*ਵਿਧਾਇਕ ਦਾ ਪੀ.ਏ ਦੱਸ ਕੇ ਮਾਰੀ 2 ਲੱਖ ਤੋਂ ਵੱਧ ਦੀ ਠੱਗੀ, ਇੰਝ ਆਏ ਪੁਲਿਸ ਦੇ ਅੜਿੱਕੇ*
*ਵਿਧਾਇਕ ਦਾ ਪੀ.ਏ ਦੱਸ ਕੇ ਮਾਰੀ 2 ਲੱਖ ਤੋਂ ਵੱਧ ਦੀ ਠੱਗੀ, ਇੰਝ ਆਏ ਪੁਲਿਸ ਦੇ ਅੜਿੱਕੇ*
30 Oct 2023( *ਜਸਵੀਰ ਸਿੱਧੂ* )ਬਠਿੰਡਾ ਤੋਂ ਇੱਕ ਅਜੀਬ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਖ਼ੁਦ ਨੂੰ ਵਿਧਾਇਕ ਸਤਕਾਰ ਕੌਰ ਦਾ ਪੀਏ ਦੱਸ ਕੇ 2 ਲੱਖ 20 ਹਜ਼ਾਰ ਦੀ ਠੱਗੀ ਮਾਰੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਾਰਾ ਕਰਨ ਵਾਲੇ 2 ਨੂੰ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ, ਇਨ੍ਹਾਂ ਨੇ ਪਰਚਾ ਕੈਂਸਲ ਕਰਵਾਉਣ ਲਈ 2 ਲੱਖ 20 ਹਜ਼ਾਰ ਰੁਪਇਆ ਲਿਆ ਸੀ
ਪਰਚਾ ਕੈਂਸਲ ਕਰਵਾਉਣ ਬਦਲੇ ਲਏ 2 ਲੱਖ
ਇਸ ਬਾਬਤ ਜਾਣਕਾਰੀ ਦਿੰਦਿਆਂ, ਬਠਿੰਡਾ ਥਾਣਾ ਸਿਵਿਲ ਲਾਈਨ ਪੁਲਿਸ ਮੁਖੀ ਯਾਦਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਬਲਜਿੰਦਰ ਕੌਰ ਨਾਮ ਦੀ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਖ਼ਿਲਾਫ਼ ਥਾਣਾ ਬਲੀਆਵਲੀ ਵਿਖੇ ਇੱਕ ਮਾਮਲਾ ਦਰਜ ਸੀ ਉਸ ਨੂੰ ਕੈਂਸਲ ਕਰਵਾਉਣ ਲਈ ਸਤਨਾਮ ਸਿੰਘ ਤੇ ਅੰਗਰੇਜ ਸਿੰਘ ਨੇ ਉਸ ਕੋਲੋ 2 ਲੱਖ 20 ਹਜ਼ਾਰ ਰੁਪਏ ਲਏ ਸਨ। ਉਨ੍ਹਾਂ ਨੇ ਆਪਣੇ ਆਪ ਨੂੰ ਸਿਆਸੀ ਪਹੁੰਚ ਵਾਲਾ ਦੱਸਿਆ।
ਵਿਧਾਇਕ ਦਾ ਦੱਸਿਆ ਪੀਏ
ਉਨ੍ਹਾਂ ਕਿਹਾ ਸੀ ਕਿ ਸਾਡੀ ਅਫਸਰਾਂ ਨਾਲ ਪੂਰੀ ਗੱਲਬਾਤ ਹੈ ਅਤੇ ਜੋ ਫਿਰੋਜ਼ਪੁਰ ਤੋਂ ਵਿਧਾਇਕ ਸਤਕਾਰ ਕੌਰ ਹਨ ਉਹ ਉਨ੍ਹਾਂ ਦੇ ਘਰ ਵਾਲਾ ਹੈ ਤੇ ਪੀ ਏ ਹੈ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਉਨ੍ਹਾਂ ਦੀ ਦੱਸੀ ਜਾਣਕਾਰੀ ਗ਼ਲਤ ਨਿਕਲੀ, ਜਿਸਦੇ ਚੱਲਦੇ ਇਹਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ ਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

