*ਸਿਵਲ ਸਰਜਨ ਨੇ ਕਰੇਨਿਓਫੇਸ਼ਿਅਲ ਡਿਫੈਕਟਸ ਬਾਰੇ ਕੀਤਾ ਜਾਗਰੂਕ*

*ਸਿਵਲ ਸਰਜਨ ਨੇ ਕਰੇਨਿਓਫੇਸ਼ਿਅਲ ਡਿਫੈਕਟਸ ਬਾਰੇ ਕੀਤਾ ਜਾਗਰੂਕ*

ਫਗਵਾੜਾ ( ਡਾ ਰਮਨ ) ਕਰੇਨਿਓਫੇਸਿਅਲ ਡਿਫੈਕਟਸ ਉਹ ਜਮਾਂਦਰੂ ਡਿਫੈਕਟਸ ਹਨ ਜੋ ਮੂੰਹ ਅਤੇ ਸਿਰ ਦੀਆਂ ਹੋਰ ਹੱਡੀਆਂ ਜਾਂ ਟਿਸ਼ੂ ਦੇ ਸਹੀ ਗਰੋਥ ਨਾ ਹੋਣ ਕਾਰਨ ਹੁੰਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਨੇ ਕੀਤਾ ਕਰੇਨਿਓਫੇਸਿਅਲ ਡਿਫੈਕਟਸ ਬਾਰੇ ਕੀਤੀਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਦੌਰਾਨ ਕੀਤਾ। ਡੀਡੀਐਚਓ ਡਾ. ਪ੍ਰੀਤਮ ਦਾਸ ਨੇ ਕਰੇਨਿਓਫੇਸ਼ਿਅਲ ਡਿਫੈਕਟਸ
ਦੀਆਂ ਮੁੱਖ ਕਿਸਮਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ।
**ਖੰਡੇ ਬੁੱਲ (Cleft Lip)*
ਨਵਜੰਮੇ ਬੱਚੇ ਦੇ ਬੁੱਲਾਂ ਅਤੇ ਮੂੰਹ ਦਾ ਇਸ ਦਾ ਆਪਸ ਵਿੱਚ ਨਾ ਜੁੜਨਾ।
*ਖੰਡੇ ਤਾਲੂ (Cleft Palate)*
ਨਵਜਨਮੇ ਬੱਚੇ ਦੇ ਤਾਲੂ ਦੀਆਂ ਹੱਡੀਆਂ,ਟਿਸ਼ੂ ਦਾ ਆਪਸ ਵਿੱਚ ਨਾ ਜੁੜਨਾ।
*ਇਲਾਜ*
(1) ਖੰਡਾਂ ਬੁੱਲ ਜਾਂ ਖੰਡੇ ਤਾਲੂ ਦੀ ਸਰਜਰੀ।
(2) ਦੰਦਾਂ ਦਾ ਇਲਾਜ।
(3)ਬੋਲਣ‌ ਲਈ ਸਪੀਚ ਥੈਰਪੀ।
*ਪਰਹੇਜ਼*
ਗਰਭ ਦੌਰਾਨ ਸੰਪੂਰਨ ਅਤੇ ਪੌਸ਼ਟਿਕ ਆਹਾਰ ਲੈਣ।
ਗਰਭ ਦੌਰਾਨ ਡਾਕਟਰ ਸਲਾਹ ਅਨੁਸਾਰ ਰੋਜ਼ ਫੋਲਿਕ ਐਸਿਡ ਲੈਣਾ।
*ਮੁੱਖ ਕਾਰਨ*
1 ਗਰਭ ਅਵਸਥਾ ਦੌਰਾਨ — ਤੰਬਾਕੂਨੋਸ਼ੀ ਜਾਂ ਸ਼ਰਾਬ ਦਾ ਸੇਵਨ -ਕੋਈ ਪਰਿਵਾਰ ਹਿਸਟਰੀ
-ਗਰਭ ਦੌਰਾਨ ਸ਼ੂਗਰ ਦੀ ਬਿਮਾਰੀ
(2) ਗਰਭ ਦੌਰਾਨ ਡਾਕਟਰੀ ਸਲਾਹ ਤੋਂ ਬਿਨ੍ਹਾਂ ਮਨਾਹੀ ਵਾਲੀਆਂ ਦਵਾਈਆਂ ਦਾ ਸੇਵਨ ਕਰਨਾ।
ਇਸ ਮੌਕੇ ਡਾ. ਮੋਨਿੰਦਰ ਕੌਰ ‌ਵੱਲੋਂ ਜ਼ਿਲ੍ਹਾ ਟ੍ਰੈਨਿੰਗ ਸੈਂਟਰ ਵਿਖੇ ਏਐਨਐਮਜ਼ ਅਤੇ ਗਾਇਨੀ ਅਤੇ ਪੈਡਰਿਕਸ ਓਪੀਡੀ ਵਿਖੇ ਜਾ ਕਰੇਨਿਓਫੇਸ਼ਿਅਲ ਡਿਫੈਕਟਸ ਬਾਰੇ ਜਾਗਰੂਕ ਕੀਤਾ। ਇਸ ਮੌਕੇ ਡੀਡੀਐਚੳ ਡਾ. ਪ੍ਰੀਤਮ ਦਾਸ, ਡੀਆਈਓ ਡਾ. ਰਣਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਖਦਿਆਲ ਸਿੰਘ, ਬੀਸੀਸੀ ਕੁਆਰਡੀਨੇਟਰ ਜੋਤੀ ਅਨੰਦ, ਬੀਈਈ ਰਵਿੰਦਰ ਜੱਸਲ ਅਤੇ ਵੱਖ ਵੱਖ ਬਲਾਕਾਂ ਤੋਂ ਆਈਆਂ ਏਐਨਐਮਜ਼ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ

65 Views