ਸ਼ਿਵ ਮੰਦਿਰ ਪਿੰਡ ਸਾਹਨੀ ਵਿਖੇ ਉਤਸ਼ਾਹ ਨਾਲ ਮਨਾਇਆ ਮਹਾਸ਼ਿਵਰਾਤਰੀ ਮਹਾਉਤਸਵ
ਸ਼ਿਵ ਮੰਦਿਰ ਪਿੰਡ ਸਾਹਨੀ ਵਿਖੇ ਉਤਸ਼ਾਹ ਨਾਲ ਮਨਾਇਆ ਮਹਾਸ਼ਿਵਰਾਤਰੀ ਮਹਾਉਤਸਵ
ਭਗਵਾਨ ਸ਼ਿਵ ਦੀ ਪੂਜਾ ਨਾਲ ਹੁੰਦਾ ਹੈ ਪਾਪਾਂ ਦਾ ਨਾਸ਼ – ਅਨੀਤਾ ਸੋਮ ਪ੍ਰਕਾਸ਼
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼ਿਵ ਮੰਦਿਰ ਪਿੰਡ ਸਾਹਨੀ ਵਿਖੇ ਮਹਾਸ਼ਿਵਰਾਤਰੀ ਦਾ ਤਿਓਹਾਰ ਪੰਡਿਤ ਮਹੇਸ਼ ਚੰਦਰ ਦੀ ਅਗਵਾਈ ਹੇਠ ਸਵ. ਤਿਲਕਰਾਜ ਸ਼ਰਮਾ ਦੇ ਪਰਿਵਾਰ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰ ਤੋਂ ਮੰਦਿਰ ਵਿਖੇ ਸਥਾਪਿਤ ਪਵਿੱਤਰ ਸ਼ਿਵਲਿੰਗ ਨੂੰ ਜਲ ਚੜ੍ਹਾਉਣ ਲਈ ਸ਼ਿਵ ਭਗਤਾਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ ਰਹੀਆਂ ਇਸ ਦੌਰਾਨ ਸ੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਉਪਰੰਤ ਸੰਕੀਰਤਨ ਮੰਡਲੀ ਵਲੋਂ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਜੀ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ ਗਿਆ। ਸੰਗਤਾਂ ਨੇ ‘ਭੋਲੇ ਦੀ ਬਰਾਤ ਆਈ ਸੱਜ ਧੱਜ ਕੇ’ ਅਤੇ ਮੇਰਾ ਭੋਲਾ ਹੈ ਭੰਡਾਰੀ’ ਸਮੇਤ ਅਨੇਕਾਂ ਧਾਰਮਿਕ ਭਜਨਾਂ ਤੇ ਮਸਤ ਹੋ ਕੇ ਨੱਚਦੇ ਹੋਏ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਧਰਮ ਪਤਨੀ ਅਤੇ ਸਮਾਜ ਸੇਵਿਕਾ ਸ੍ਰੀਮਤੀ ਅਨੀਤਾ ਸੋਮ ਪ੍ਰਕਾਸ਼ ਵਿਸ਼ੇਸ਼ ਤੌਰ ਤੇ ਮੰਦਿਰ ਵਿਚ ਨਤਮਸਤਕ ਹੋਣ ਲਈ ਪੁੱਜੇ। ਉਹਨਾਂ ਭਗਵਾਨ ਭੋਲੇ ਨਾਥ ਦਾ ਅਸ਼ੀਰਵਾਦ ਲੈਣ ਉਪਰੰਤ ਸਮੂਹ ਸੰਗਤਾਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਸ਼ਿਵ ਦੀ ਪੂਜਾ ਨਾਲ ਜਨਮਾਂ ਦੇ ਪਾਪਾਂ ਦਾ ਨਾਸ਼ ਹੁੰਦਾ ਹੈ ਅਤੇ ਸੱਚੇ ਦਿਲ ਨਾਲ ਭਗਵਾਨ ਸ਼ਿਵ ਤੋਂ ਮੰਗੀ ਗਈ ਹਰ ਮੁਰਾਦ ਪੂਰੀ ਹੁੰਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਾਰੇ ਹੀ ਤਿਓਹਾਰ ਰਲਮਿਲ ਕੇ ਮਨਾਉਂਦੇ ਹੋਏ ਸਾਂਝੀਵਾਲਤਾ ਦਾ ਸੁਨੇਹਾ ਦੇਣਾ ਚਾਹੀਦਾ ਹੈ ਪੰਡਿਤ ਮਹੇਸ਼ ਚੰਦਰ ਅਤੇ ਪ੍ਰਬੰਧਕਾਂ ਵਲੋਂ ਅਨੀਤਾ ਸੋਮ ਪ੍ਰਕਾਸ਼ ਤੋਂ ਇਲਾਵਾ ਸਹਿਯੋਗੀਆਂ ਅਤੇ ਸੇਵਾਦਾਰਾਂ ਨੂੰ ਸਨਮਾਨਤ ਵੀ ਕੀਤਾ ਗਿਆ। ਭੰਡਾਰੇ ਦੀ ਸੇਵਾ ਅਤੁੱਟ ਵਰਤਾਈ ਗਈ ਇਸ ਮੌਕੇ ਬਾਬਾ ਮਲੰਗ ਸਾਹਨੀ, ਚਰਨਜੀਤ ਲਾਲ ਸ਼ਰਮਾ, ਸੰਜੀਵ ਸ਼ਰਮਾ, ਸ਼ੇਖਰ ਵਸ਼ਿਸ਼ਠ, ਪਵਨ ਕੌਸ਼ਲ, ਸੋਨੀਆ, ਇੰਦਰਾ ਦੇਵੀ, ਬਿੰਦਰ, ਹੇਮਲਤਾ, ਨੀਲਮ ਪੁੰਨੀ, ਆਸ਼ੂ ਸ਼ਰਮਾ, ਸ਼ਿਵ ਦੀਪ, ਨੀਲਮ ਸ਼ਰਮਾ, ਸੁਨੀਤਾ ਸ਼ਰਮਾ, ਜਗਵਿੰਦਰ ਭਾਰਦਵਾਜ, ਰਾਮ ਮੂਰਤੀ, ਅਸ਼ਵਨੀ ਕੁਮਾਰ, ਰਜਿੰਦਰ ਕੁਮਾਰ, ਮੋਹਿਤ, ਵਿਜੇ ਪਾਲ, ਪੱਪੂ ਸਾਹਨੀ, ਸੰਜੀਵ ਕੁੁਮਾਰ ਆਦਿ ਹਾਜਰ ਸਨ

