ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਵਿੱਚ ਗੁਰੂ ਲਾਲ ਨਾਥ ਜੀ ਦੀ 26 ਵੀਂ ਬਰਸੀ ਤੇ ਲਵ ਕੁਸ਼ ਪ੍ਰਕਾਸ਼ ਦਿਵਸ
ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਵਿੱਚ ਗੁਰੂ ਲਾਲ ਨਾਥ ਜੀ ਦੀ 26 ਵੀਂ ਬਰਸੀ ਤੇ ਲਵ ਕੁਸ਼ ਪ੍ਰਕਾਸ਼ ਦਿਵਸ
ਮਨੁੱਖ ਵੱਲੋਂ ਕੀਤੀ ਸੱਚੀਂ ਭਗਤੀ ਹੀ ਮਨੁੱਖ ਨੂੰ ਸੱਚਾ ਮਾਰਗ ਦਿਖਾ ਸਕਦੀ ਹੈ __ਬਾਲਯੋਗੀ ਪ੍ਰਗਟ ਨਾਥ
ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਬਲਕਾਰ ਸਿੰਘ ਕੈਬਨਿਟ ਮੰਤਰੀ ਪੰਜਾਬ, ਬੀਬੀ ਇੰਦਰਜੀਤ ਕੌਰ ਮਾਨ ਵਿਧਾਇਕਾ ਨਕੋਦਰ,ਪਿੰਦਰ ਪੰਡੋਰੀ, ਰਾਮੇਸ਼ ਦੱਤ ਵਿਧਾਇਕ ਦਿੱਲੀ ਬਾਬਾ ਸੇਵਕ ਨਾਥ ਆਸ਼ਰਮ ਤੇ ਹੋਏ ਨਸਤਮਕ
ਕਾਲਾ ਸੰਘਿਆਂ 25 ਅਗਸਤ (ਮਨਜੀਤ ਮਾਨ) ਭਗਵਾਨ ਵਾਲਮੀਕਿ ਯੋਗ ਆਸ਼ਰਮ ਰਹੀਮਪੁਰ ਪੁਰ ਵਿਖੇ ਆਸ਼ਰਮ ਦੇ ਮੁੱਖ ਸੰਚਾਲਕ ਬਾਲਯੋਗੀ ਪ੍ਰਗਟ ਨਾਥ ਜੀ ਦੀ ਰਹਿਨੁਮਾਈ ਹੇਠ ਸਤਿਗੁਰੂ ਲਾਲ ਨਾਥ ਜੀ ਦੀ 26 ਵੀਂ ਬਰਸੀ ਤੇ ਸਥਾਪਨਾ ਦਿਵਸ ਤੇ ਲਵ ਕੁਸ਼ ਪ੍ਰਕਾਸ਼ ਦਿਵਸ ਡੇਰਾ ਬਾਬਾ ਲਾਲ ਨਾਥ ਜੀ ਪ੍ਰਬੰਧਕ ਕਮੇਟੀ ਸਮੂਹ ਸੰਗਤਾਂ ਪਿੰਡ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਮਨਾਇਆ ਗਿਆ ਇਸ ਮੌਕੇ ਆਸ਼ਰਮ ਤੇ ਸਵੇਰੇ ਝੰਡਾ ਲਹਿਰਾਇਆ ਗਿਆ ਉਪਰੰਤ ਸ਼੍ਰੀ ਯੋਗ ਵਸਿਸ਼ਟ ਜੀ ਦੇ ਪਾਠ ਦੇ ਭੋਗ ਪਾਏ ਗਏ ਮੌਕੇ ਸ਼੍ਰੋਮਣੀ ਪੰਥਕ ਕੀਰਤਨੀਏ ਭਾਈ ਸਤਨਾਮ ਸਿੰਘ ਹੁਸੈਨਪੁਰੀ ਚਮਟਿਆ ਵਾਲੇ, ਪੰਥਕ ਕੀਰਤਨੀਏ ਵੀਰ ਅਜੇ ਮਾਹੂਵਾਲ ਵਾਲਿਆਂ ਦੇ ਜਥਿਆਂ ਨੇ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਨਿਹਾਲ ਕੀਤਾ ਇਸ ਮੌਕੇ ਬਾਲਯੋਗੀ ਪ੍ਰਗਟ ਨਾਥ ਨੇ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਉਹ ਮਨੁੱਖ ਹੀ ਭਵਸਾਗਰ ਪਾਰ ਕਰ ਸਕਦਾ ਹੈ ਜੋ ਪ੍ਰਭੂ ਭਗਤੀ ਵਿੱਚ ਲੀਨ ਹੋਵੋ ਪ੍ਰਭੂ ਭਗਤੀ ਹੀ ਮਨੁੱਖ ਨੂੰ ਸੱਚਾ ਤੇ ਸਹੀ ਮਾਰਗ ਦਿਖਾ ਸਕਦੀ ਹੈ ਤੇ ਮਨੁੱਖ ਅਵਾਗੋਨ ਦੇ ਚੱਕਰਾਂ ਵਿੱਚ ਨਹੀਂ ਭਟਕਦਾ ਇਸ ਮੌਕੇ ਬੀਬੀ ਇੰਦਰਜੀਤ ਕੌਰ ਮਾਨ ਹਲਕਾ ਵਿਧਾਇਕਾ ਨਕੋਦਰ, ਰਾਮੇਸ਼ ਦੱਤ ਐਮ ਐਲ ਏ ਦਿੱਲੀ, ਬਲਕਾਰ ਸਿੰਘ ਕੈਬਨਿਟ ਮੰਤਰੀ ਪੰਜਾਬ, ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਭਾਰਤ, ਸੁਰਿੰਦਰ ਸਿੰਘ ਸੋਢੀ ਸਾਬਕਾ ਆਈ ਜੀ ਪੰਜਾਬ ਪੁਲਿਸ ਤੇ ਸੀਨੀਅਰ ਵਲੀਟੀਅਰ ਪੰਜਾਬ, ਆਪ ਦੇ ਸੀਨੀਅਰ ਵਲੀਟੀਅਰ,ਪਿੰਦਰ ਪੰਡੋਰੀ, ਸੰਤੋਖ ਘਾਰੂ,ਬਾਬਾ ਸੇਵਕ ਨਾਥ ਕੁਲਾਰਾ ਵਾਲੇ, ਅਮਰਜੀਤ ਸਿੰਘ ਈਦਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਟਕਸਾਲੀ,ਸ੍ਰੀ ਸੋਮਨਾਥ ਸਾਬਕਾ ਡੀ ਐਸ ਪੀ ਪੰਜਾਬ ਪੁਲਿਸ ਆਸ਼ਰਮ ਤੇ ਵਿਸ਼ੇਸ਼ ਤੌਰ ਤੇ ਨਸਤਮਕ ਹੋਏ ਇਸ ਮੌਕੇ ਰਾਜੇਸ਼ ਭੱਟੀ ਵੱਲੋਂ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਦਰਸ਼ਨ ਟਾਹਲੀ ਸੀਨੀਅਰ ਵਲੀਟੀਅਰ ਪੰਜਾਬ, ਨਰਿੰਦਰ ਚੋਹਾਨ, ਸੁਰਿੰਦਰ ਬਠਲਾ, ਧਰਮਿੰਦਰ ਨੰਗਲ ਰੇਸ਼ਮ ਸਿੰਘ ਮਾਨ, ਪ੍ਰਿਤਪਾਲ ਸਿੰਘ ਸਾਬਕਾ ਸਰਪੰਚ ਪਿੰਡ ਚੂਹੜ,ਅਮਨ ਤੱਖਰ ,ਰੋਕਸਨ ਹੀਰੋ ਹਿੰਦੀ ਫ਼ਿਲਮਾਂ, ਸੁਰਜੀਤ ਸਿੰਘ ਸ਼ੈਟੀ ਸੀਚੇਵਾਲ, ਮਾਸਟਰ ਰਵਿੰਦਰ ਕੰਗ ਸਟੇਟ ਅਵਾਰਡੀ , ਜਤਿੰਦਰ ਟਾਹਲੀ, ਬਾਬਾ ਸਾਹਿਬ ਸਿੰਘ ਮਾਨਾਂਵਾਲੀ ਅੰਮ੍ਰਿਤਸਰ , ਬਲਵੀਰ ਸਿੰਘ ਸਿੱਧੂ ਕਪੂਰਥਲਾ, ਰਜਨੀਸ਼ ਗੋਤਮ ਸਰਪੰਚ ਚੂਹੜ, ਲਾਲਾਂ ਕੁਰਾਲੀ ਰਾਸ਼ਟਰੀ ਪ੍ਰਧਾਨ ਭੀਮ ਅਜ਼ਾਦ ਫੋਰਸ ਪੰਜਾਬ,ਸੁੱਖੀ ਕੁਰਾਲੀ ਵਾਇਸ ਪ੍ਰਧਾਨ ਭੀਮ ਅਜ਼ਾਦ ਫੋਰਸ ਪੰਜਾਬ,ਜੀਤ ਗਿੱਲ ਉੱਗੀ ਵਾਲਾ ,ਸਾਬੀ ਪ੍ਰਧਾਨ ਰਸੂਲਪੁਰੀ, ਸੁਖਵੀਰ ਸਿੰਘ ਗਿੱਲ ਸੋਨੀ ਗਿੱਲ ਪਰਜੀਆ ਰਾਜੇਸ਼ ਭੱਟੀ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਬਾਬਾ ਜੀਵਨ ਨਾਥ ਡੇਰਾ ਸਤਿਗੁਰੂ ਚਾਂਦੀ ਨਾਥ ਪਿੰਡ ਮਲਕਾਣਾ ਬਠਿੰਡਾ, ਬਾਬਾ ਸੰਗਲ ਨਾਥ ਡੇਰਾ ਸਤਿਗੁਰੂ ਮੁਨਸ਼ੀ ਨਾਥ ਪੱਤੋਂ ਹੀਰਾ ਸਿੰਘ ਮੋਗਾ, ਸਵਾਮੀ ਕਿਸਾਨ ਵਿਦਿਆਰਥੀ, ਭਗਵਾਨ ਵਾਲਮੀਕਿ ਆਸ਼ਰਮ ਮੰਦਿਰ ਮਾਰਗ ਪੰਚਕੂਲਾ ਦਿੱਲੀ, ਬਾਬਾ ਕਰਮ ਨਾਥ ਗੰਗਾਨਗਰ ਰਾਜਸਥਾਨ, ਬਾਬਾ ਸੇਵਕ ਨਾਥ ਕੁਲਾਰਾ ਵਾਲੇ, ਬਾਬਾ ਭੁਕਣਾ ਨਾਥ ਲੁਧਿਆਣਾ, ਬਾਬਾ ਨਿਰਮਲ ਨਾਥ ਨੰਗਲ ਭੀਖਾ ਮੱਲ੍ਹੀਆ, ਬਾਬਾ ਮਹਾਂਨਾਥ ਦੂਲੋਂ ਵਾਲ ਕਪੂਰਥਲਾ, ਬਾਬਾ ਭੀਮ ਨਾਥ ਸ਼ਕਰਪੁਰ ਦਿੱਲੀ , ਬਾਬਾ ਜਸਪਾਲ ਡੇਰਾ ਮਾਈ ਭੀਲਣੀ ਫਿਰੋਜ਼ਪੁਰ, ਬਾਬਾ ਦਲਵੀਰ ਗਿਰੀ ਡੇਰਾ ਬਾਬਾ ਧੂਨੀ ਗਿਰ ਖੈਹਿਰਾ ਮਾਨ ਪੁਰੀ ਗੁਰਦਾਸਪੁਰ, ਬਾਬਾ ਦਲਜੀਤ ਨਾਥ ਪਾਠੀ , ਬਾਬਾ ਮਹਿੰਦਰ ਨਾਥ, ਬਾਬਾ ਬੁੱਧ ਨਾਥ, ਬਾਬਾ ਸੰਗਤ ਨਾਥ, ਬਾਬਾ ਸ਼ਿਵ ਨਾਥ, ਬਾਬਾ ਮੰਗਲ ਨਾਥ, ਬਾਬਾ ਸਵਰਨ ਨਾਥ ਨਸੀਰੇਵਾਲ, ਬਾਬਾ ਨਰਿੰਦਰ ਨਾਥ ਸੰਤਾਂ ਮਹਾਪੁਰਸ਼ਾਂ ਨੇ ਵੀ ਸੰਗਤਾਂ ਨਾਲ ਪ੍ਰਵਚਨ ਕਰਕੇ ਸੰਗਤਾਂ ਨੂੰ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਬਲਵੀਰ ਸਿੰਘ ਸਿੱਧੂ ਕਪੂਰਥਲਾ ਵਾਲਿਆਂ ਨੇ ਨਿਭਾਈ।

