ਕ੍ਰਿਸ਼ਨਾ ਰਾਇਸ ਮਿੱਲਜ਼ ਪ੍ਰਾਇਵੇਟ ਲਿਮਿਟੇਡ ਵੱਲੋਂ ਜੰਗਲਾਤ ਵਿਭਾਗ ਦੇ ਦਰਖ਼ਤ ਕੱਟੇ ਗਏ
ਕ੍ਰਿਸ਼ਨਾ ਰਾਇਸ ਮਿੱਲਜ਼ ਪ੍ਰਾਇਵੇਟ ਲਿਮਿਟੇਡ ਵੱਲੋਂ ਜੰਗਲਾਤ ਵਿਭਾਗ ਦੇ ਦਰਖ਼ਤ ਕੱਟੇ ਗਏ
ਵਣ ਵਿਭਾਗ ਦੇ ਗਾਰਡ ਨੇ ਮੌਕੇ ਤੇ ਪੁੱਜ ਕੇ ਸੰਬੰਧਤ ਥਾਣਾ ਸਦਰ ਵਿੱਚ ਦਰਖ਼ਾਸਤ ਦਰਜ ਕਾਰਵਾਈ
ਕਪੂਰਥਲਾ, 23ਸਤੰਬਰ ( ਪ੍ਰੀਤ ਸੰਗੋਜਲਾ ) ਕਪੂਰਥਲਾ ਦੇ ਰਾਜਪੁਰ ਸਿੱਧਵਾਂ ਰੋਡ ‘ਤੇ ਰਜਾਪੁਰ ਮੋੜ ਦੇ ਨਜ਼ਦੀਕ ਕ੍ਰਿਸ਼ਨਾ ਰਾਇਸ ਮਿੱਲਜ਼ ਪ੍ਰਾਇਵੇਟ ਲਿਮਿਟੇਡ ਵੱਲੋਂ ਜੰਗਲਾਤ ਵਿਭਾਗ ਦੇ ਦਰਖ਼ਤ ਕੱਟੇ ਗਏ ਜਿਸ ਦੌਰਾਨ ਵਣ ਗਾਰਡ ਜੌਲੀ ਮਸੀਹ ਨੇ ਮੌਕੇ ਤੇ ਪਹੁੰਚ ਕੇ ਸੰਬੰਧਤ ਥਾਣਾ ਸਦਰ ਕਪੂਰਥਲਾ ਵਿੱਚ ਦਰਖ਼ਾਸਤ ਦਰਜ ਕਾਰਵਾਈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਤਰਲੋਚਨ ਸਿੰਘ ਚਾਹਲ ਅਤੇ ਮੌਕੇ ਤੇ ਮੌਜੂਦ ਲੋਕਾਂ ਵੱਲੋਂ ਕੀਤਾ ਗਿਆ | ਉਹਨਾਂ ਦੱਸਿਆ ਕੇ ਇਹਨਾਂ ਦੇ ਕਰਿੰਦੇ ਰਾਤ ਨੂੰ ਦਰਖ਼ਤ ਵੱਢ ਰਹੇ ਸਨ ਤਾਂ ਅਸੀਂ ਮੌਕੇ ਤੇ ਆ ਕੇ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ, ਅਸੀਂ ਦੇਖਿਆ ਕੇ ਉਹ ਟ੍ਰੈਕਟਰ ਨਾਲ ਵੱਢੇ ਹੋਏ ਰੁੱਖ ਬੰਨ ਕੇ ਖਿੱਚ ਰਹੇ ਸਨ ਇਹ ਦੇਖਦੇ ਹੀ ਇਹਨਾਂ ਦੇ ਕਰਿੰਦੇ ਉਥੋਂ ਭੱਜ ਗਏ ਤੇ ਟ੍ਰੈਕਟਰ ਭਜਾ ਕੇ ਸ਼ੈਲਰ ਦੇ ਅੰਦਰ ਲੈ ਗਏ | ਇਸ ਤੋਂ ਇਲਾਵਾ ਇਹਨਾਂ ਨੇ ਰੁੱਖ ਵੱਢਦੇ ਸਮੇਂ ਬਿਜਲੀ ਦੇ ਖਭੇ ਵੀ ਤੇ ਤਾਰਾਂ ਵੀ ਤੋੜੀਆਂ ਪਰ ਬਿਜਲੀ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ | ਇਸ ਮੌਕੇ ਅਸੀਂ ਵਣ ਗਾਰਡ ਜੌਲੀ ਮਸੀਹ ਨੂੰ ਇਤਲਾਹ ਕੀਤੀ ਤਾਂ ਕੁੱਝ ਮਿੰਟਾਂ ਵਿੱਚ ਹੀ ਉਹ ਘਟਨਾਂ ਵਾਲੀ ਜਗ੍ਹਾ ਤੇ ਪਹੁੰਚ ਗਿਆ ਤੇ ਪਹੁੰਚ ਕੇ ਸੰਬੰਧਤ ਥਾਣਾ ਸਦਰ ਕਪੂਰਥਲਾ ਵਿੱਚ ਦਰਖ਼ਾਸਤ ਦੇ ਦਿੱਤੀ ਗਈ | ਇਥੇ ਦੱਸਣਯੋਗ ਹੈ ਕਿ ਰਾਤ ਦੀ ਦਰਖ਼ਾਸਤ ਦਿੱਤੀ ਹੋਈ ਹੈ ਪਰ ਖ਼ਬਰ ਲਿਖਣ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ |
ਬਾਕਸ 1. ਇਸ ਮੌਕੇ ਆਰ.ਕੇ. ਮਿਸ਼ਰਾ ਪ੍ਰਧਾਨ ਮੁੱਖ ਵਣ ਪਾਲ ਅਫ਼ਸਰ ਪੰਜਾਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਣ ਮੰਡਲ ਅਫ਼ਸਰ ਜਲੰਧਰ at ਫਿਲੌਰ ਨੂੰ ਤੁਰੰਤ ਕਾਰਵਾਈ ਕਰਨ ਲਈ ਕਹਿ ਦਿੱਤਾ |
ਬਾਕਸ 2. ਕੀ ਕਹਿੰਦੇ ਹਨ ਵਣ ਵਿਭਾਗ ਦੇ ਇੰਚਾਰਜ
ਇਸ ਮੌਕੇ ਜਦੋਂ ਵਣ ਵਿਭਾਗ ਦੇ ਇੰਚਾਰਜ ਦਵਿੰਦਰ ਸਿੰਘ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਡਿਪਾਰਟਮੈਂਟ ਦੇ ਰੂਲਜ਼ ਦੇ ਮੁਤਾਬਿਕ ਜੋ ਬਣਦੀ ਕਾਰਵਾਈ ਉਹ ਕਰਾਂਗੇ ਇਸ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ |
ਬਾਕਸ 3. ਕੀ ਕਹਿੰਦੇ ਹਨ ਐਸ.ਡੀ.ਓ ਬਿਜਲੀ ਵਿਭਾਗ
ਇਸ ਮੌਕੇ ਜਦੋਂ ਐਸ.ਡੀ.ਓ ਬਿਜਲੀ ਵਿਭਾਗ ਨਾਨਕ ਰਾਮ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਇਸ ਬਾਰੇ ਇਤਲਾਹ ਮਿਲੀ ਸੀ ਅਸੀਂ ਵੀ ਦਰਖ਼ਾਸਤ ਦੇ ਦਿੰਦੇ ਹਾਂ |
ਬਾਕਸ 4. ਕੀ ਕਹਿੰਦੇ ਐੱਸ.ਐੱਚ.ਓ ਥਾਣਾ ਸਦਰ
ਇਸ ਸੰਬੰਧੀ ਜਦੋਂ ਐੱਸ.ਐੱਚ.ਓ ਥਾਣਾ ਸਦਰ ਸੋਨਮਦੀਪ ਕੌਰ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਦਰਖ਼ਾਸਤ ਮਿਲਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮੌਕਾ ਦੇਖਣ ਉਪਰੰਤ ਕੀਤੀ ਜਾਵੇਗੀ ਤੁਰੰਤ ਕਾਰਵਾਈ |

