ਮਣੀਪੁਰ ‘ਚ ਔਰਤਾਂ ਠਾਲ ਹੋਏ ਘਿਨਾਉਣੇ ਅਪਰਾਧ ਦੀ ਅੰਬੇਡਕਰ ਸੈਨਾ ਪੰਜਾਬ ਨੇ ਕੀਤੀ ਸ਼ਖਤ ਸਬਦਾਂ ਵਿੱਚ ਨਿਖੇਧੀ

ਮਣੀਪੁਰ ‘ਚ ਔਰਤਾਂ ਠਾਲ ਹੋਏ ਘਿਨਾਉਣੇ ਅਪਰਾਧ ਦੀ ਅੰਬੇਡਕਰ ਸੈਨਾ ਪੰਜਾਬ ਨੇ ਕੀਤੀ ਸ਼ਖਤ ਸਬਦਾਂ ਵਿੱਚ ਨਿਖੇਧੀ

ਮਣੀਪੁਰ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਦੇ ਨਾਲ ਨਾਲ ਦੋਸ਼ੀਆਂ ਖਿਲਾਫ਼ ਸ਼ਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ – ਢੰਡਾ

ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਮਣੀਪੁਰ ‘ਚ ਔਰਤਾਂ ਠਾਲ ਹੋਏ ਘਿਨਾਉਣੇ ਅਪਰਾਧ ਨਾਲ ਪੂਰੀ ਦੁਨੀਆਂ ਵਿੱਚ ਭਾਰਤ ਦਾ ਸਿਰ ਨੀਵਾਂ ਹੋ ਗਿਆ। ਅੰਬੇਡਕਰ ਸੈਨਾ ਪੰਜਾਬ ਇਸ ਘਿਨਾਉਣੇ ਅਪਰਾਧ ਸ਼ਖਤ ਸਬਦਾਂ ‘ਚ ਨਿਖੇਧੀ ਕਰਦਿਆਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਕਿ ਮਣੀਪੁਰ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅੰਬੇਡਕਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਢੰਡਾ ਨੇ ਕਿਹਾ ਕਿ ਮਣੀਪੁਰ ਵਿੱਚ ਪਹਿਲਾਂ ਔਰਤਾਂ ਨੂੰ ਨਗਨ ਕਰਕੇ ਘੁਮਾਇਆ ਗਿਆ ਅਤੇ ਫਿਰ ਜਬਰ ਜਨਾਹ ਦੌਰਾਨ ਬਚਾਉਣ ਆਏ ਇਕ ਔਰਤ ਦੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ , ਇਸ ਘਿਨਾਉਣੀ ਘਟਨਾ ਨਾਲ ਭਾਰਤ ਦਾ ਸਿਰ ਪੂਰੀ ਦੁਨੀਆ ਵਿਚ ਨੀਵਾਂ ਹੋ ਗਿਆ। ਢੰਡਾ ਨੇ ਕਿਹਾ ਕਿ ਇਸ ਅਤਿ ਸ਼ਰਮਨਾਕ ਘਟਨਾ ਦੀ ਵੀਡੀਓ ਞਾਇਰਲ ਹੋਣ ਤੋਂ ਬਾਦ ਵਿੱਚ ਹੀ ਮਣੀਪੁਰ ਸਰਕਾਰ,ਕੇਂਦਰ ਦੀ ਮੋਦੀ ਸਰਕਾਰ ਅਤੇ ਮਾਣਯੋਗ ਸੁਪਰੀਮ ਕੋਰਟ ਹਰਕਤ ‘ਚ ਆਈ ਅਤੇ ਦੋਸ਼ੀਆਂ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਅੰਬੇਡਕਰ ਸੈਨਾ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਕਿ ਮਣੀਪੁਰ ਸਰਕਾਰ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਅਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦਿਵਾਉਣ ਲਈ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਵਿਅਕਤੀ ਇਹੋ ਜਿਹਾ ਘਿਨਾਉਣਾ ਅਪਰਾਧ ਕਰਨ ਦੀ ਜੁਰਤ ਨਾ ਕਰ ਸਕੇ। ਇਸ ਮੌਕੇ ਬਲਵਿੰਦਰ ਬੋਬੀ, ਸੁਰਿੰਦਰ ਰਾਵਲਪਿੰਡੀ, ਰਤਨ ਕੈਲੇ, ਹਰਜਿੰਦਰ ਜੰਡਾਲੀ ਮੈਂਬਰ ਬਲਾਕ ਸੰਮਤੀ ਆਦਿ ਨੇ ਮਣੀਪੁਰ ਵਿੱਚ ਔਰਤਾਂ ਠਾਲ ਹੋਏ ਘਿਨਾਉਣੇ ਅਪਰਾਧ ਸ਼ਖਤ ਸਬਦਾਂ ‘ਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸ਼ਖਤ ਤੋਂ ਸ਼ਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ

91 Views