ਉੱਗੀ ਪੁਲਸ ਵੱਲੋ ਵੱਖ ਵੱਖ ਕੇਸਾ ਵਿੱਚ ਭਗੌੜਾ ਵਿਅਕਤੀ ਮੱਲੀਆਂ ਕਲਾਂ ਤੋ ਕਾਬੂ

ਕਾਲਾ ਸੰਘਿਆਂ 25ਅਗਸਤ (ਮਨਜੀਤ ਮਾਨ) ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਵੱਲੋ ਵੱਖ ਵੱਖ ਸੱਤ ਕੇਸਾ ਵਿੱਚ ਭਗੌੜਾ ਚੱਲ ਰਹੇ ਇੱਕ ਵਿਅਕਤੀ ਨੂੰ ਕਸਬਾ ਮੱਲ੍ਹੀਆ ਕਲਾਂ ਤੋਂ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ। ਇਸ ਸੰਬੰਧੀ ਚੌਕੀ ਇੰਚਾਰਜ ਐਸ ਆਈ ਪ੍ਰਦੀਪ ਕੁਮਾਰ ਦੇਵਗਨ ਨੇ ਦੱਸਿਆ ਕਿ ਰਣਜੀਤ ਸਿੰਘ ਪੁੱਤਰ ਦਰਸ਼ਨ ਲਾਲ ਵਾਸੀ ਪਿੰਡ ਮੱਲ੍ਹੀਆ ਖੁਰਦ ਦਾ ਵਸਨੀਕ ਹੈ ਪੇਸ਼ੇ ਵਜੋ ਡਰਾਈਵਰ ਹੈ। ਜੋ ਕਿ ਗਲਤ ਗੈਗਸਟਾਰ ਨਾਲ ਰਲ ਗਿਆ। ਉਕਤ ਵਿਅਕਤੀ ਖਿਲਾਫ ਯੂ ਪੀ ਦੇ ਜ਼ਿਲ੍ਹਾ ਮੇਹਰਟ ਵਿੱਚ ਗੈਗਸਟਾਰ ਐਕਟ ਅਧੀਨ ਪੁਲਿਸ ਵੱਲੋ ਸੱਤ ਵੱਖ ਵੱਖ ਕਰੀਮਨਲ ਕੇਸ ਦਰਜ ਹਨ ਜਿਨਾ ਵਿੱਚ 25/7/2023 ਤੋਂ ਭਗੌੜਾ ਸੀ। ਖਾਸ ਮੁਖਬਰ ਨੇ ਪੁਲਿਸ ਨੂੰ ਤਲਾਹ ਦਿੱਤੀ ਸੀ ਉਕਤ ਵਿਅਕਤੀ ਕਸਬਾ ਮੱਲ੍ਹੀਆ ਕਲਾਂ ਵਿੱਚ ਘੁੰਮ ਰਿਹਾ ਹੈ ਜਿਸ ਨੂੰ ਉੱਗੀ ਪੁਲਸ ਪਾਰਟੀ ਨੇ ਕਾਬੂ ਕਰ ਲਿਆ ਹੈ। ਯੂ ਪੀ ਦੀ ਪੁਲਸ ਪਾਰਟੀ ਉਕਤ ਵਿਅਕਤੀ ਨੂੰ ਲੈਣ ਵਾਸਤੇ ਯੂ ਪੀ ਤੋ ਆ ਰਹੀ ਜਿਸ ਨੂੰ ਉਨਾ ਦੇ ਹਵਾਲੇ ਕਰ ਦਿੱਤਾ ਜਾਵੇਗਾ।
88 Views

