ਡੇਅਰੀ ਮਾਲਕ ‘ਤੇ ਗੋਲੀਆਂ ਚਲਾ ਕੇ ਫਰਾਰ
ਅੰਮ੍ਰਿਤਸਰ ‘ ਚ ਡੇਅਰੀ ਮਾਲਕ ‘ਤੇ ਗੋਲੀਆਂ ਚਲਾ ਕੇ ਫਰਾਰ
ਤਲਵੰਡੀ ਸਾਬੋ(ਗੁਰਪ੍ਰੀਤ ਸਿੰਘ) ਪੰਜਾਬ ਵਿੱਚ ਲੁੱਟ ਖੋਹਾਂ, ਕਤਲ , ਤੇ ਹੋਰ ਅਪਰਾਧ ਦੀਆਂ ਘਟਨਾਵਾਂ ਤਾਂ ਹੁਣ ਆਮ ਹੋ ਗਈਆਂ ਹਨ । ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਇੱਕ ਕਾਰ ਵਿੱਚ ਆਏ 6 ਨੌਜਵਾਨਾਂ ਨੇ ਇੱਕ ਡੇਅਰੀ ਦੇ ਮਾਲਕ ਤੇ ਗੋਲੀਆਂ ਚਲਾ ਦਿੱਤੀਆਂ ।ਜਾਣਕਾਰੀ ਮੁਤਾਬਕ ਇਸ ਘਟਨਾ ਵਿੱਚ ਡੇਅਰੀ ਮਾਲਕ ਜ਼ਖਮੀ ਹੋ ਗਿਆ ਹੈ।ਜਿਸ ਨੂੰ ਨੇੜਲੇ ਹਸਪਤਾਲ ‘ ਚ ਦਾਖਲ ਕਰਵਾਇਆ ਗਿਆ ਹੈ । ਜਾਣਕਾਰੀ ਮੁਤਾਬਕ ਫਾਰਚੂਨਰ ਕਾਰ ‘ ਚ 6 ਨੌਜਵਾਨ ਆਏ ਸਨ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਫਰਾਰ ਹੋ ਗਏ । ਜਿਸ ਤੋਂ ਬਾਅਦ ਇਲਾਕੇ ‘ ਚ ਦਹਿਸ਼ਤ ਦਾ ਮਾਹੌਲ ਹੈ । ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
93 Views

