ਜੋਨ ਲੈਵਲ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਗੀਗਨਵਾਲ ਦਾ ਸ਼ਾਨਦਾਰ ਪ੍ਰਦਰਸ਼ਨ*

*ਜੋਨ ਲੈਵਲ ਖੇਡਾਂ ਵਿੱਚ ਸਰਕਾਰੀ ਹਾਈ ਸਕੂਲ ਗੀਗਨਵਾਲ ਦਾ ਸ਼ਾਨਦਾਰ ਪ੍ਰਦਰਸ਼ਨ*
ਭੋਗਪੁਰ (ਪਰਮਜੀਤ ਪਚਰੰਗਾ) ਸਕੂਲ ਪੱਧਰ ਦੀਆਂ ਖੇਡਾਂ ਤੋਂ ਬਾਅਦ ਬਲਾਕ ਪੱਧਰ ਦੀਆਂ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀਆਂ ਜੋਨਲ ਪੱਧਰ ਦੀਆਂ ਖੇਡਾਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਸਟੇਡੀਅਮ ਡੱਲੀ ਵਿਖੇ ਕਰਵਾਈਆਂ ਗਈਆਂ I ਇਨ੍ਹਾਂ ਖੇਡਾਂ ਵਿੱਚ ਵੱਖ-ਵੱਖ ਸਕੂਲਾਂ ਨੇ ਭਾਗ ਲਿਆl ਇਨ੍ਹਾਂ ਜੋਨਲ ਪੱਧਰੀ ਵੱਖ ਵੱਖ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਗੀਗਨਵਾਲ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ I ਰਿਲੇਅ ਦੌੜ ਵਿੱਚੋਂ ਘਨਈਆ,ਮਨਜੀਤ ਰਿਸ਼ੀ, ਅਰਜਨ ਕੱਛਪ ਤੇ ਕਾਰਤਿਕ ਪੋਲ ਨੇ ਪਹਿਲਾ ਸਥਾਨ, 200 ਮੀਟਰ ਦੌੜ ਵਿੱਚ ਮਨਜੀਤ ਰਿਸ਼ੀ ਨੇ ਪਹਿਲਾ ਸਥਾਨ, ਲੰਮੀ ਛਾਲ ਵਿੱਚ ਘਨਈਆ ਨੇ ਪਹਿਲਾ ਸਥਾਨ ਅਤੇ ਮਨਜੀਤ ਰਿਸ਼ੀ ਨੇ 100 ਮੀਟਰ ਦੌੜ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਕੁੱਲ ਸੱਤ ਗੋਲਡ ਮੈਡਲ ਅਤੇ ਇੱਕ ਕਾਂਸੇ ਦਾ ਮੈਡਲ ਸਰਕਾਰੀ ਹਾਈ ਸਕੂਲ ਗੀਗਨਵਾਲ ਦੀ ਝੋਲੀ ਪਾਏ I ਬੱਚਿਆਂ ਦੀ ਇਸ ਜਿੱਤ ‘ਤੇ ਸਕੂਲ ਦੇ ਡੀ ਪੀ ਈ ਮੈਡਮ ਹਰਸਿਮਰਨ ਕੌਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਹ ਇਹਨਾਂ ਬੱਚਿਆਂ ਨੂੰ ਜਿਲ੍ਹਾ ਪੱਧਰ ਦੇ ਖੇਡ ਮੁਕਾਬਲਿਆਂ ਲਈ ਹੋਰ ਜਿਆਦਾ ਮਿਹਨਤ ਕਰਵਾਉਣਗੇ । ਇਸ ਮੌਕੇ ਸਕੂਲ ਇੰਚਾਰਜ ਸ੍ਰੀ ਰਾਜ ਕੁਮਾਰ ਅਤੇ ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਜਿਲ੍ਹਾ ਪੱਧਰ ਤੇ ਖੇਡਣ ਲਈ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਉਹਨਾਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ।

56 Views