ਚੰਦਰਯਾਨ 3 ਸੰਬੰਧੀ ਹਾਈ ਸਕੂਲ ਗੀਗਨਵਾਲ ‘ਚ ਕਰਵਾਏ ਮੁਕਾਬਲੇ*

ਭੋਗਪੁਰ (ਪਰਮਜੀਤ ਪਚਰੰਗਾ )ਭਾਰਤ ‘ਚ ਇਤਿਹਾਸ ਸਿਰਜਣ ਵਾਲੇ ਇਸਰੋ ਦੇ ਮਹੱਤਵਪੂਰਨ ਤੀਸਰੇ ਚੰਦਰਮਾ ਮਿਸ਼ਨ ਦੇ ਚੰਦ ਦੀ ਸੱਤਹਾ ‘ਤੇ ਉਤਰਨ ਸੰਬੰਧੀ ਸਰਕਾਰੀ ਹਾਈ ਸਕੂਲ ਗੀਗਨਵਾਲ ਜ਼ਿਲ੍ਹਾ ਜਲੰਧਰ ਵਿਖੇ ਇਸ ਵਿਸ਼ੇਸ਼ ਮੌਕੇ ‘ਤੇ ਵਿਦਿਆਰਥੀਆਂ ਦੇ ਮੁਕਾਬਲੇ ਕਰਵਾਏ ਗਏ।ਇਸ ਸੰਬੰਧੀ ਸਕੂਲ ਇੰਚਾਰਜ ਸ੍ਰੀ ਰਾਜ ਕੁਮਾਰ ਅਤੇ ਸਾਇੰਸ ਅਧਿਆਪਕਾ ਵਲੋਂ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਅਗਵਾਈ ਹੇਠ ਸਕੂਲ ਵਿੱਚ ਪੋਸਟਰ ਮੇਕਿੰਗ, ਕੁਇਜ਼ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਜਗਿਆਸਾ ਪੂਰਵਕ ਹਿੱਸਾ ਲਿਆ I ਸਕੂਲ ਇੰਚਾਰਜ ਵਲੋਂ ਵਿਦਿਆਰਥੀਆਂ ਨੂੰ ਚੰਦ੍ਰਯਾਨ 3 ਦੇ ਚੰਦਰਮਾ ਉਤੇ ਉਤਰਨ ਦੇ ਪਲਾਂ ਨੂੰ ਟੈਲੀਵਿਜ਼ਨ ‘ਤੇ ਲਾਈਵ ਵੇਖਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਮੂਹ ਸਟਾਫ ਨੇ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਭਰਪੂਰ ਯੋਗਦਾਨ ਦਿੱਤਾ।
54 Views

