7 ਰੋਜਾ ਬੱਕਰੀ ਪਾਲਣ ਟ੍ਰੇਨਿੰਗ ਨੌਜਵਾਨ ਲਈ ਵਰਦਾਨ

7 ਰੋਜਾ ਬੱਕਰੀ ਪਾਲਣ ਟ੍ਰੇਨਿੰਗ ਨੌਜਵਾਨ ਲਈ ਵਰਦਾਨ
ਬਠਿੰਡਾ(ਜਸਵੀਰ ਸਿੱਧੂ)13 ਅਕਤੂਬਰ -ਡਾ.ਹਸਨ ਸਿੰਘ ਮੁੱਖ ਖੇਤੀਬਾੜੀ ਅਫਸਰ ਦੇ ਦਿਸਾ ਨਿਰਦੇਸਾ ਹੇਠ ਅਤੇ ਡਾ.ਤੇਜਦੀਪ ਕੌਰ ਬੋਪਾਰਾਏ ਪ੍ਰੋਜੈਕਟ ਡਾਇਰੈਕਟਰ ਆਤਮਾ ਸਕੀਮ ਅਧੀਨ KVK ਬਠਿੰਡਾ ਵਿਖੇ ਹੈਦਰਾਬਾਦ ਮੈਨੇਜਮੈਂਟ ਅਤੇ ਪਮੇਤੀ ਲੁਧਿਆਣਾ ਵੱਲੋਂ 7ਰੋਜਾ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਗਿਆ।ਡਾ.ਅਜੀਤਪਾਲ ਸਿੰਘ ਧਾਲੀਵਾਲ ਪ੍ਰੋ. ਐਨੀਮਲ ਸਾਇੰਸ ਵੱਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਆਪਣੇ ਕੂੰਜੀਵੱਤ ਭਾਸਣ ਚ ਕਿਹਾ ਕਿ ਕਿਸਾਨਾਂ ਵਿਸੇਸ਼ ਕਰਕੇ ਨੌਜਵਾਨਾਂ ਨੂੰ ਖੇਤੀਬਾੜੀ ਨਾਲ ਸਹਾਇਕ ਧੰਦੇ ਜਰੂਰ ਅਪਣਾਉਣੇ ਚਾਹੀਦੇ ਹਨ।ਸਮੇਂ ਸਮੇਂ ਤੇ ਲੱਗਣ ਵਾਲੇ ਟ੍ਰੇਨਿੰਗ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਇਹੋ ਜਿਹੇ ਪ੍ਰੋਗਰਾਮ ਬੇਰੁਜ਼ਗਾਰਾਂ ਨੂੰ ਰੋਜਗਾਰ ਲਈ ਲਾਹੇਵੰਦ ਸਾਬਿਤ ਹੁੰਦੇ ਹਨ।ਉਨ੍ਹਾਂ ਦੱਸਿਆ ਕਿ ਇਹ ਟ੍ਰੇਨਿੰਗ 13-10-2023 ਤੋਂ 20-10-2023 ਤੱਕ ਚੱਲੇਗੀ।ਇਹੋ ਜਿਹੇ ਪ੍ਰੋਗਰਾਮ ਬੇਰੁਜ਼ਗਾਰੀ ਦੂਰ ਕਰਨ ਲਈ ਅਹਿਮ ਭੂਮਿਕਾ ਨਿਭਾਉਂਦੇ ਹਨ।ਖੇਤੀਬਾੜੀ ਨਾਲ ਸਹਾਇਕ ਧੰਦੇ ਬੱਕਰੀ ਪਾਲਣ ਸੰਬੰਧੀ ਉਚੇਚੇ ਤੌਰ ਤੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਲਾਭਪਾਤਰੀ ਲੋਨ ਲੈ ਕੇ ਆਪਣਾ ਸਹਾਇਕ ਧੰਦਾ ਸੁਰੂ ਕਰਕੇ ਆਪਣੇ ਪੈਰਾਂ ਤੇ ਖੜ੍ਹੇ ਹੋ ਕੇ ਪਰਿਵਾਰ ਅਤੇ ਸਮਾਜ ਲਈ ਵੱਡਮੁੱਲਾ ਯੋਗਦਾਨ ਪਾ ਸਕਦੇ ਹਨ।ਇਸ ਪ੍ਰੋਗਰਾਮ ਵਿੱਚ ਸ੍ਰ.ਜਸਵੀਰ ਸਿੰਘ ਸਿੱਧੂ ਚੀਫ ਬਿਊਰੋ ਜਿਲ੍ਹਾਂ ਬਠਿੰਡਾ ਅਤੇ ਵੱਡੀ ਮਾਤਰਾ ਵਿੱਚ ਨੌਜਵਾਨ ਉੱਚੇਚੇ ਤੌਰ ਤੇ ਹਾਜਰ ਰਹੇ।ਨੌਜਵਾਨਾਂ ਨੇ ਇਹੋ ਜਿਹੇ ਪ੍ਰੋਗਰਾਮਾਂ ਲਈ ਸੰਬੰਧਿਤ ਵਿਭਾਗ ਅਤੇ ਸਰਕਾਰ ਦਾ ਧੰਨਵਾਦ ਕੀਤਾ।

67 Views