ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਹਿਲਾ ਮਹਾਨ ਸਤਿਸੰਗ 26 ਨੂੰ ਪਿੰਡ ਸਹਿਮ ਚ

ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਨੂੰ ਅਵਾਜ਼ ਏ ਕੌਮ ਦੇ ਅਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

ਕਾਲਾ ਸੰਘਿਆਂ 21 ਅਗਸਤ (ਮਨਜੀਤ ਮਾਨ) ਵਿਸ਼ਵ ਸ਼ਾਂਤੀ ਲਈ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪਹਿਲਾ ਮਹਾਨ ਸਤਿਸੰਗ ਸਭ ਦਾ ਮਾਲਿਕ ਏਕ ਹੈ ਜਥੇਬੰਦੀ ਵੱਲੋਂ ਪਿੰਡ ਸਹਿਮ ਤੇ ਪਿੰਡ ਸਿੰਘ ਪੁਰ ਦੋਨਾਂ ਦੀਆਂ ਸੰਗਤਾਂ ਸਮੂਹ ਗ੍ਰਾਮ ਪੰਚਾਇਤ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਮਿਤੀ 26 ਅਗਸਤ ਦਿਨ ਸ਼ਨੀਵਾਰ ਨੂੰ ਬਹੁਤ ਹੀ ਉਤਸ਼ਾਹ ਤੇ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਭਗਵਾਨ ਵਾਲਮੀਕਿ ਮਹਾਰਾਜ ਜੀ ਦੀ ਜੋਤ ਭਗਵਾਨ ਵਾਲਮੀਕਿ ਆਸ਼ਰਮ ਰਹੀਮਪੁਰ ਤੋਂ ਲਿਆਂਦੀ ਜਾਵੇਗੀ ਇਸ ਮਹਾਨ ਸਤਿਸੰਗ ਵਿੱਚ ਭਗਵਾਨ ਵਾਲਮੀਕਿ ਕੌਮ ਦੇ ਮਹਾਨ ਕੀਰਤਨੀਏ ਭਾਈ ਸਤਨਾਮ ਸਿੰਘ ਹੁਸੈਨਪੁਰੀ ਚਮਟਿਆ ਵਾਲੇ ਤੇ ਭਾਈ ਸੰਦੀਪ ਸਿੰਘ ਕੁਲਾਰ ਦੇ ਜਥੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਨਗੇ ਇਸ ਮਹਾਨ ਸਤਿਸੰਗ ਵਿੱਚ ਭਗਵਾਨ ਵਾਲਮੀਕਿ ਕੌਮ ਸੰਤ ਮਹਾਂਪੁਰਸ਼ ਬਾਲਯੋਗੀ ਪ੍ਰਗਟ ਨਾਥ ਜੀ ਮੁੱਖ ਸੰਚਾਲਕ ਵਾਲਮੀਕਿ ਆਸ਼ਰਮ ਰਹੀਮਪੁਰ, ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਸੰਗਤਾਂ ਨਾਲ ਪ੍ਰਵਚਨ ਕਰਨਗੇ ਇਸ ਮੌਕੇ ਸਭ ਦਾ ਮਾਲਿਕ ਏਕ ਹੈ ਜਥੇਬੰਦੀ ਦੇ ਪ੍ਰਧਾਨ ਡਾਕਟਰ ਸਾਬੀ, ਚੇਅਰਮੈਨ ਹਰੀ ਸਿੰਘ, ਡਾਕਟਰ ਦਲਜੀਤ ਸਹਿਮ, ਸੰਦੀਪ ਸਿੰਘ ਪੁਰ ਦੋਨਾਂ ਸਰਕਲ ਪ੍ਰਧਾਨ ਨਕੋਦਰ , ਹੈਪੀ ਸਹਿਮ ਨੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਮਹਾਨ ਸਤਿਸੰਗ ਵਿੱਚ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵਕ ਤੇ ਪੱਤਰਕਾਰੀ ਦੇ ਖੇਤਰ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸੀਨੀਅਰ ਤੇ ਨਿਧੜਕ ਪੱਤਰਕਾਰ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਨੂੰ ਅਵਾਜ਼ ਏ ਫ਼ਖ਼ਰ ਕੌਮ ਦੇ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।

107 Views