ਕਬੱਡੀ ਕੁਸ਼ਤੀਆਂ ਤੇ ਹੋਰ ਖੇਡਾਂ ਵਿਚ ਭਾਗ ਲੈਕੇ ਨੌਜਵਾਨ ਪੰਜਾਬ ਦਾ ਨਾਂਅ ਰੋਸ਼ਨ ਕਰ ਰਹੇ ਹਨ –ਜਥੇਦਾਰ ਇੰਦਰਜੀਤ ਸਿੰਘ ਜੁਗਨੂੰ
ਕਬੱਡੀ ਕੁਸ਼ਤੀਆਂ ਤੇ ਹੋਰ ਖੇਡਾਂ ਵਿਚ ਭਾਗ ਲੈਕੇ ਨੌਜਵਾਨ ਪੰਜਾਬ ਦਾ ਨਾਂਅ ਰੋਸ਼ਨ ਕਰ ਰਹੇ ਹਨ –ਜਥੇਦਾਰ ਇੰਦਰਜੀਤ ਸਿੰਘ ਜੁਗਨੂੰ
ਕਾਲਾ ਸੰਘਿਆਂ 3 ਮਾਰਚ (ਮਨਜੀਤ ਮਾਨ) ਕਬੱਡੀ ਕੁਸ਼ਤੀਆਂ ਤੇ ਹੋਰ ਖੇਡਾਂ ਵਿਚ ਭਾਗ ਲੈ ਕੇ ਪੰਜਾਬ ਦੇ ਨੌਜਵਾਨ ਮੈਡਲ ਜਿੱਤ ਕੇ ਪੂਰੀ ਦੁਨੀਆ ਵਿਚ ਪੰਜਾਬ ਦਾ ਨਾਂਅ ਰੋਸ਼ਨ ਕਰ ਰਹੇ ਹਨ ਅੱਜ ਇਥੇ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਆਸੀ ਸਲਾਹਕਾਰ ਮੈਂਬਰ ਪੀ ਏ ਸੀ ਤੇ ਮੁੱਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਪਿੰਡ ਲੱਖਣ ਖੁਰਦ ਵਿਖ਼ੇ ਬ੍ਰਹਮਗਿਆਨੀ ਬਾਬਾ ਅਮਰਨਾਥ ਦੇ ਧਾਰਮਿਕ ਅਸਥਾਨ ਵਿਖ਼ੇ ਸਲਾਨਾ ਛਿੰਝ ਮੇਲੇ ਵਿਚ ਐਨ ਆਰ ਆਈ ਵੀਰਾ ਦੇ ਸਹਿਜੋਗ ਨਾਲ ਕਰਵਾਏ ਗਏ ਕਬੱਡੀ ਤੇ ਕੁਸੂਤੀਆਂ ਦੇ ਮੁਕਾਬਲੇ ਦੌਰਾਨ ਪਟਕੇ ਦੀ ਕੁਸਤੀ ਦਾ ਉਦਘਾਟਨ ਕਰਨ ਮੌਕੇ ਉਨਾਂ ਕਿਹਾ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਫਸ ਕੇ ਆਪਣੀ ਜਵਾਨੀ ਤਬਾਹ ਕਰ ਰਹੇ ਹਨ ਨੌਜਵਾਨ ਵਰਗ ਨੂੰ ਨਸ਼ਿਆਂ ਦੇ ਇਸ ਜਹਿਰ ਤੋਂ ਦੂਰ ਕਰਨ ਲਈ ਸਾਨੂੰ ਹਰ ਪਿੰਡ ਹਰ ਸ਼ਹਿਰ ਵਿਚ ਇਹੋ ਜਿਹੇ ਖੇਡ ਮੇਲੇ ਕਰਵਾਣੇ ਚਾਹੀਦੇ ਹਨ ਇਸ ਮੌਕੇ ਹਰ ਵਰਗ ਦੇ ਕੁਸਤੀ ਤੇ ਕਬੱਡੀ ਮੁਕਾਬਲੇ ਕਰਵਾਏ ਗਏ ਪਟਕੇ ਦੀ ਕੁਸਤੀ ਗੋਪੀ ਪਹਿਲਵਾਨ ਲੱਖਣ ਨੇ ਮਹਿਤਾਬ ਮਨਕਪੁਰ ਨੂੰ ਚਿੱਤ ਕਰਕੇ ਜਿਤੀ ਇਸ ਮੌਕੇ ਪਿੰਡ ਵਾਸੀਆਂ ਨੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਤਨਾਮ ਸਿੰਘ ਸਰਪੰਚ, ਸੁਰਜੀਤ ਸਿੰਘ ਮੈਂਬਰ ,ਮੱਖਣ ਸਿੰਘ ਸੋਢੀ ,ਜਸਵਿੰਦਰ ਸਿੰਘ ਨੰਬਰਦਾਰ ,ਸੁਨੀਲ ਐਸ ਡੀ ਓ ,ਰੋਜ਼ੀ ਪਹਿਲਵਾਨ ,ਗੋਨੀ ਪਹਿਲਵਾਨ, ਕਾਲਾ ਪਹਿਲਵਾਨ ,ਸਤੀ ਪਹਿਲਵਾਨ, ਦੀਪੂ ਪਹਿਲਵਾਨ ,ਸਿਕੰਦਰ ਪਹਿਲਵਾਨ, ਕੇਲ ਸਿੰਘ ਸੀਨਪੁਰ ,ਨਰਿੰਦਰ ਸਿੰਘ, ਬਲਵਿੰਦਰ ਸਿੰਘ ਤੇ ਹੋਰ ਬਹੁਤ ਸਾਰੇ ਨਗਰ ਨਿਵਾਸੀ ਸਨ।

