ਕਾਲਾ ਸੰਘਿਆਂ ‘ਚ ਅੱਖਾਂ ਦਾ ਮੁਫ਼ਤ ਕੈਂਪ 15 ਨੂੰ

ਕਾਲਾ ਸੰਘਿਆਂ ‘ਚ ਅੱਖਾਂ ਦਾ ਮੁਫ਼ਤ ਕੈਂਪ 15 ਨੂੰ
ਕਾਲਾ ਸੰਘਿਆਂ, 13 ਅਕਤੂਬਰ (ਮਨਜੀਤ ਮਾਨ) – ਸਥਾਨਕ ਕਸਬੇ ‘ਚ ਸਥਿਤ ਪ੍ਰਸਿੱਧ ਗੁਰਦੁਆਰਾ ਸੰਤ ਬਾਬਾ ਕਾਹਨ ਦਾਸ ਵਿਖੇ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 15 ਅਕਤੂਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਬੱਸਣ ਨੇ ਦੱਸਿਆ ਕਿ ਇਸ ਮੌਕੇ ‘ਤੇ ਦ੍ਰਿਸ਼ਟੀ ਆਈ ਕੇਅਰ ਐਂਡ ਰਟੀਨਾ ਸੈਂਟਰ ਦੀ ਡਾਕਟਰਾਂ ਦੀ ਟੀਮ ਵੱਲੋਂ ਸਵੇਰੇ 10 ਵਜੇ ਤੋਂ 2 ਵਜੇ ਤੱਕ ਮਰੀਜਾਂ ਦੀਆਂ ਅੱਖਾਂ ਦਾ ਮੁਫ਼ਤ ਚੈਕ ਅੱਪ ਕੀਤਾ ਜਾਵੇਗਾ ਅਤੇ ਚੈਕ ਅੱਪ ਕਰਨ ਤੋਂ ਉਪਰੰਤ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਵਿੱਚ ਲੈਜ ਮੁਫ਼ਤ ਪਾਏ ਜਾਣਗੇ ਤੇ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।

62 Views