ਪਿੰਡ ਸਹਿਮ ਤੇ ਪਿੰਡ ਸਿੰਘ ਪੁਰ ਦੋਨਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਹਿਲਾ ਮਹਾਨ ਵਿਸ਼ਾਲ ਸਤਿਸੰਗ ਕਰਵਾਇਆ

ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਸੀਨੀਅਰ ਤੇ ਨਿਧੜਕ ਪੱਤਰਕਾਰ ਮਨਜੀਤ ਮਾਨ ਨੂੰ ਦਿੱਤਾ ਅਵਾਜ਼ ਏ ਕੌਮ ਦਾ ਅਵਾਰਡ
ਬਾਲਯੋਗੀ ਪ੍ਰਗਟ ਨਾਥ ਜੀ ਨੇ ਸੰਗਤਾਂ ਨੂੰ ਦਿੱਤਾ ਆਸ਼ੀਰਵਾਦ
ਸ਼੍ਰੋਮਣੀ ਪੰਥਕ ਕੀਰਤਨੀਏ ਭਾਈ ਸਤਨਾਮ ਸਿੰਘ ਹੁਸੈਨਪੁਰੀ ਚਮਟਿਆ ਵਾਲੇ ਸੰਦੀਪ ਕੁਲਾਰ ਤੇ ਪ੍ਰਸਿੱਧ ਗਾਇਕ ਗੁਰਪ੍ਰੀਤ ਗੋਪੀ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ
ਕਾਲਾ ਸੰਘਿਆਂ 26 ਅਗਸਤ (ਮਨਜੀਤ ਮਾਨ) ਵਿਸ਼ਵ ਸ਼ਾਂਤੀ ਲਈ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਹਿਲਾ ਮਹਾਨ ਵਿਸ਼ਾਲ ਸਤਿਸੰਗ ਸਭ ਦਾ ਮਾਲਿਕ ਏਕ ਹੈ ਜਥੇਬੰਦੀ ਪੰਜਾਬ ਦੇ ਪ੍ਰਧਾਨ ਡਾਕਟਰ ਸਾਬੀ ਸਿੰਘ ਪੁਰ ਦੋਨਾਂ,ਹਰੀ ਸਿੰਘ ਚੇਅਰਮੈਨ ਪੰਜਾਬ, ਡਾਕਟਰ ਦਲਜੀਤ ਸਿੰਘ ਕੈਸ਼ੀਅਰ ਪੰਜਾਬ, ਸੰਦੀਪ ਸਿੰਘ ਪੁਰ ਦੋਨਾਂ ਸਰਕਲ ਪ੍ਰਧਾਨ, ਹੈਪੀ ਸਹਿਮ ਤੇ ਡਾਕਟਰ ਸਾਬੀ ਸਹਿਮ , ਡਾਕਟਰ ਸੋਨੂੰ ਤਲਵੰਡੀ ਭਰੋ, ਬਲਜੀਤ ਮੱਟੂ, ਬਲਜੀਤ ਸਿੰਘ ਸਿੱਧੂ, ਜੀਵਨ ਮੰਗਾਂ, ਜਸਪਾਲ ਸਿੰਘ ਸਿੱਧੂ, ਤੇਜਪਾਲ ਭੱਟੀ, ਬਲਵੀਰ, ਵਿਜੇ ਕੁਮਾਰ, ਸੰਨੀ ਬਾਲੂ, ਸੁਰਜੀਤ ਬਾਲੂ, ਸੁਨੀਲ ਸਿੰਘ ਪੁਰ ਦੋਨਾਂ ਦੀ ਰਹਿਨੁਮਾਈ ਹੇਠ ਪਿੰਡ ਇਲਾਕਾ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸਹਿਮ ਜ਼ਿਲ੍ਹਾ ਜਲੰਧਰ ਵਿਖੇ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਕਰਵਾਇਆ ਗਿਆ ਇਸ ਮੌਕੇ ਵਿਸ਼ਾਲ ਪੰਡਾਲ ਵਿੱਚ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਜੋਤ ਪ੍ਰਚੰਡ ਦੀ ਰਸਮ ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ਨਾਥ ਜੀ, ਸਾਹਿਬ ਸਿੰਘ ਮਾਨਾਂਵਾਲੀ ਅੰਮ੍ਰਿਤਸਰ ਵੱਲੋਂ ਕੀਤੀ ਗਈ ਇਸ ਤੋਂ ਉਪਰੰਤ ਸ਼੍ਰੋਮਣੀ ਪੰਥਕ ਕੀਰਤਨੀਏ ਭਾਈ ਸਤਨਾਮ ਸਿੰਘ ਹੁਸੈਨਪੁਰੀ ਚਮਟਿਆ ਵਾਲੇ ਨੇ ਸੰਤ ਹਮਾਰਾ ਗਹਿਣਾ, ਇਸ ਤੋਂ ਉਪਰੰਤ ਪ੍ਰਸਿੱਧ ਪੰਥਕ ਕੀਰਤਨੀਏ ਭਾਈ ਸੰਦੀਪ ਸਿੰਘ ਕੁਲਾਰ ਤੇ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਪ੍ਰੀਤ ਗੋਪੀ ਨੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ ਇਸ ਮੌਕੇ ਬਾਲਯੋਗੀ ਪ੍ਰਗਟ ਨਾਥ ਨੇ ਸੰਗਤਾਂ ਨਾਲ ਪ੍ਰਵਚਨ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਰਹਿਬਰਾਂ ਦੇ ਜਨਮ ਦਿਹਾੜੇ ਪੂਰੇ ਰੀਤੀ ਰਿਵਾਜਾਂ ਤੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ ਇਸ ਸਮਾਗਮ ਵਿੱਚ ਉੱਘੇ ਸਮਾਜ ਸੇਵਕ ਚੰਦਨ ਗਰੇਵਾਲ, ਧਰਮਿੰਦਰ ਗਿੱਲ,ਲਾਲਾ ਕੁਰਾਲੀ ਰਾਸ਼ਟਰੀ ਪ੍ਰਧਾਨ ਭੀਮ ਅਜ਼ਾਦ ਫੋਰਸ ਪੰਜਾਬ, ਵਾਲਮੀਕਿ ਐਕਸ਼ਨ ਫੋਰਸ ਪੰਜਾਬ ਦੇ ਸੂਬਾ ਪ੍ਰਧਾਨ ਧਰਮਿੰਦਰ ਨੰਗਲ , ਭਗਵਾਨ ਵਾਲਮੀਕਿ ਜਾਗ੍ਰਤੀ ਸੰਸਥਾ ਦੁਬਈ ਦੇ ਪ੍ਰਧਾਨ ਗੁਰਮੀਤ ਹੰਸ, ਬਲਵਿੰਦਰ ਮਾਲੜੀ ਰਾਸ਼ਟਰੀ ਪ੍ਰਧਾਨ ਚੇਅਰਮੈਨ ਜੁਗਿੰਦਰ ਸਿੰਘ ਬਿੱਲੀ ਵੜੈਚ, ਵਾਲਮੀਕਿ ਆਦਿ ਧਰਮ ਅਚਾਰੀਆਂ ਧਰਮ ਸਮਾਜ ਦੇ ਰਾਸ਼ਟਰੀ ਪ੍ਰਧਾਨ ਸਚਿਨ ਅਸੁਰ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਤਰਲੋਚਨ ਸਿੰਘ ਚਾਹਲ ਮੁੱਖ ਸਲਾਹਕਾਰ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ, ਐਡਵੋਕੇਟ ਗੋਰਵ ਨਾਗਰਾਜ ਨਕੋਦਰ , ਹੈਪੀ ਮੱਟੂ ਯੂਥ ਪ੍ਰਧਾਨ ਪੰਜਾਬ, ਹਰਜੋਤ ਸੇਠੀ ਵਾਇਸ ਪ੍ਰਧਾਨ, ਡਾਕਟਰ ਸੋਨੂੰ ਤਲਵੰਡੀ ਭਰੋ,ਸਾਬੀ ਰਸੂਲਪੁਰੀ ਦੋਆਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ,ਜੀਤ ਗਿੱਲ ਉੱਗੀ ਵਾਲਾ, ਅਮਰੀਕ ਸਿੰਘ ਮਾਨ ਕਾਲਾ ਸੰਘਿਆਂ, ਤਰਸੇਮ ਫਤਹਿਪੁਰੀ,ਤੀਰਥ ਰਾਂਗੜਾ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੜ੍ਹਾਈ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਸੀਨੀਅਰ ਤੇ ਨਿਧੜਕ ਪੱਤਰਕਾਰ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਨੂੰ ਅਵਾਜ਼ ਏ ਕੌਮ ਦੇ ਅਵਾਰਡ ਦਿੱਤਾ ਗਿਆ ਇਸ ਮੌਕੇ ਚਾਹ ਪਕੌੜਿਆਂ ਤੇ ਹੋਰ ਪਦਾਰਥਾਂ ਦੇ ਲੰਗਰ ਸੰਗਤਾਂ ਨੂੰ ਛਕਾਏ ਗਏ।

