ਮਨੀਪੁਰ ਚ ਔਰਤਾਂ ਨਾਲ ਹੋਈ ਦਰਿੰਦਗੀ ਤੇ ਕਤਲੇਆਮ
ਮਨੀਪੁਰ ਚ ਔਰਤਾਂ ਨਾਲ ਹੋਈ ਦਰਿੰਦਗੀ ਤੇ ਕਤਲੇਆਮ
ਮਨੀਪੁਰ ਸਰਕਾਰ ਨੂੰ ਬਰਖਾਸਤ ਕਰਕੇ ਮੁਖ ਮੰਤਰੀ ਅਤੇ ਸਬੰਧਤ ਪੁਲੀਸ ਅਧਿਕਾਰੀ ਗ੍ਰਿਫਤਾਰ ਕਰਕੇ ਸਜਾਵਾਂ ਦਿਓ
ਫਗਵਾੜਾ ( ਡਾ ਰਮਨ / ਕਸਤੂਰੀ ਲਾਲ ) ਮਨੀਪੁਰ ਵਿੱਚ ਕੁਕੀ ਜਨ ਜਾਤੀ ਕਬੀਲੇ ਦੀਆਂ ਔਰਤਾਂ ਨਾਲ ਇੱਕ ਹੋਰ ਫਿਰਕੇ ਦੀ ਭੀੜ ਵਲੋਂ ਕੀਤੀ ਦਰਿੰਦਗੀ ਤੇ ਕਤਲੇਆਮ ਨੇ ਸੋਚਣ ਵਿਚਾਰਨ ਵਾਲੇ ਹਰ ਮਨੁੱਖ ਦਾ ਹਿਰਦਾ ਵਲੂੰਧਰ ਦਿਤਾ ਹੈ। ਪਰ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੀ ਦਰਿੰਦਗੀ ਬਾਰੇ ਅਣਦੇਖੀ ਨੇ ਸਾਬਿਤ ਕਰ ਦਿੱਤਾ ਹੈ ਕਿ ਰਾਜ ਕਰਦੀ ਹਾਕਮ ਜਮਾਤ ਲਈ ਆਮ ਲੋਕਾਂ ਤੇ ਉਨ੍ਹਾਂ ਦੀਆਂ ਧੀਆਂ ਭੈਣਾਂ ਦੀ ਕੋਈ ਕੀਮਤ ਨਹੀਂ ਹੈ। ਸਰਕਾਰ ਇਸ ਕਦਰ ਗੈਰ ਜਿੰਮੇਵਾਰ ਕਿ ਮਤੈਈ ਫਿਰਕੇ ਦੇ ਲੋਕਾਂ ਦੀ ਭੀੜ ਵਲੋਂ ਕੁਕੀ ਫਿਰਕੇ ਦੀਆਂ ਭਾਰਤ ਦੀਆਂ ਮਨੀਪੁਰ ਧੀਆਂ ਨੁੂੰ 4 ਮਈ ਨੂੰ ਸੜਕਾਂ ਉਤੇ ਅਲਫ ਨੰਗਾ ਕਰਕੇ ਘੁਮਾਇਆ ਗਿਆ ਅਤੇ ਬਲਾਤਕਾਰ ਕੀਤਾ ਤੇ ਮਰਦਾਂ ਦਾ ਕਤਲ ਕਰ ਦਿੱਤਾ ਅਤੇ ਮੁਖ ਮੰਤਰੀ ਤੇ ਪੁਲੀਸ ਅਧਿਕਾਰੀਆਂ ਕਹਿੰਦੇ ਸਾਨੂੰ ਖਬਰ ਨਹੀਂ ਸੀ, ਲੱਗਭਗ 20 ਦਿਨ ਬਾਦ ਐਫ ਆਈ ਆਰ ਦਰਜ ਹੋਈ। ਮਨੀਪੁਰ ਚ ਸੈਕੜੇ ਕੁਕੀ ਲੋਕਾਂ ਦਾ ਕਤਲੇਆਮ ਕਰ ਦਿਤਾ ਗਿਆ ਪਰ ਪਰਧਾਨ ਮੰਤਰੀ ਚੁਪ ਰਿਹਾ। ਇਹ ਵਰਤਾਰਾ ਕਿਸੇ ਵੀ ਗੈਰਤਮੰਦ ਭਾਰਤੀ ਨੂੰ ਪਰਵਾਨ ਨਹੀਂ ਹੈ ਕਿਉਂਕਿ ਇਸ ਦੇਸ ਨੂੰ ਅਜਾਦ ਕਰਵਾਉਣ ਲਈ ਹਜਾਰਾਂ ਦੇਸ਼ ਭਗਤਾਂ ਕੁਰਬਾਨੀਆਂ ਦਿੱਤੀਆਂ ਪਰ ਅਜ ਰਾਜ ਭਾਗ ਦੇ ਭੁਖੇ ਸਤਾ ਦੇ ਲਾਲਚ ਵੱਸ ਲੋਕਾਂ ਨੂੰ ਮਰਨ ਲਈ ਆਪਣੇ ਹਾਲ ਉਤੇ ਛੱਡ ਦੇਣ । ਇਹ ਵਿਚਾਰਾਂ ਦਾ ਪ੍ਰਗਟਾਵਾ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਫਗਵਾੜਾ ਦੀ ਅਗਵਾਈ ਚ ਕੀਤੇ ਰੋਸ ਮੁਜਾਹਰੇ ਚ ਕੀਤਾ ਗਿਆ। ਰੋਸ ਮੁਜਾਹਰੇ ਨੂੰ ਸੁਸਾਇਟੀ ਦੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ, ਜੋਨ ਆਗੂ ਮਾ ਸੁਖਦੇਵ ਸਿੰਘ,ਬੁਧੀਜੀਵੀ ਡਾ ਐਸ ਐਲ ਵਿਰਦੀ ਐਡਵੋਕੋਟ, ਸ ਤਾਰਾ ਸਿਘ ਆਗੂ ਨਗਰ ਕੌਸਲ ਪੈਨਸ਼ਨਰ ਯੂਨੀਅਨ, ਪਰੋਫੈਸਰ ਜਸਕਰਨ ਸਿੰਘ, ਮਾ ਸੀਤਲ ਰਾਮ, ਮਾਸਟਰ ਸਤੀਸ਼ ਜੀ, ਤਰਕਸ਼ੀਲ ਇਕਾਈ ਫਗਵਾੜਾ ਆਗੂ ਸੁਰਿੰਦਰ ਪਾਲ, ਪੈਨਸ਼ਨਰ ਯੂਨੀਅਨ ਆਗੂ ਸਾਧੂ ਸਿੰਘ ਜੱਸਲ, ਮਾ ਮਲਕੀਤ ਸਿੰਘ, ਅੰਬੇਡਕਰ ਸੈਨਾ ਆਗੂ ਹਰਭਜਨ ਸੁਮਨ, ਰਾਮ ਲਾਲ ਖਲਵਾੜਾ ਆਦਿ ਨੇ ਸੰਬੋਧਨ ਕਰਦਿਆਂ ਹੋਰ ਕਿਹਾ ਕਿ ਮਨੀਪੁਰ ਚ ਫਿਰਕਿਆਂ ਚ ਨਫ਼ਰਤ ਫੈਲਾਉਣ ਤੇ ਵਧਣ ਫ਼ੁਲਣ ਚ ਮਨੀਪੁਰ ਰਾਜ ਦੀ ਹਕੂਮਤ ਅਤੇ ਕੇਂਦਰ ਦੀ ਮੋਦੀ ਸਰਕਾਰ ਦੀ ਛੁਪਵੀਂ ਸਰਪ੍ਰਸਤੀ ਹੈ, ਨਹੀਂ ਤਾਂ ਇਹ ਕਿਵੇਂ ਹੋ ਸਕਦਾ ਕਿ ਗੁੰਡਿਆਂ ਦੀ ਭੀੜ ਔਰਤਾਂ ਨਾਲ ਇਸ ਤਰ੍ਹਾਂ ਦਰਿੰਦਗੀ ਕਰਨ ਤੇ ਕਤਲੇਆਮ ਕਰਨ ਅਤੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਹੱਥ ਉਤੇ ਹੱਥ ਰੱਖਕੇ ਬੈਠੀ ਰਹੇ। ਸਰਕਾਰਾਂ ਦੀ ਲਾਪਰਵਾਹੀ ਤੇ ਮਾੜੇ ਵਤੀਰੇ ਕਾਰਨ ਦਰਿੰਦਗੀ ਭਰੀਆਂ ਕਰਤੂਤਾਂ ਤੇ ਕਤਲੇਆਮ ਨੇ ਸਾਡੇ ਪਿਆਰੇ ਵਤਨ ਭਾਰਤ ਦੀ ਦੁਨੀਆਂ ਚ ਬਦਨਾਮੀ ਕਰਵਾਈ ਹੈ । ਔਰਤਾ ਨਾਲ ਹੋਈ ਦਰਿੰਦਗੀ ਦੇ ਦੋਸ਼ੀ ਗੁੰਡਿਆਂ ਸਮੇਤ ਰਾਜ ਤੇ ਕੇਂਦਰ ਸਰਕਾਰ ਵੀ ਹਨ ਜਿੰਨਾ ਸਮਾਂ ਰਹਿੰਦੇ ਹਾਲਾਤ ਨਹੀਂ ਸੰਭਾਲੇ। ਬੁਲਾਰਿਆਂ ਲੋਕਾਂ ਨੂੰ ਸੱਦਾ ਦਿਤਾ ਕਿ ਦੇਸ਼ ਵਿੱਚ ਜਾਤ ਧਰਮ ਦੀ ਜਹਿਰ ਫੈਲਾਉਣ ਵਾਲੇ ਦੇਸ਼ ਦੇ ਦੁਸਮਣਾਂ ਨੂੰ ਮੂੰਹ ਨਾ ਲਾਉਣ ਅਤੇ ਇਕ ਜੁਟ ਹੋ ਕੇ ਇਨਸਾਨੀ ਬਰਾਬਰੀ ਲਈ ਅਵਾਜ਼ ਬੁਲੰਦ ਕਰਨ

