ਬਨਵਾਲੀਪੁਰ ਵਿੱਚ ਮੈਡਮ ਮੰਜੂ ਰਾਣਾ ਦਾ ਤੂਫ਼ਾਨੀ ਦੌਰਾ ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ
ਬਨਵਾਲੀਪੁਰ ਵਿੱਚ ਮੈਡਮ ਮੰਜੂ ਰਾਣਾ ਦਾ ਤੂਫ਼ਾਨੀ ਦੌਰਾ
ਵਿਕਾਸ ਦੇ ਕੰਮਾਂ ਦਾ ਜਾਇਜ਼ਾ ਲਿਆ
ਕਾਲਾ ਸੰਘਿਆਂ 30 ਅਕਤੂਬਰ (ਮਨਜੀਤ ਮਾਨ)ਅੱਜ ਆਮ ਆਦਮੀ ਪਾਰਟੀ ਕਪੂਰਥਲਾ ਦੇ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਵਲੋਂ ਪਿੰਡ ਬਨਵਾਲੀਪੁਰ ਦਾ ਦੌਰਾ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਨਾਲ ਕੀਤਾ ਗਿਆ ਬਨਵਾਲੀਪੁਰ ਦੇ ਕੁਛ ਲੋਕਾਂ ਵਲੋਂ ਆਪਣੇ ਪਿੰਡ ਦੇ ਸੀਵਰੇਜ ਦੀ ਸਮੱਸਿਆ ਨੂੰ ਲੇ ਕੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਨਾਲ ਗੱਲਬਾਤ ਕੀਤੀ ਗਈ ਸੀ ਇਸ ਸਮੱਸਿਆ ਦਾ ਹੱਲ ਕਰਨ ਲਈ ਬਲਾਕ ਪ੍ਰਧਾਨ ਵਲੋਂ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਨੂੰ ਬੁਲਾਇਆ ਗਿਆ ਸੀ ਮੈਡਮ ਮੰਜੂ ਰਾਣਾ ਨੇ ਪਿੰਡ ਵਾਲਿਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਜਲਦੀ ਹੀ ਉਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਮੈਡਮ ਮੰਜੂ ਰਾਣਾ ਨੇ ਕਿਹਾ ਕਿ ਜੇਕਰ ਤੁਹਾਡੀ ਕੋਈ ਵੀ ਮੁਸ਼ਕਿਲ ਹੋਵੇ ਤੁੱਸੀ ਪਾਰਟੀ ਦੇ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਨਾਲ ਤਾਲਮੇਲ ਕਰਕੇ ਮੁਸ਼ਕਿਲ ਦਾ ਹੱਲ ਕੱਢ ਸਕਦੇ ਹੋ ਬਲਾਕ ਪ੍ਰਧਾਨ ਸਤਨਾਮ ਸਿੰਘ ਸੰਘਾ ਬਹੁਤ ਹੀ ਮਿਹਨਤੀ ਵਰਕਰ ਹਨ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਸਤਨਾਮ ਸੰਘਾ ਇਮਾਨਦਾਰੀ ਨਾਲ ਕਰਨਗੇ ਜਿੱਥੇ ਵੀ ਮੇਰੀ ਜਰੂਰਤ ਹੋਵੇਗੀ ਮੈਂ ਹਰ ਵਕਤ ਤੁਹਾਡੇ ਨਾਲ ਖੜੀ ਹਾਂ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਬਲਕਾਰ ਸਿੰਘ ਲਾਲਕਾ,ਵਿਜੇ ਕੁਮਾਰ ਅਰੋੜਾ ,ਸੰਜੀਵ ਕੌਂਡਲ,ਮੈਡਮ ਸੁਖੀ ਜੀ ,ਨਰਿੰਦਰ ਸਿੰਘ,ਸਰਵਣ ਸਿੰਘ,ਡਾਕਟਰ ਬਲਰਾਮ ,ਮੈਡਮ ਜੀ ਦਾ ਪੀ ਏ ਕੁਲਦੀਪ ਸਿੰਘ ਅਤੇ ਪਿੰਡ ਦੇ ਸਾਰੇ ਮੋਹਤਵਾਰ ਮੌਜੂਦ ਸਨ

