ਭਾਜਪਾ ਦੇ ਆਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ ਦਲਬੀਰ ਸਿੰਘ ਸੱਭਰਵਾਲ ਮੰਡਲ ਪ੍ਰਧਾਨ ਨਿਯੁਕਤ

ਭਾਜਪਾ ਦੇ ਆਹੁਦੇਦਾਰਾਂ ਤੇ ਵਰਕਰਾਂ ਦੀ ਮੀਟਿੰਗ ਹੋਈ

ਦਲਬੀਰ ਸਿੰਘ ਸੱਭਰਵਾਲ ਮੰਡਲ ਪ੍ਰਧਾਨ ਨਿਯੁਕਤ

ਕਾਲਾ ਸੰਘਿਆਂ 3 ਮਾਰਚ (ਮਨਜੀਤ ਮਾਨ) ਅੱਜ ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਐਡਵੋਕੇਟ ਸ਼੍ਰੀ ਦੀਪਕ ਸ਼ਰਮਾ ਸਾਬਕਾ ਪ੍ਰਧਾਨ ਬਾਰ ਕੌਂਸਲ, ਸਟੇਟ ਮੈਂਬਰ ਭਾਜਪਾ ਦੇ ਗ੍ਰਹਿ ਵਿਖੇ ਮੁਨੀਸ਼ ਧੀਰ ਜ਼ਿਲ੍ਹਾ ਪ੍ਰਧਾਨ ਦਿਹਾਤੀ ਭਾਜਪਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਸੈਂਕੜੇ ਵਰਕਰਾਂ ਤੇ ਅਹੁਦੇਦਾਰਾਂ ਨੇ ਹਿਸਾ ਲਿਆ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸ੍ਰ ਇੰਦਰ ਇਕਬਾਲ ਸਿੰਘ ਅਟਵਾਲ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਤੇ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਮੌਕੇ ਉੱਘੇ ਸਮਾਜ ਸੇਵਕ ਸ੍ਰ ਦਲਬੀਰ ਸਿੰਘ ਸੱਭਰਵਾਲ ਮਲਸੀਆਂ ਨੂੰ ਮੰਡਲ ਪ੍ਰਧਾਨ ਨਕੋਦਰ ਨਿਯੁਕਤ ਕੀਤਾ ਗਿਆ ਇਸ ਮੌਕੇ ਜਨਰਲ ਸਕੱਤਰ ਅਮਿਤ ਵਿੱਜ,ਅਜੈ ਬਜਾਜ ਮੰਡਲ ਪ੍ਰਧਾਨ ਨਕੋਦਰ, ਕ੍ਰਿਸ਼ਨ ਕੁਮਾਰ ਤਨੇਜਾ, ਹਰਭਿੰਦਰ ਸਿੰਘ ਭੱਟੀ,ਵਿਪਨ ਕੁਮਾਰ,ਸੋਹਣ ਲਾਲ ਭਾਰਦਵਾਜ, ਸ਼ਾਮ ਲਾਲ, ਸੁਭਾਸ਼ ਲਾਲੀ, ਐਡਵੋਕੇਟ ਗੋਰਵ ਸ਼ਰਮਾ, ਐਡਵੋਕੇਟ ਸੋਰਵ ਸ਼ਰਮਾ, ਮੈਡਮ ਗੁਰਪ੍ਰੀਤ ਕੌਰ ਪ੍ਰਧਾਨ ਮਹਿਲਾ ਮੋਰਚਾ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਹਾਜ਼ਿਰ ਸਨ।

99 Views