ਪੰਜਾਬ ਦੀ ਪ੍ਰਸਿੱਧ ਗਾਇਕਾ ਮਨੀ ਗਿੱਲ ਦੀ ਮਾਤਾ ਦਾ ਭਜਨ ਮਾਤਾ ਚਿੰਤਪੁਰਨੀ ਤੇਰੇ ਨਾਲ ਰਲੀਜ਼

ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ
ਕਾਲਾ ਸੰਘਿਆਂ 26 ਅਗਸਤ (ਮਨਜੀਤ ਮਾਨ) ਪੰਜਾਬ ਦੀ ਬਹੁਤ ਸੁਰੀਲੀ ਫ਼ਨਕਾਰਾ ਗਾਇਕਾ ਮਨੀ ਗਿੱਲ ਜੋ ਸਮੇਂ ਸਮੇਂ ਤੇ ਆਪਣੇ ਸ੍ਰੋਤਿਆਂ ਦੇ ਲਈ ਕੁਝ ਨਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਵਿਚ ਰਹਿੰਦੀ ਹੈ ,ਬੀਤੇ ਦਿਨੀ ਮਾਤਾ ਚਿੰਤਪੂਰਨੀ ਜੀ ਦੇ ਮੇਲੇ ਨੂੰ ਮੁੱਖ ਰੱਖਦਿਆਂ ਮਾਂ ਚਿੰਤਪੁਰਨੀ ਜੀ ਦੇ ਨਾਂਅ ਦਾ ਭਜਨ “ਚਿੰਤਾਪੁਰਨੀ ਤੇਰੇ ਨਾਲ” ਟਾਈਟਲ ਹੇਠ ਫਾਇਨਟ੍ਰੈਕ ਮਿਉਜਿਕ ਕੰਪਨੀ ਵੱਲੋਂ ਬਹੁਤ ਵੱਡੇ ਪੱਧਰ ਤੇ ਰਲੀਜ਼ ਕੀਤਾ ਗਿਆ ਇਸ ਭਜਨ ਦਾ ਸੰਗੀਤ ਪ੍ਰਸਿੱਧ ਮਿਉਜਿਕ ਡਾਇਰੈਕਟਰ ਸੋਨੂ ਦ੍ਰਾਵਿਡ ਦੇ ਵਲੋਂ ਤਿਆਰ ਕੀਤਾ ਗਿਆ ਅਤੇ ਇਸ ਭਜਨ ਨੂੰ ਪ੍ਰਸਿੱਧ ਗੀਤਕਾਰ ਸਰਬਜੀਤ ਘਾਰੂ ਵੱਲੋਂ ਲਿਖਿਆ ਗਿਆ ,ਇਸ ਭਜਨ ਨੂੰ ਸੰਗਤਾਂ ਵਲੋਂ ਬਹੁਤ ਪਿਆਰ ਤੇ ਭਰਵਾਂ ਹੁੰਗਾਰਾ ਮਿਲ ਰਿਹਾ ਹੈ , ਇਸ ਸਾਰੇ ਪ੍ਰੋਜੈਕਟ ਵਿਚ ਹੈਪੀ ਰੰਧਾਵਾ ਦਾ ਵਿਸ਼ੇਸ਼ ਸਹਿਜੋਗ ਹੈ ਪ੍ਰੈੱਸ ਨੂੰ ਇਹ ਜਾਣਕਾਰੀ ਦਿੰਦਿਆਂ ਪ੍ਰਸਿੱਧ ਗਾਇਕਾ ਮਨੀ ਗਿੱਲ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਤੇਰੇ ਨਾਲ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਉਨ੍ਹਾਂ ਕਿਹਾ ਸੰਗਤਾਂ ਵੱਲੋਂ ਏਨਾ ਪਿਆਰ ਬਖਸ਼ਣ ਲਈ ਮੈਂ ਆਪਣੇ ਸ੍ਰੋਤਿਆਂ ਦੀ ਸਦਾਂ ਰਿਣੀ ਰਹਾਂਗੀ |

