ਭੈਣ ਤੇ ਭਰਾ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਹੈ ਰੱਖੜੀ ਦਾ ਤਿਉਹਾਰ –ਬਾਬਾ ਗੁਰਮੇਜ ਸਿੰਘ

ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਚ ਬੱਚਿਆਂ ਨੂੰ ਪਵਿੱਤਰ ਰੱਖੜੀ ਦੇ ਤਿਉਹਾਰ ਤੋਂ ਜਾਣੂ ਕਰਵਾਇਆ

ਕਾਲਾ ਸੰਘਿਆਂ 27 ਅਗਸਤ (ਮਨਜੀਤ ਮਾਨ) ਭੈਣ ਅਤੇ ਭਰਾ ਵਿਚਕਾਰ ਬਹੁਤ ਹੀ ਨਿਰਮਲ ਅਤੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਤਿਉਹਾਰ ਰੱਖੜੀ ਜਿਸਦੇ ਸੰਬੰਧ ਵਿੱਚ ਅੱਜ ਅਕੈਡਮੀ ਪ੍ਰਧਾਨ ਬਾਬਾ ਗੁਰਮੇਜ ਸਿੰਘ ਪ੍ਰਧਾਨ ਗੁਰਦੁਆਰਾ ਸ੍ਰੀ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਅਤੇ ਅਕੈਡਮੀ ਚੇਅਰਮੈਨ ਸ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਦੀ ਦੇਖ ਰੇਖ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਜ਼ਿਲ੍ਹਾ ਕਪੂਰਥਲਾ ਵਿਖੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਅਤੇ ਐਕਟੀਵਿਟੀ ਇੰਚਾਰਜ ਮੈਡਮ ਰਜਨੀ ਰਾਣੀ ਕੁਲਾਰ ਦੀ ਸੁਪਰਵਿਜ਼ਨ ਹੇਠ ਵਿਦਿਆਰਥੀਆਂ ਦੇ ਰੱਖੜੀ ਦੇ ਤਿਉਹਾਰ ਦੇ ਸੰਬੰਧ ਵਿੱਚ ਕਾਰਡ ਮੇਕਿੰਗ ਅਤੇ ਰਾਖੀ ਮੇਕਿੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਦੁਆਰਾ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਅਕੈਡਮੀ ਦੀ ਜਨਰਲ ਸਕੱਤਰ ਮੈਡਮ ਕੁਲਬੀਰ ਕੌਰ ਦੁਆਰਾ ਇਹਨਾਂ ਮੁਕਾਬਲਿਆਂ ਦਾ ਨਤੀਜਾ ਕੱਢਿਆ ਗਿਆ। ਕਾਰਡ ਮੇਕਿੰਗ ਵਿਚ ਸੁਖਵੀਰ ਸਿੰਘ ਪਹਿਲਾਂ ਸਥਾਨ, ਕੁਲਰਾਜ ਸਿੰਘ ਦੂਸਰਾ ਸਥਾਨ, ਮੁਮਤਾਜ ਤੀਸਰਾ ਅਤੇ ਤਨਵੀਰ ਕੌਰ ਚੌਥਾ ਸਥਾਨ ਪ੍ਰਾਪਤ ਕੀਤਾ ਅਤੇ ਰੱਖੜੀ ਬਣਾਉਣ ਦੇ ਮੁਕਾਬਲੇ ਵਿਚ ਸੁਖਵੀਰ ਸਿੰਘ ਪਹਿਲਾਂ, ਸਹਿਲੀਨਪ੍ਰੀਤ ਦੂਸਰਾ, ਏਕਮਪ੍ਰੀਤ ਤੀਸਰਾ ਅਤੇ ਕੋਮਲਪ੍ਰੀਤ ਕੌਰ, ਪ੍ਰਆਂਜਲ ਗੌਤਮ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਮੈਡਮ ਪਰਮਿੰਦਰ ਕੌਰ ਵਲੋਂ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਦਾ ਉਤਸ਼ਾਹ ਵਧਾਉਂਦਿਆਂ ਕਿਹਾ ਸਾਰੇ ਹੀ ਵਿਦਿਆਰਥੀਆਂ ਵਧਾਈ ਦੇ ਪਾਤਰ ਹਨ ਸਭ ਨੇ ਬਹੁਤ ਹੀ ਸੁੰਦਰ ਕਾਰਡ ਅਤੇ ਰੱਖੜੀਆਂ ਬਣਾਈਆਂ ਹਨ। ਉਹਨਾਂ ਦੱਸਿਆ ਕਿ ਰੱਖੜੀ ਦਾ ਤਿਉਹਾਰ ਭੈਣ ਅਤੇ ਭਰਾ ਦੇ ਪਵਿੱਤਰ ਅਤੇ ਨਿਰਮਲ ਰਿਸ਼ਤੇ ਦਾ ਪ੍ਰਤੀਕ ਹੈ। ਉਹਨਾਂ ਦੱਸਿਆ ਕਿ ਉਂਝ ਤਾਂ ਇਸ ਤਿਉਹਾਰ ਨਾਲ ਕਈ ਤਰ੍ਹਾਂ ਦੀਆਂ ਮਿਥ ਕਥਾਵਾਂ ਵੀ ਜੁੜੀਆਂ। ਪੁਰਾਣੇ ਸਮੇਂ ਵਿੱਚ ਭੈਣ ਆਪਣੇ ਵੀਰ ਦੀ ਲੰਮੀ ਉਮਰ ਦੀ ਕਾਮਨਾ ਕਰਦੀ ਉਸਦੇ ਗੁੱਟ ਤੇ ਰੱਖੜੀ ਬੰਨਦੀ ਅਤੇ ਵੀਰ ਵਲੋ ਆਪਣੀ ਭੈਣ ਨੂੰ ਤੋਹਫੇ ਵਜੋਂ ਕੋਈ ਨਾ ਕੋਈ ਸੌਗਾਤ ਭੇਟ ਕਰਦਾ। ਪਰ ਅਜੋਕੇ ਸਮੇਂ ਵਿੱਚ ਸ਼ੋਸ਼ਲ ਮੀਡੀਆ ਜਾਂ ਪੱਛਮੀ ਸੱਭਿਅਤਾ ਦੇ ਵੱਧਦੇ ਪ੍ਰਭਾਵ ਕਾਰਨ ਇਸ ਤਿਉਹਾਰ ਦੀ ਮਹੱਤਤਾ ਘੱਟ ਰਹੀ ਹੈ ਭੈਣ – ਭਰਾ ਜਿਹੇ ਪਾਕ ਪਵਿੱਤਰ ਰਿਸ਼ਤਿਆਂ ਵਿੱਚ ਖਟਾਸ ਪੈਦਾ ਹੋ ਰਹੀ ਹੈ। ਉਹਨਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਆਖਿਆ ਕਿ ਰਿਸ਼ਤਿਆਂ ਨੂੰ ਨਿਭਾਉਣ ਲਈ ਕਿਸੇ ਜਾਤ -ਪਾਤ ਜਾਂ ਧਰਮ ਨੂੰ ਨਹੀਂ ਦੇਖਿਆ ਜਾਂਦਾ । ਪ੍ਰਮਾਤਮਾ ਇੱਕ ਹੀ ਹੈ। ਸਾਨੂੰ ਸਭ ਨੂੰ ਉਸ ਪਰਮਾਤਮਾ ਨੇ ਹੀ ਸਿਰਜਿਆ ਹੈ। ਸਾਡੀ ਕੋਈ ਜਾਤ -ਪਾਤ ਜਾਂ ਧਰਮ ਨਹੀਂ ਹੈ। ਚੰਗਾ ਇਨਸਾਨ ਕਿਸੇ ਧਰਮ ਜਾਂ ਜਾਤ ਪਾਤ ਦਾ ਭੇਦ ਭਾਵ ਨਹੀਂ ਕਰਦਾ। ਆਉ,ਸਾਰੇ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰੀਏ ਅਤੇ ਹਰ ਧਰਮ ਅਤੇ ਹਰ ਰਿਸ਼ਤੇ ਦਾ ਸਤਿਕਾਰ ਕਰੀਏ। ਇਸ ਮੌਕੇ ਤੇ ਮੈਡਮ ਨੇਹਾ ਸ਼ਰਮਾ, ਮੈਡਮ ਰਜਨੀ, ਮੈਡਮ ਸੰਦੀਪ ਕੌਰ, ਮੈਡਮ ਰਮਨਪ੍ਰੀਤ ਕੌਰ‌ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।

93 Views