਪਹਿਲਵਾਨ ਸੋਨੀਪਤ ਨੂੰ 55 ਹਜਾਰ ਰੁਪਏ ਨਗਦ ਅਤੇ ਟਰਾਫੀ ਅਤੇ 60 ਕਿਲੋਗ੍ਰਾਮ ਭਾਰ ਵਰਗ ਵਿਚ ਭਾਰਤ ਕੁਮਾਰੀ ਦਾ ਟਾਈਟਲ ਜਿੱਤਣ ‘ਤੇ ਸਪਨਾ ਪਹਿਲਵਾਨ ਲੁਧਿਆਣਾ ਨੂੰ 15 ਹਜਾਰ ਰੁਪਏ ਨਗਦ ਅਤੇ ਟਰਾਫੀ ਭੇਂਟ ਕੀਤੀ ਗਈ। ਇਸ ਤੋਂ ਇਲਾਵਾ ਸ਼ੇਰ-ਏ-ਹਿੰਦ (90 ਕਿ.ਗ੍ਰਾ.) ਸੰਦੀਪ ਪਹਿਲਵਾਨ ਭਗਤਾ ਭਾਈ ਕਾ ਨੂੰ ਟਰਾਫੀ ਦੇ ਨਾਲ 40 ਹਜਾਰ ਰੁਪਏ ਨਗਦ, ਆਫਤਾਬ-ਏ-ਹਿੰਦ (75 ਕਿ.ਗ੍ਰਾ.) ਪਹਿਲਵਾਨ ਵਿਸ਼ਾਲ ਫਗਵਾੜਾ ਨੂੰ 21 ਹਜਾਰ ਰੁਪਏ ਨਗਦ ਤੇ ਟਰਾਫੀ, ਸਿਤਾਰਾ-ਏ-ਹਿੰਦ (65 ਕਿ.ਗ੍ਰਾ.) ਵਿਜੇ ਪਹਿਲਵਾਨ ਚੰਡੀਗੜ੍ਹ ਨੂੰ 18 ਹਜਾਰ ਰੁਪਏ ਨਗਦ ਅਤੇ ਟਰਾਫੀ ਭੇਂਟ ਕੀਤੇ ਗਏ। ਪੰਜਾਬ ਬਾਲ ਕੇਸਰੀ ਕਰਨ ਪਟਿਆਲਾ ਨੂੰ 8 ਹਜਾਰ ਰੁਪਏ ਨਗਦ ਜਦਕਿ ਲੜਕੀਆਂ ਦੇ ਬਾਲ ਕੇਸਰੀ ਮੁਕਾਬਲੇ ਦੀ ਜੇਤੂ ਮੋਹਦਿਤੀ ਜਲੰਧਰ ਨੂੰ ਵੀ 8 ਹਜਾਰ ਰੁਪਏ ਨਗਦ ਇਨਾਮ ਨਾਲ ਨਵਾਜਿਆ ਗਿਆ। ਇਸ ਦੌਰਾਨ 1983 ਤੋਂ ਹੁਣ ਤੱਕ ਲਗਾਤਰ ਕੁਸ਼ਤੀ ਦੰਗਲ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਅਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਵਿਚ ਸਹਿਯੋਗ ਕਰਨ ਲਈ ਸਰਦਾਰ ਭੁਪਿੰਦਰ ਸਿੰਘ ਲੁਧਿਆਣਾ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਗਰਮ ਲੋਈ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਕੁਸ਼ਤੀ ਕੋਚ ਪੀ.ਆਰ. ਸੌਂਧੀ ਨੇ ਦੱਸਿਆ ਕਿ ਇਸ ਵਾਰ ਚੰਡੀਗੜ੍ਹ, ਹਰਿਆਣਾ, ਯੂ.ਪੀ., ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਦਿੱਲੀ ਤੋਂ ਇਲਾਵਾ ਇਰਾਨ ਦੇ ਕੁਲ 230 ਪਹਿਲਵਾਨਾਂ ਨੇ ਕੁਸ਼ਤੀ ਦੰਗਲ ਵਿਚ ਹਿੱਸਾ ਲਿਆ। ਸੇਵਾਦਾਰ ਸੰਦੀਪ ਸੈਂਡੀ ਨੇ ਸਮੂਹ ਮਹਿਮਾਨਾ, ਪਤਵੰਤਿਆਂ, ਪਹਿਲਵਾਨਾਂ ਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਦੇਵ ਸਿੰਘ ਗਿੱਲ ਅਰਜੁਨ ਅਵਾਰਡੀ, ਜੋਰਾਵਰ ਸਿੰਘ ਚੌਹਾਨ ਡਿਪਟੀ ਡਾਇਰੈਕਟਰ ਸਪੋਰਟਸ, ਹਰਭਜਨ ਸਿੰਘ ਢੇਸੀ, ਪਹਿਲਵਾਨ ਸ਼ਿੰਗਾਰਾ ਸਿੰਘ ਢੇਸੀ ਕਨੇਡਾ, ਅੰਤਰਰਾਸ਼ਟਰੀ ਪਹਿਲਵਾਨ ਅਮਰੀਕ ਸਿੰਘ ਮੇਹਲੀ, ਕੋਚ ਰਵਿੰਦਰ ਨਾਥ, ਰਾਜ ਕੁਮਾਰ, ਡੀ.ਪੀ.ਈ. ਜੀਵਨ, ਬੀ.ਐਸ.ਬਾਗਲਾ, ਕੋਚ ਜਤਿਨ ਸ਼ੁਕਲਾ, ਸਾਜਨ, ਸੁਖਵਿੰਦਰ, ਅਕਾਸ਼, ਸੁਖਵਿੰਦਰ ਬਠਿੰਡਾ, ਮਨਪ੍ਰੀਤ, ਸੁਭਾਸ਼ ਮਲਿਕ ਪਟਿਆਲਾ, ਸਾਹਿਲ, ਜਗਵੀਰ ਸਿੰਘ ਰੈਫਰੀ, ਜਗਦੇਵ ਸਿੰਘ ਧਾਲੀਵਾਲ ਯੂ.ਐਸ.ਏ., ਰੀਤ ਪ੍ਰੀਤ ਪਾਲ ਸਿੰਘ ਪੀ.ਆਰ.ਓ. ਪੰਜਾਬ ਰੈਸਲਿੰਗ ਐਸੋਸੀਏਸ਼ਨ ਆਦਿ ਹਾਜਰ ਸਨ।

48 Views