ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸੈਂਟਰ ਕਾਲਾ ਸੰਘਿਆਂ ਦੇ ਵਿਦਿਆਰਥੀਆਂ ਵੱਲੋਂ ਜਿੱਤੇ 11 ਮੈਡਲ*

*ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਸੈਂਟਰ ਕਾਲਾ ਸੰਘਿਆਂ ਦੇ ਵਿਦਿਆਰਥੀਆਂ ਵੱਲੋਂ ਜਿੱਤੇ 11 ਮੈਡਲ*

ਕਾਲਾ ਸੰਘਿਆਂ 14 ਅਕਤੂਬਰ (ਮਨਜੀਤ ਮਾਨ)ਸਿੱਖਿਆ ਬਲਾਕ ਕਪੂਰਥਲਾ-1 ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ 44 ਵੀਂ ਮਿੰਨੀ ਪ੍ਰਾਇਮਰੀ ਸਕੂਲ ਖੇਡਾਂ- 2023 ਜੋ ਕਿ ਮਿਤੀ 11-10-2023 ਨੂੰ ਭਾਣੋ ਲੰਗਾ ਵਿਖੇ ਹੋਈਆਂ । ਇਹਨਾਂ ਖੇਡਾਂ ਵਿੱਚ 62 ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਹਿੱਸਾ ਲਿਆ ਗਿਆ ਜਿਨ੍ਹਾਂ ਵਿੱਚ ਸੈਂਟਰ ਕਾਲਾ ਸੰਘਿਆਂ ਦੇ ਵੀ 6 ਸਰਕਾਰੀ ਪ੍ਰਾਇਮਰੀ ਸਕੂਲਾਂ- ਕਾਲਾ ਸੰਘਿਆਂ ਲੜਕੀਆਂ, ਕਾਲਾ ਸੰਘਿਆਂ ਮੁੰਡੇ, ਆਲਮਗੀਰ, ਸੁਖਾਣੀ, ਰਾਮਪੁਰ ਅਤੇ ਬਨਵਾਲੀਪੁਰ ਦੇ ਵਿਦਿਆਰਥੀਆਂ ਵੱਲੋਂ ਭਾਗ ਲਿਆ। 100 ਮੀ. ਲੜਕੇ ਵਿੱਚ ਪਹਿਲਾ ਸਥਾਨ ਵਿੱਕੀ ਨੇ, 200 ਮੀ. ਲੜਕੇ ਵਿੱਚ ਪਹਿਲਾ ਸਥਾਨ ਵਿੱਕੀ ਅਤੇ ਦੂਸਰਾ ਸਥਾਨ ਵਿਵੇਕ, 400ਮੀ. ਲੜਕੇ ਵਿੱਚ ਪਹਿਲਾ ਸਥਾਨ ਸਿਧਾਂਤ ਅਤੇ ਦੂਸਰਾ ਸਥਾਨ ਕ੍ਰਿਸ਼ਨਾ, 600 ਮੀ. ਲੜਕੇ ਵਿੱਚ ਪਹਿਲਾ ਸਥਾਨ ਵਿਵੇਕ, 400 ਮੀ. ਰਿਲੇਅ ਰੇਸ ਇਸ ਵਿੱਚ ਸਮੁੱਚੀ ਟੀਮ- ਸਿਧਾਂਤ, ਕ੍ਰਿਸ਼ਨਾ, ਅਮਿਤ, ਯੁਵਰਾਜ ਦੂਸਰਾ ਸਥਾਨ ਅਤੇ ਸ਼ਾਟ-ਪੁੱਟ ਵਿੱਚ ਕ੍ਰਿਸ਼ਨਾ ਨੇ ਤੀਸਰਾ ਸਥਾਨ ਹਾਸਿਲ ਕਰਕੇ ਸੈਂਟਰ ਕਾਲਾ ਸੰਘਿਆ ਦਾ ਨਾਂ ਰੋਸ਼ਨ ਕੀਤਾ। ਸਮੁੱਚੀ ਭਾਣੋ ਲੰਗਾ ਦੀ ਖੇਡ ਇੰਚਾਰਜ ਟੀਮ ਅਤੇ ਮੌਜੂਦ ਪਤਵੰਤੇ ਸੱਜਣਾਂ ਵੱਲੋਂ ਇਹਨਾਂ ਵਿਦਿਆਰਥੀਆਂ ਅਤੇ ਸਮੁੱਚੇ ਸਟਾਫ ਨੂੰ ਇਸ ਸ਼ਾਨਦਾਰ ਜਿੱਤ ਦੀ ਵਧਾਈ ਦਿੱਤੀ ਗਈ । ਜੇਤੂ ਵਿਦਿਆਰਥੀਆਂ ਨੂੰ ਮੈਡਲ ਅਤੇ ਹਾਜ਼ਰ ਸਟਾਫ ਮੈਂਬਰਾਂ ਸ਼੍ਰੀ ਰਜਨੀਸ਼ ਕੁਮਾਰ ਸੀਐਚਟੀ, ਸ਼੍ਰੀਮਤੀ ਅਨੀਤਾ ਰਾਣੀ, ਐਚਟੀ, ਅਧਿਆਪਕ ਸ਼੍ਰੀ ਸਰਬਜੀਤ ਸਿੰਘ, ਮਹਾਵੀਰ, ਇੰਦਰਜੀਤ ਕੌਰ, ਚਰਨਜੀਤ ਕੌਰ ਅਤੇ ਕੋਚ ਅੰਮ੍ਰਿਤ ਨੂੰ ਵਿਸ਼ੇਸ਼ ਸਨਮਾਨ ਪੱਤਰ ਦਿੱਤੇ ਗਏ ।

94 Views