ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ 01 ਨਸ਼ਾ ਤਸਕਰ ਨੂੰ 170 ਨਸ਼ੀਲੀਆ ਗੋਲੀਆ, 08 ਗ੍ਰਾਮ ਹੈਰੋਇਨ ਅਤੇ 4500 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ।

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਵੱਲੋਂ 01 ਨਸ਼ਾ ਤਸਕਰ ਨੂੰ 170 ਨਸ਼ੀਲੀਆ ਗੋਲੀਆ, 08 ਗ੍ਰਾਮ ਹੈਰੋਇਨ ਅਤੇ 4500 ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਗਈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਵਿੰਦਰਪਾਲ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ ਡਵੀਜਨ ਕਰਤਾਰਪੁਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਹੰਸ ਰਾਜ ਥਾਣਾ ਲਾਂਬੜਾ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾ-ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪੁਲ ਨਹਿਰ ਨਿੱਝਰਾ ਮੌਜੂਦ ਸੀ ਤਾ ਨਹਿਰੋ ਨਹਿਰ 01 ਮੋਨਾ ਵਿਅਤਕੀ ਮੋਟਰਸਾਈਕਲ ਨੰਬਰ PB-067-D-7287 ਮਾਰਕਾ ਪਲਟੀਨਾ ਤੇ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਪਿੱਛੇ ਨੂੰ ਮੋੜ ਕੇ ਆਪਣੇ ਹੱਥ ਵਿਚ ਫੜਿਆ ਮੋਮੀ ਲਿਫਾਫਾ ਜਮੀਨ ਪਰ ਸੁੱਟ ਦਿੱਤਾ ਤੇ ASI ਹੰਸ ਰਾਜ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਉਕਤ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਬਲਵੀਰ ਕੁਮਾਰ ਉਰਫ ਕਾਲਾ ਪੁੱਤਰ ਹਰਬੰਸ ਲਾਲ ਵਾਸੀ ਕਾਦੀਆਂ ਵਾਲੀ ਥਾਣਾ ਸਦਰ ਜਲੰਧਰ ਦੱਸਿਆ ਜਿਸਦੇ ਵੱਲੋਂ ਸੂਟੇ ਮੋਮੀ ਲਿਫਾਫੇ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿਚੋ ਦੋ ਮੋਮੀ ਲਿਫਾਫੇ ਮਿਲੇ ਜੋ ਪਹਿਲੇ ਮੋਮੀ ਲਿਫਾਫੇ ਦੀ ਤਲਾਸ਼ੀ ਕਰਨ ਤੇ ਨਸ਼ੀਲੀਆ ਗਲੀਆ ਖੁੱਲੀਆ ਰੰਗ ਹਲਕਾ ਸੰਤਰੀ ਬ੍ਰਾਮਦ ਹੋਈਆ ਜਿਸਦੀ ਗਿਣਤੀ ਕਰਨ ਤੇ 17) ਨਸ਼ੀਲੀਆ ਗੋਲੀਆ ਖੁੱਲੀਆ ਹੋਈਆ ਅਤੇ ਫਿਰ ਦੂਜੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿਚੋ ਹੈਰੋਇਨ ਬ੍ਰਾਮਦ ਹੋਈ ਜਿਸਦਾ ਵਜਨ ਕਰਨ ਤੇ ਕੁੱਲ 08 ਗ੍ਰਾਮ ਹੈਰੋਇਨ ਹੋਈ।ਅਤੇ ਫਿਰ ਬਲਵੀਰ ਕੁਮਾਰ ਉਰਫ ਕਾਲਾ ਦੀ ਪਹਿਨੀ ਪੈਟ ਦੀ ਤਲਾਸ਼ੀ ਕਰਨ ਤੇ ਉਸ ਵਿਚੋਂ 500/500 ਦੇ 09 ਨੋਟ ਕੁੱਲ 4500/-ਰੁਪਏ ਭਾਰਤੀ ਕਰੰਸੀ ਡਰਗ ਮਨੀ ਬ੍ਰਾਮਦ ਹੋਈ ਜਿਸਤੇ ਬਲਵੀਰ ਕੁਮਾਰ ਉਰਫ ਕਾਲਾ ਦੇ ਖਿਲਾਫ ਮੁਕੱਦਮਾ ਨੰਬਰ 58 ਜੁਰਮ 21/22-61-85 NDPS Act ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ।ਦੋਸ਼ੀ ਬਲਵੀਰ ਕੁਮਾਰ ਉਰਫ ਕਾਲਾ ਉਕਤ ਦੇ ਖਿਲਾਫ ਇਸ ਤੋਂ ਪਹਿਲਾਂ ਵੱਖ ਵੱਖ ਥਾਣਿਆ ਵਿੱਚ ਵੱਖ-ਵੱਖ ਧਰਾਵਾਂ ਤਹਿਤ ਕ੍ਰੀਬ 17/18 ਮੁਕੱਦਮੇਂ ਦਰਜ ਹਨ।ਦੋਸ਼ੀ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

77 Views