ਲੋਕ ਸੇਵਾ ਦਲ ਨੇ ਐਸ.ਡੀ ਪੁੱਤਰੀ ਪਾਠਸ਼ਾਲਾ ਵਿਖੇ ਕਰਵਾਇਆ ਸਮਾਗਮ

ਲੋਕ ਸੇਵਾ ਦਲ ਨੇ ਐਸ.ਡੀ ਪੁੱਤਰੀ ਪਾਠਸ਼ਾਲਾ ਵਿਖੇ ਕਰਵਾਇਆ ਸਮਾਗਮ
ਵੋਕੇਸ਼ਨਲ ਸੈਂਟਰ ‘ਚ ਕੋਰਸ ਪੂਰਾ ਕਰਨ ਵਾਲੀਆਂ ਲੜਕੀਆਂ ਨੂੰ ਵੰਡੇ ਸਰਟੀਫਿਕੇਟ ਤੇ ਗਿਫਟ

ਮੁੱਖ ਮਹਿਮਾਨ ਵਜੋਂ ਪਹੁੰਚੇ ਮਾਰਕਿਟ ਕਮੇਟੀ ਚੇਅਰਮੈਨ ਤਵਿੰਦਰ ਰਾਮ

ਫਗਵਾੜਾ ( ਡਾ ਰਮਨ ) ਲੋਕ ਸੇਵਾ ਦਲ ਵੱਲੋਂ ਚਲਾਏ ਜਾ ਰਹੇ ਸ਼੍ਰੀਮਤੀ ਰਿਖ ਦੇਵੀ ਅਤੇ ਤੀਰਥ ਰਾਮ ਮੈਮੋਰੀਅਲ ਵੋਕੇਸ਼ਨਲ ਟਰੇਨਿੰਗ ਸੈਂਟਰ ਵਿਖੇ ਵੱਖ-ਵੱਖ ਕੋਰਸਾਂ ਦੀ ਸਿਖਲਾਈ ਪੂਰੀ ਕਰ ਚੁੱਕੀਆਂ ਲੜਕੀਆਂ ਨੂੰ ਸਰਟੀਫਿਕੇਟ ਤਕਸੀਮ ਕਰਨ ਦੇ ਉਦੇਸ਼ ਨਾਲ ਇਕ ਸਮਾਗਮ ਐਸ.ਡੀ.ਪੁਤਰੀ ਪਾਠਸ਼ਾਲਾ ਹਦੀਆਬਾਦ ਫਗਵਾੜਾ ਵਿਖੇ ਕਰਵਾਇਆ ਗਿਆ। ਲੋਕ ਸੇਵਾ ਦੇ ਪ੍ਰਧਾਨ ਪਵਨ ਕਸ਼ਯਪ ਦੀ ਪ੍ਰਧਾਨਗੀ ਹੇਠ ਆਯੋਜਿਤ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਮਾਰਕਿਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ ਨੇ ਸ਼ਿਰਕਤ ਕੀਤੀ। ਪ੍ਰੋਜੈਕਟ ਡਾਇਰੈਕਟਰ ਨਿਰਵੈਰ ਸਿੰਘ ਨੱਢਾ ਦੀ ਦੇਖ-ਰੇਖ ਹੇਠ ‘ਚ ਕਰਵਾਏ ਸਮਾਗਮ ਦੌਰਾਨ ਕੋਰਸ ਪੂਰਾ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਅਤੇ ਤੋਹਫ਼ੇ ਭੇਟ ਕਰਦਿਆਂ ਮੁੱਖ ਮਹਿਮਾਨ ਤਵਿੰਦਰ ਰਾਮ ਨੇ ਲੋਕ ਸੇਵਾ ਦਲ ਵੱਲੋਂ ਲੜਕੀਆਂ ਨੂੰ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ਵਿੱਚ ਔਰਤਾਂ ਨੂੰ ਕਿਸੇ ਨਾ ਕਿਸੇ ਦਸਤਕਾਰੀ ਵਿੱਚ ਮੁਹਾਰਤ ਹਾਸਲ ਕਰਨੀ ਚਾਹੀਦੀ ਹੈ ਤਾਂ ਜੋ ਉਹ ਸਵੈ-ਨਿਰਭਰ ਹੋਣ ਦੇ ਨਾਲ-ਨਾਲ ਲੋੜ ਪੈਣ ’ਤੇ ਪਰਿਵਾਰ ਦੀ ਆਰਥਿਕਤਾ ਦਾ ਸਹਾਰਾ ਬਣ ਦੇ ਸਮਰੱਥ ਹੋ ਸਕਣ। ਇਸ ਦੌਰਾਨ ਸੈਂਟਰ ਦੀਆਂ ਵਿਦਿਆਰਥਣਾਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ। ਗੀਤ, ਕਵਿਤਾਵਾਂ ਅਤੇ ਸਕਿੱਟਾਂ ਤੋਂ ਇਲਾਵਾ ਗਿੱਧੇ ਦੀ ਪੇਸ਼ਕਾਰੀ ਨੂੰ ਪਤਵੰਤਿਆਂ ਵੱਲੋਂ ਖੂਬ ਸਲਾਹਿਆ ਗਿਆ। ਸਕੂਲ ਦੀ ਪ੍ਰਿੰਸੀਪਲ ਰੀਟਾ ਥਾਪਰ ਨੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ। ਰੰਗਾਰੰਗ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਲੋਕ ਸੇਵਾ ਦਲ ਦੇ ਜਨਰਲ ਸਕੱਤਰ ਦਵਿੰਦਰ ਸਿੰਘ, ਡਾਇਰੈਕਟਰ ਵਰਿੰਦਰ ਸ਼ਰਮਾ ਤੋਂ ਇਲਾਵਾ ਪ੍ਰਦੀਪ ਬਾਂਸਲ, ਸੰਜੀਵ ਲਾਂਬਾ, ਅਮਰਜੀਤ ਸਿੰਘ ਢਿੱਲੋਂ, ਅਸ਼ੋਕ ਦੁੱਗਲ, ਸੁਸ਼ੀਲ ਸ਼ਰਮਾ, ਮੋਹਨ ਲਾਲ ਕਾਲੜਾ, ਪਵਨ ਕਾਲੜਾ, ਸੁਖਵਿੰਦਰ ਸਿੰਘ ਕੰਬੋਜ, ਸਕੂਲ ਸਟਾਫ਼ ਰਮਨਦੀਪ ਕੌਰ, ਸ਼ਮਾ ਪੁਰੀ, ਸਿੰਮੀ, ਸ਼ੈਲੀ, ਦੀਕਸ਼ਾ, ਸ਼ਿਵਾਨੀ ਵਰਮਾ, ਨੇਹਾ, ਰੀਨਾ, ਰਿੰਕੂ, ਪ੍ਰਿਅੰਕਾ, ਬੇਬੀ, ਸੋਨਮ, ਰੂਪਾ, ਮੁੰਨੀ, ਪੂਜਾ, ਵਿਜਯੰਤੀ, ਸੁਨੀਤਾ, ਪ੍ਰਿਆ, ਜੋਤੀ, ਤਨੂ, ਪੂਜਾ, ਨਿਧੀ, ਸੀਤਾ ਦੇਵੀ, ਖੁਸ਼ਬੂ, ਊਸ਼ਾ, ਤਾਨੀਆ ਰਾਜਵਿੰਦਰ ਕੌਰ, ਰੇਸ਼ਮਾ, ਅੰਜਲੀ, ਰੋਸ਼ਨੀ ਆਦਿ ਹਾਜ਼ਰ ਸਨ

80 Views