ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਨੂੰ ਮਜ਼ਬੂਤ ਕਰਦਾ ਹੈ –ਡਾਕਟਰ ਭਗਵਾਨ ਦਾਸ ਲਾਲਕਾ

ਧੀਆਂ ਨੂੰ ਕਦੇ ਵੀ ਬੌਝ ਨਹੀਂ ਸਮਝਣਾ ਚਾਹੀਦਾ

ਕਾਲਾ ਸੰਘਿਆਂ 27 ਅਗਸਤ (ਮਨਜੀਤ ਮਾਨ) ਬੇਟੀ ਬਚਾਓ ਬੇਟੀ ਪੜ੍ਹਾਓ ਦੀ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਰੱਖੜੀ ਦਾ ਤਿਉਹਾਰ ਭੈਣ ਭਰਾਵਾਂ ਦੇ ਪਵਿੱਤਰ ਰਿਸ਼ਤੇ ਦੇ ਪ੍ਰਤੀਕ ਨੂੰ ਮਜ਼ਬੂਤ ਕਰਦਾ ਹੈ ਅੱਜ ਇਥੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਰਕਲ ਪ੍ਰਧਾਨ ਭਗਵਾਨ ਦਾਸ ਲਾਲਕਾ ਨੇ ਕਰਦਿਆਂ ਕਿਹਾ ਕਿ ਭੈਣਾਂ ਭਰਾਵਾਂ ਦੇ ਹੱਥਾਂ ਤੇ ਰੱਖੜੀ ਬੰਨ੍ਹ ਕੇ ਆਪਣੇ ਭਰਾਵਾਂ ਦੀ ਖੈਰ ਤੇ ਸੁੱਖ ਮਨਾਉਂਦੀਆਂ ਹਨ ਤੇ ਉਨ੍ਹਾਂ ਦੀ ਰੱਖਿਆ ਅਤੇ ਤਰੱਕੀ ਲਈ ਅਰਦਾਸਾਂ ਕਰਦੀਆਂ ਹਨ ਸ਼੍ਰੀ ਲਾਲਕਾ ਨੇ ਹੋਰ ਕਿਹਾ ਧੀਆਂ ਹੈਂ ਤਾਂ ਕੱਲ੍ਹ ਹੈ ਉਨ੍ਹਾਂ ਕਿਹਾ ਧੀਆਂ ਨੂੰ ਜੀਵਨ ਦਾਨ ਦੇਣਾ ਚਾਹੀਦਾ ਹੈ। ਫਿਰ ਸਿੱਖਿਆਂ ਦਾਨ ਫਿਰ ਕੰਨਿਆਂ ਦਾਨ ਸਮਾਜ ਵਿੱਚ ਰਹਿੰਦਿਆਂ ਸਾਨੂੰ ਧੀਆਂ ਨੂੰ ਬੋਝ ਨਹੀਂ ਸਮਝਣਾ ਚਾਹੀਦਾ ਸਗੋਂ ਜੀਵਨ ਦਾ ਆਧਾਰ ਸਮਝਣਾ ਚਾਹੀਦਾ ਹੈ। ਧੀਆਂ ਦਾ ਇਸ ਦੁਨੀਆਂ ਚ ਯੋਗਦਾਨ ਹਰ ਖੇਤਰ ਵਿਚ ਹੈ। ਧੀ ਪਿਆਰ ਦੀ ਉਹ ਪਵਿੱਤਰ ਮੂਰਤ ਹੈ ਜੋ ਸਾਡੀ ਦੁਨੀਆਂ ਨੂੰ ਦਿਸ਼ਾ ਦਿੰਦੀ ਹੈ। ਇਸ ਲਈ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਫਲਸਫੇ ਨੂੰ ਪੂਰਾ ਕਰਨਾ ਚਾਹੁੰਦਾ ਹੈ।

90 Views