ਲਾਅ ਗੇਟ ਵਿਖੇ ਪੁਲਿਸ ਵਲੋਂ ਕੱਸੇ ਸਿੰਕਜੇ ਕਾਰਣ ਹੁਣ ਸ਼ਰਾਰਤੀ ਅਨਸਰਾਂ ਨੂੰ ਪਈਆ ਭਾਜੜਾ : ਰਣਜੀਤ ਸਿੰਘ

ਲਾਅ ਗੇਟ ਵਿਖੇ ਪੁਲਿਸ ਵਲੋਂ ਕੱਸੇ ਸਿੰਕਜੇ ਕਾਰਣ ਹੁਣ ਸ਼ਰਾਰਤੀ ਅਨਸਰਾਂ ਨੂੰ ਪਈਆ ਭਾਜੜਾ : ਰਣਜੀਤ ਸਿੰਘ

ਰੋਜ਼ਾਨਾ ਦੇਰ ਰਾਤ ਤੱਕ ਚਲਦਾ ਹੈ ਸਰਚ ਅਭਿਆਨ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਬੀਤੀ ਰਾਤ ਲਵਲੀ ਯੂਨੀਵਰਸਿਟੀ ਨਜ਼ਦੀਕ ੲਿਲਾਕਾ ਲਾਅ ਗੇਟ ਵਿਖੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਦੇਰ ਰਾਤ ਤੱਕ ਸਰਚ ਅਭਿਆਨ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਾਰੀ ਹੈ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਅੈਸ ਅੈਸ ਪੀ ਕਪੂਰਥਲਾ ਦੇ ਹੁਕਮਾਂ ਅਤੇ ਅੈਸ ਪੀ ਫਗਵਾੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਹੈੜੂ ਚੋਂਕੀ ਇੰਚਾਰਜ ਰਣਜੀਤ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਦੇਰ ਰਾਤ ਤੱਕ ਸਰਚ ਅਭਿਆਨ ਚਲਾ ਲਾਅ ਗੇਟ ਦੇ ਚੱਪੇ ਚੱਪੇ ਦੀ ਛਾਣਬੀਣ ਕਰ ਸ਼ਰਾਰਤੀ ਅਨਸਰਾਂ ਦੀ ਭਾਲ ਕੀਤੀ ਗਈ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ੲਿਹ ਅਭਿਆਨ ਲਗਾਤਾਰ ਜਾਰੀ ਹੈ ਜਿਸ ਨਾਲ ਲੋਕਾਂ ਚ ਕਾਫੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ ਲਾਅ ਗੇਟ ਜਿੱਥੇ ਕਿ ਰਾਤ ਦੇ 2.00 ਵਜੇ ਤੱਕ ਵੀ ਬਾਹਰਲੇ ਕੁੱਝ ਲੋਕ ਅਵਾਰਾਗਰਦੀ ਕਰਨ ਦੇ ਮਕਸਦ ਨਾਲ ਆਉਦੇ ਸਨ ਉੱਥੇ ਹੁਣ ਪੁਲਿਸ ਦੀ ਲਗਾਤਾਰ ਗਸ਼ਤ ਹੋਣ ਕਾਰਣ ਲਾਅ ਗੇਟ ਵੜਨ ਤੋਂ ਵੀ ਗੁਰੇਜ ਕਰਦੇ ਹਨ ਪੁਲਿਸ ਵਲੋਂ ਕੱਸੇ ਸਿੰਕਜੇ ਦੇ ਡਰ ਸਦਕਾ ਹੁਣ ਉੱਥੇ ਅਮਨ ਸ਼ਾਂਤੀ ਆਮ ਵੇਖੀ ਜਾ ਸਕਦੀ ਹੈ

127 Views