ਸਿਵਲ ਹਸਪਤਾਲ ਵਿਚ ਮਰੀਜਾਂ ਦੇ ਇਲਾਜ ਲਈ ਬੰਦ ਪਈਆਂ ਮਸ਼ੀਨਾਂ ਤੁਰੰਤ ਚਾਲੂ ਕਰਵਾਈਆ ਜਾਣ –ਜਥੇਦਾਰ ਇੰਦਰਜੀਤ ਸਿੰਘ ਜੁਗਨੂੰ

ਸਰਕਾਰੀ ਹਸਪਤਾਲ ਦੇ ਡਾਕਟਰਾ ਦੇ ਪ੍ਰਾਈਵੇਟ ਕਲਿੱਨੀਕ ਬੰਦ ਕਰਵਾਏ ਸਰਕਾਰ

ਕਾਲਾ ਸੰਘਿਆਂ 25 ਅਗਸਤ (ਮਨਜੀਤ ਮਾਨ)ਕਪੂਰਥਲਾ ਸਰਕਾਰੀ ਹਸਪਤਾਲ ਦੇ ਹਰ ਰੋਗ ਦੇ ਡਾਕਟਰਾਂ ਤੇ ਹੋਰ ਵਿਭਾਗਾਂ ਦੇ ਮੁਲਾਜ਼ਮਾਂ ਵੱਲੋਂ ਸ਼ਰੇਆਮ ਲੰਮੇਂ ਸਮੇਂ ਤੋਂ ਚਲਾਏ ਜਾ ਰਹੇ ਪ੍ਰਾਈਵੇਟ ਕਲੀਨਿਕ ਤੇ ਲੈਬਾਂਰਟੀਆ ਦੇ ਖਿਲਾਫ ਸਰਕਾਰ ਸਖ਼ਤ ਕਾਰਵਾਈ ਕਰਕੇ ਬੰਦ ਕਰਵਾਏ ਤੇ ਲੋਕਾਂ ਲਈ ਵਧੀਆ ਸਿਹਤ ਸਹੂਲਤਾਂ ਮੁਹਈਆ ਕਰਵਾਏ ਮੁਖ ਮੰਤਰੀ ਪੰਜਾਬ ਤੇ ਸਿਹਤ ਮੰਤਰੀ ਕੋਲੋਂ ਜ਼ੋਰਦਾਰ ਮੰਗ ਕਰਦਿਆ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਰਾਜਸੀ ਮਾਮਲਿਆ ਪੀ ਏ ਸੀ ਦੇ ਮੇਂਬਰ ਤੇ ਮੁਖ ਬੁਲਾਰੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਕਿਹਾ ਕੇ ਸਰਕਾਰ ਦੇ ਹੁਕਮਾਂ ਦੀਆ ਸ਼ਰੇਆਮ ਧਜੀਆ ਉਡਾਉਂਦੇ ਹੋਏ ਸਰਕਾਰੀ ਹਸਪਤਾਲ ਦੇ ਕੁਝ ਡਾਕਟਰ ਤੇ ਹੋਰ ਵਿਭਾਗਾਂ ਵਿਚ ਤੈਨਾਤ ਮੁਲਾਜਮ ਆਪਣੀ ਉੱਚੀ ਸਿਫਾਰਿਸ਼ ਤੇ ਮੁੱਠੀ ਗਰਮ ਕਰਨ ਦੀ ਨੀਤੀ ਸਦਕਾ ਸਰਕਾਰ ਦੇ ਰੂਲਾ ਦੇ ਖਿਲਾਫ਼ ਕਈ ਸਾਲਾਂ ਤੋਂ ਇਕੋ ਜ਼ਿਲ੍ਹੇ ਤੇ ਇੱਕ ਹੀ ਜਗ੍ਹਾ ਤੇ ਡਿਊਟੀ ਕਰ ਰਹੇ ਹਨ ਅਤੇ ਆਪਣੀ ਡਿਊਟੀ ਦੌਰਾਨ ਵੱਡੀ ਕੋਤਾਹੀ ਵਰਤ ਕੇ ਸ਼ਹਿਰ ਵਿਚ ਆਪਣੇ ਪ੍ਰਾਈਵੇਟ ਕਲੀਨਿਕ ਤੇ ਲੈਬਾਰਟੀਆ ਤੇ ਹਸਪਤਾਲ ਚਲਾ ਰਹੇ ਹਨ ਤੇ ਕੁਝ ਕਥਿਤ ਦਲਾਲਾਂ ਰਾਹੀਂ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਆਏ ਮਰੀਜਾਂ ਨੂੰ ਖੁਲ੍ਹੇਆਮ ਉਥੇ ਬੁਲਾ ਕਿ ਮਨਮਰਜੀ ਨਾਲ ਮੋਟੀਆ ਫੀਸਾ ਲੈ ਕੇ ਜਿਥੇ ਇਲਾਜ ਕਰ ਰਹੇ ਹਨ ਉਥੇ ਬਾਹਰਲੀਆਂ ਦਵਾਈਆਂ ਲਿਖ ਕਿ ਤੇ ਮਹਿੰਗੇ ਟੈਸਟ ਬਾਹਰੋਂ ਕਰਵਾ ਕੇ ਸਰਕਾਰੀ ਹਸਪਤਾਲ ਦੀ ਮਸ਼ੀਨਰੀ ਜਾਣਬੁਝ ਕੇ ਖਰਾਬ ਦੱਸਕੇ ਮੋਟੀਆ ਕਮੀਸਨਾ ਲੈਬਾਂ ਵਾਲਿਆ ਤੇ ਕੈਮੀਸੱਟਾ ਤੋਂ ਬਟੋਰ ਰਹੇ ਹਨ ਜਥੇਦਾਰ ਜੁਗਨੂੰ ਨੇ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕੇ ਜਲਦ ਏ ਗੋਰਖ ਧੰਦਾ ਤੇ ਮਰੀਜਾਂ ਦੀ ਲੁੱਟ ਖਸੁਟ ਬੰਦ ਨਾ ਕੀਤੀ ਗਈ ਤਾ ਜਿਥੇ ਸਬੂਤਾਂ ਸਮੇਤ ਸਾਰਾ ਕੁਝ ਵਿਜਿਲੈਂਸ ਬਿਊਰੋ ਪੰਜਾਬ ਦੇ ਮੁਖੀ ਦੇ ਧਿਆਨ ਵਿਚ ਵੀ ਲੈਕੇ ਆਉਣਗੇ ਤੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਲਿਖਤੀ ਇਸ ਸਾਰੇ ਗੋਰਖ ਧੰਦੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰਨਗੇ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ ਨੇ ਕਿਹਾ ਕੀ ਸਿਵਲ ਹਸਪਤਾਲ ਕਪੂਰਥਲਾ ਵਿਚ ਕਈ ਬਿਮਾਰੀਆਂ ਤੋਂ ਪੀੜ੍ਹਤ ਲੋੜਵੰਦ ਮਰੀਜਾਂ ਦੇ ਇਲਾਜ ਕਰਨ ਲਈ ਬੰਦ ਜਾ ਖਰਾਬ ਮਸ਼ੀਨਾਂ ਨੂੰ ਆਪਣੀ ਨਿਗਰਾਨੀ ਵਿਚ ਸਰਕਾਰ ਤਰੁੰਤ ਚਾਲੂ ਕਰਵਾਏ ਤਾਂ ਜੋ ਮਰੀਜਾਂ ਨੂੰ ਆਪਣੇ ਇਲਾਜ ਲਈ ਹੋਰ ਸ਼ਹਿਰਾ ਦੇ ਮਹਿੰਗੇ ਹਸਪਤਾਲਾਂ ਵਿਚ ਨਾ ਜਾਣਾ ਪਵੇ ਤੇ ਮਰੀਜਾਂ ਦੀ ਲੁੱਟ ਖਸੁਟ ਬੰਦ ਹੋ ਸਕੇ।

122 Views