ਅਰਬਨ ਪੀ ਐਚ ਸੀ ਹਦੀਆਬਾਦ ਅਤੇ ਆਮ ਆਦਮੀ ਕਲੀਨਿਕ ਵਿਖੇ ਲਗਾਇਆ ਗਿਆ ਆਯੂਸ਼ਮਾਨ ਭਵ ਮੇਲਾ
ਅਰਬਨ ਪੀ ਐਚ ਸੀ ਹਦੀਆਬਾਦ ਅਤੇ ਆਮ ਆਦਮੀ ਕਲੀਨਿਕ ਵਿਖੇ ਲਗਾਇਆ ਗਿਆ ਆਯੂਸ਼ਮਾਨ ਭਵ ਮੇਲਾ
ਫਗਵਾੜਾ ( ਡਾ ਰਮਨ ) ਅਰਬਨ ਪੀ ਐਚ ਸੀ ਹਦੀਆਬਾਦ ਅਤੇ ਆਮ ਆਦਮੀ ਕਲੀਨਿਕ ਵਿਖੇ ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਯੋਗ ਅਗਵਾਈ ਹੇਠ ਆਯੂਸ਼ਮਾਨ ਭਵ ਮੇਲਾ ਲਗਾਇਆ ਗਿਆ ਜਿਸ ਵਿੱਚ ਆਏ ਮਰੀਜ਼ਾਂ ਦੀ ਜਾਂਚ ਕਰ ਡਾ ਮਨਵੀਰ ਪਾਲ ਕੌਰ ਨੇ ਉਨ੍ਹਾਂ ਨੂੰ ਦਵਾਈਆਂ ਦੇਣ ਦੇ ਨਾਲ-ਨਾਲ ਲੋੜੀਂਦੇ ਟੈਸਟ ਵੀ ਕੀਤੇ ੲਿਸ ਮੌਕੇ ਡਾ ਲਹਿੰਬਰ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17 ਅਕਤੂਬਰ ਤੋਂ ਲੈਕੇ 2 ਅਕਤੂਬਰ ਤੱਕ ਸਿਹਤ ਵਿਭਾਗ ਵੱਲੋਂ ਵੱਖ-ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਚ ਡੈਗੂ ,ਮਲੇਰੀਆ, ਚਿਕਨਗੂਨੀਆ , ਟੀ ਬੀ , ਕੈਂਸਰ , ਐਚ ਆੲੀ ਵੀ ਏਡਜ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਇਸ ਮੇਲੇ ਦੌਰਾਨ 80 ਤੋਂ ਵਧੇਰੇ ਲੋਕਾ ਨੇ ੲਿਸ ਦਾ ਲਾਭ ਉਠਾਇਆ ੲਿਸ ਮੌਕੇ ਡਾ ਮਨਵੀਰ ਪਾਲ ਕੌਰ , ਫਾਰਮਾਸਿਸਟ ਨਿਤੇਸ਼ ਕੁਮਾਰ , ਅਨੀਤਾ , ਬਲਜੀਤ ਕੌਰ , ਕੁਲਦੀਪ ਕੌਰ , ਧਰਮਿੰਦਰ , ਕੁਮਾਰ , ਜਸਵੀਰ , ਅਤੇ ਹੋਰ ਸਟਾਫ ਮੋਜੂਦ ਸਨ

