ਲਾਇਨ ਗੁਰਦੀਪ ਸਿੰਘ ਕੰਗ ਨੇ ਲਗਾਇਆ ਬਾਬਾ ਬਾਲਕ ਨਾਥ ਮੇਲੇ ਨੂੰ ਸਮਰਪਿਤ ਲੰਗਰ

ਲਾਇਨ ਗੁਰਦੀਪ ਸਿੰਘ ਕੰਗ ਨੇ ਲਗਾਇਆ ਬਾਬਾ ਬਾਲਕ ਨਾਥ ਮੇਲੇ ਨੂੰ ਸਮਰਪਿਤ ਲੰਗਰ

ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਕਰਵਾਇਆ ਸ਼ੁੱਭ ਆਰੰਭ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਮਨੁੱਖਤਾਵਾਦੀ) ਲਾਇਨ ਗੁਰਦੀਪ ਸਿੰਘ ਕੰਗ ਵੱਲੋਂ ਸਿੱਧ ਬਾਬਾ ਬਾਲਕ ਨਾਥ ਧਾਮ ਵਿਖੇ ਅੱਜ ਤੋਂ ਸ਼ੁਰੂ ਹੋਏ ਚੇਤ ਮਹੀਨੇ ਦੇ ਮੇਲੇ ਨੂੰ ਸਮਰਪਿਤ ਛੋਲੇ ਪੂਰੀ ਦਾ ਲੰਗਰ ਸਥਾਨਕ ਨਿਊ ਮੰਡੀ ਰੋਡ ਸਥਿਤ ਕੰਗ ਇੰਟਰਪ੍ਰਾਈਜਿਜ਼ ਦੇ ਸਾਹਮਣੇ ਲਗਾਇਆ ਗਿਆ। ਲੰਗਰ ਦਾ ਸ਼ੁੱਭ ਆਰੰਭ ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਆਪਣੇ ਹੱਥੀਂ ਲੰਗਰ ਦੀ ਸੇਵਾ ਵਰਤਾ ਕੇ ਕੀਤਾ। ਉਨ੍ਹਾਂ ਦੇ ਨਾਲ ਲਾਇਨਜ਼ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਫੂਡ ਫਾਰ ਹੰਗਰ) ਲਾਇਨ ਵਿਰਸਾ ਸਿੰਘ ਅਤੇ ਲਾਇਨ ਨਿਸ਼ਾਨ ਸਿੰਘ ਹੁੰਦਲ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਡੀ.ਐਸ.ਪੀ. ਜਸਪ੍ਰੀਤ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਬਾਬਾ ਬਾਲਕ ਨਾਥ ਧਾਮ ਦੇ ਸਾਲਾਨਾ ਮੇਲੇ ਅਤੇ ਚੇਤ ਮਹੀਨੇ ਦੀ ਸੰਗਰਾਂਦ ਦੀ ਵਧਾਈ ਦਿੱਤੀ। ਲਾਇਨ ਗੁਰਦੀਪ ਸਿੰਘ ਕੰਗ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਬਾਬਾ ਜੀ ਦਾ ਅਥਾਹ ਸ਼ਰਧਾਲੂ ਹੈ ਅਤੇ ਬਾਬਾ ਬਾਲਕ ਨਾਥ ਜੀ ਦੀ ਉਨ੍ਹਾਂ ਦੇ ਪਰਿਵਾਰ ’ਤੇ ਅਪਾਰ ਕਿਰਪਾ ਹੈ। ਹਰ ਸਾਲ ਉਹ ਸ਼ਾਹਤਲਾਈ ਤੋਂ ਬਾਬਾ ਜੀ ਕੀ ਗੁਫਾ ਤੱਕ ਦੇ ਰਸਤੇ ਵਿੱਚ ਮੇਲੇ ਦੌਰਾਨ ਲੰਗਰ ਵੀ ਲਗਾਉਂਦੇ ਹਨ। ਅੱਜ ਮੇਲੇ ਦੀ ਸ਼ੁਰੂਆਤ ਨੂੰ ਸਮਰਪਿਤ ਕੁਲਚੇ ਛੋਲਿਆਂ ਦਾ ਲੰਗਰ ਲਗਾਇਆ ਗਿਆ ਹੈ। ਜਲਦੀ ਹੀ ਉਹ ਪਰਿਵਾਰ ਸਮੇਤ ਬਾਬਾ ਜੀ ਦੇ ਦਰਸ਼ਨਾਂ ਲਈ ਜਾਣਗੇ। ਇਸ ਦੌਰਾਨ ਬਾਬਾ ਬਾਲਕ ਨਾਥ ਸੇਵਾ ਸੁਸਾਇਟੀ ਦੇ ਸਰਪ੍ਰਸਤ ਧਰਮਪਾਲ ਨਿਸ਼ਚਲ, ਸਮਾਜ ਸੇਵਕ ਐਸ.ਪੀ. ਬਸਰਾ, ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ, ਜੋਨ ਚੇਅਰਮੈਨ ਸੁਨੀਲ ਢੀਂਗਰਾ, ਲਾਇਨ ਸੰਜੀਵ ਲਾਂਬਾ, ਲਾਇਨ ਜੁਗਲ ਬਵੇਜਾ, ਲਾਇਨ ਸੁਮਿਤ ਭੰਡਾਰੀ, ਲਾਇਨ ਦਿਨੇਸ਼ ਖਰਬੰਦਾ, ਲਾਇਨ ਸੰਜੇ ਤ੍ਰੇਹਨ, ਲਾਇਨ ਵਿਪਨ ਠਾਕੁਰ, ਲਾਇਨ ਵਿਪਨ ਕੁਮਾਰ, ਐਡਵੋਕੇਟ ਐਸ.ਕੇ. ਅਗਰਵਾਲ, ਲਾਇਨ ਸੁਸ਼ੀਲ ਸ਼ਰਮਾ ਐਮ.ਐਮ.ਆਰ. ਇੰਚਾਰਜ ਲਾਇਨ ਸਤਵਿੰਦਰ ਸਿੰਘ ਭਮਰਾ, ਸਰਬ ਨੌਜਵਾਨ ਸਭਾ ਦੇ ਪ੍ਰਧਾਨ ਸੁਖਵਿੰਦਰ ਸਿੰਘ, ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਚੰਦਰ ਸ਼ੇਖਰ ਖੁੱਲਰ, ਪੰਜਾਬ ਪ੍ਰਦੇਸ਼ ਧਾਰਮਿਕ ਕਮੇਟੀ ਦੇ ਪ੍ਰਧਾਨ ਮਨੀਸ਼ ਕਨੌਜੀਆ, ਸ਼ਿਵ ਸ਼ਕਤੀ ਮੰਦਿਰ ਜੋਸ਼ੀਆਂ ਮੁਹੱਲਾ ਦੇ ਪ੍ਰਧਾਨ ਚੰਚਲ ਸੇਠ, ਕੈਸ਼ੀਅਰ ਕਿੱਟੀ ਬਸਰਾ, ਸਮਾਜ ਸੇਵਕ ਅਸ਼ੋਕ ਬੱਤਰਾ, ਸੰਜੀਵ ਸੂਰੀ, ਹੈਪੀ ਬਰੋਕਰ, ਵਿਜੇ ਅਰੋੜਾ, ਵਿਨੇ ਕੁਮਾਰ ਬਿੱਟੂ, ਰਮੇਸ਼ ਸ਼ਿੰਗਾਰੀ, ਪਵਨ ਕਲੂਚਾ, ਸੰਜੀਵ ਗੁਪਤਾ, ਅਜੇ ਕੁਮਾਰ ਆਦਿ ਹਾਜ਼ਰ ਸਨ

51 Views