ਸ੍ਰੀ ਰਾਮ ਜਨਮ ਭੂਮੀ ਅਯੁਧਿਆ ਤੋਂ ਲਿਆਂਦੀ ਕਲਸ਼ ਯਾਤਰਾ ਦਾ ਕਾਲਾ ਸੰਘਿਆਂ ਦੇ ਮੰਦਿਰ ਠਾਕੁਰ ਦੁਆਰਾ ਵਿੱਚ ਭਰਵਾਂ ਸਵਾਗਤ

ਸ੍ਰੀ ਰਾਮ ਜਨਮ ਭੂਮੀ ਅਯੁਧਿਆ ਤੋਂ ਲਿਆਂਦੀ ਕਲਸ਼ ਯਾਤਰਾ ਦਾ ਕਾਲਾ ਸੰਘਿਆਂ ਦੇ ਮੰਦਿਰ ਠਾਕੁਰ ਦੁਆਰਾ ਵਿੱਚ ਭਰਵਾਂ ਸਵਾਗਤ

ਸ਼੍ਰੀ ਰਾਮ ਦੇ ਭਗਤ ਖ਼ੂਬ ਝੂਮੇ

ਕਾਲਾ ਸੰਘਿਆਂ 16 ਦਸੰਬਰ (ਮਨਜੀਤ ਮਾਨ) ਜ਼ਿਲ੍ਹਾ ਕਪੂਰਥਲਾ ਦੇ ਇਤਿਹਾਸਕ ਕਸਬਾ ਕਾਲਾ ਸੰਘਿਆਂ ਦੇ ਮੰਦਿਰ ਠਾਕੁਰ ਦੁਆਰਾ ਵਿਖੇ ਸ੍ਰੀ ਰਾਮ ਜਨਮ ਭੂਮੀ ਅਯੁਧਿਆ ਤੋਂ ਭਗਵਾਨ ਸ਼੍ਰੀ ਰਾਮ ਦੀ ਕਲਸ਼ ਯਾਤਰਾ ਲਿਆ ਕੇ ਮੰਦਿਰ ਸ੍ਰੀ ਠਾਕੁਰ ਦੁਆਰਾ ਵਿਖੇ ਸਜਾਈ ਗਈ ਇਸ ਮੌਕੇ ਮੰਦਿਰ ਠਾਕੁਰ ਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਕੁਮਾਰ ਚੱਡਾ, ਸੰਜੀਵ ਕੁਮਾਰ ਹੈਪੀ, ਪੰਡਿਤ ਰਾਕੇਸ਼ ਕੁਮਾਰ, ਹਰਪਾਲ ਸਿੰਘ ਪਾਲਾ ਟੇਲਰ, ਪਰਮਿੰਦਰ ਕੁਮਾਰ ਵਿੱਕੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਲਸ਼ ਯਾਤਰਾ 16 ਦਸੰਬਰ ਤੋਂ ਲੈਕੇ 22 ਦਸੰਬਰ ਤੱਕ ਮੰਦਿਰ ਠਾਕੁਰ ਦੁਆਰਾ ਤੋਂ ਸਾਰੇ ਪਿੰਡ ਵਿੱਚ ਸੰਧੀਆਂ ਫੇਰੀਆਂ ਕੱਢੀਆਂ ਜਾਣਗੀਆਂ ਤੇ 22 ਦਸੰਬਰ ਨੂੰ ਮੂਰਤੀ ਸਥਾਪਨਾ ਕੀਤੀ ਜਾਵੇਗੀ ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣ ਤੇ ਸ੍ਰੀ ਰਾਮ ਦੇ ਭਗਤ ਤੇ ਸ਼ਰਧਾਲੂ ਹਾਜ਼ਿਰ ਸਨ।

118 Views