ਕ੍ਰਿਏਟਿਵ ਏਜ ਅਕੈਡਮੀ ਵਲੋਂ ਕੀਤਾ ਗਿਆ ਯੁਵਾ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਣ ਵਾਲੀ ਏਂਜਲ ਬਿਲੇਨ ਨੂੰ ਸਮਮਾਨਿਤ

ਕ੍ਰਿਏਟਿਵ ਏਜ ਅਕੈਡਮੀ ਵਲੋਂ ਕੀਤਾ ਗਿਆ ਯੁਵਾ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤਣ ਵਾਲੀ ਏਂਜਲ ਬਿਲੇਨ ਨੂੰ ਸਮਮਾਨਿਤ

ਕ੍ਰਿਏਟਿਵ ਏਜ ਅਕੈਡਮੀ ਬੱਚਿਆਂ ਨੂੰ ਸਫ਼ਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਹਮੇਸ਼ਾ ਤਤਪਰ : ਆਸ਼ੀਸ਼ ਗਾਂਧੀ

ਫਗਵਾੜਾ (ਡਾ ਰਮਨ ) ਕ੍ਰਿਏਟਿਵ ਏਜ ਅਕੈਡਮੀ, ਹਦੀਆਬਾਦ ਰੋਡ, ਫਗਵਾੜਾ ਵਿਖੇ ਅਸ਼ੀਸ਼ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਯੁਵਾ ਰਾਸ਼ਟਰਮੰਡਲ ਖੇਡਾਂ ਵਿੱਚ ਜੂਨੀਅਰ ਵਰਗ ਵੇਟਲਿਫਟਿੰਗ ਚੈਂਪੀਅਨਸ਼ਿਪ ਨੋਇਡਾ ਇੰਡੀਆ 2023 ਵਿੱਚ ਸੋਨ ਤਗਮਾ ਜਿੱਤਣ ਵਾਲੀ ਏਂਜਲ ਬਿਲੇਨ ਨੂੰ ਅਤੇ ਰਾਏਪੁਰ ਡੱਬਾ ਕੁਸ਼ਤੀ ਅਕੈਡਮੀ ਦੇ ਸਾਬਕਾ ਮੁੱਖ ਰਾਸ਼ਟਰੀ ਕੁਸ਼ਤੀ ਕੋਚ ਪੀਆਰ ਸੋਂਧੀ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਮੈਡਮ ਹਲੀਨਾ, ਮੈਡਮ ਜੀਨਤ, ਬਖਸ਼ੀਸ਼ ਸਿੰਘ ਬਾਗਲਾ, ਮਨਦੀਪ ਸਿੰਘ, ਅਸ਼ੋਕ ਸ਼ਰਮਾ, ਸਤ ਪ੍ਰਕਾਸ਼ ਸੱਗੂ, ਸੁਸ਼ੀਲ ਸ਼ਰਮਾ, ਮੋਨਿਕਾ ਬੇਦੀ ਵੀ ਵਿਸ਼ੇਸ਼ ਰੂਪ ਵਿੱਚ ਪਹੁੰਚੇ। ਪ੍ਰੋਗਰਾਮ ਦੀ ਸ਼ੁਰੂਆਤ ਰਿਬਨ ਕੱਟ ਕੇ ਕੀਤੀ ਗਈ। ਇਸ ਤੋਂ ਬਾਅਦ ਮੈਡਮ ਦੀਕਸ਼ਾ ਗਾਂਧੀ ਨੇ ਮਹਿਮਾਨਾਂ ਦਾ ਗੁਲਦਸਤੇ ਦੇ ਕੇ ਸਵਾਗਤ ਕੀਤਾ। ਪਰਮੀਤ ਕੌਰ ਨੇ ਗਣੇਸ਼ ਵੰਦਨਾ ‘ਤੇ ਬਹੁਤ ਹੀ ਖੂਬਸੂਰਤ ਪੇਸ਼ਕਸ਼ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉੱਥੇ ਹੀ ਸ਼ਿਵਾਏ ਨੇ ਇੰਡੀਆ ਵਾਲੇ ਗੀਤ ‘ਤੇ ਡਾਂਸ ਕਰਕੇ ਭਾਰਤ ਦੇਸ਼ ਪ੍ਰਤੀ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ। ਰਿਧੀ ਨੇ ਇਸ ਪ੍ਰੋਗਰਾਮ ਵਿੱਚ ਰਾਜਸਥਾਨੀ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਤਨਿਸ਼ ਗੁਪਤਾ ਦੇ ਡਾਂਸ ਨੇ ਖੂਬ ਤਾੜੀਆਂ ਬਟੋਰੀਆਂ। ਨਾਮਿਆਂ, ਰਵਨੀਤ ਕੌਰ, ਕਾਰਤਿਕ ਚੌਹਾਨ, ਅਰਮਾਨ, ਰਿਧਵਿਕ, ਪਰੀ, ਸਭਯਾ ਸੇਠ, ਵਿਸ਼ਾਲ, ਆਕਾਸ਼, ਸਗੀਰ, ਮੁਰਤਜ਼ਾ ਨੇ ਆਪਣੇ ਗਰੁੱਪ ਡਾਂਸ ਨਾਲ ਖੂਬ ਵਾਹਵਾਹੀ ਖਟੀ। ਇਸ ਪ੍ਰੋਗਰਾਮ ‘ਚ ਵਿਸ਼ੇਸ਼ ਤੌਰ ‘ਤੇ ਬੇਟੀ ਜਨਵਿਕਾ ਗਾਂਧੀ ਦਾ ਬਹੁਤ ਹੀ ਵਧੀਆ ਢੰਗ ਨਾਲ ਅਕੈਡਮੀ ਵਿੱਚ ਸਵਾਗਤ ਕੀਤਾ ਗਿਆ | ਇਸ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਮੁੱਖ ਮਹਿਮਾਨ ਮੈਡਮ ਐਂਜਲ ਬਿਲੇਨ ਅਤੇ ਪੀਆਰ ਸੋਂਧੀ ਨੂੰ ਸਨਮਾਨਿਤ ਕੀਤਾ ਗਿਆ। ਸੈਂਟਰ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਦੀਕਸ਼ਾ ਗਾਂਧੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੋਨ ਤਮਗਾ ਜੇਤੂ ਏਂਜਲ ਬਿਲੇਨ ਨੇ ਅਕੈਡਮੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਕਾਮ ਨੂੰ ਹਾਸਲ ਕਰਨ ਲਈ ਸਖ਼ਤ ਮਿਹਨਤ ਸਭ ਤੋਂ ਜ਼ਰੂਰੀ ਹੈ। ਸਖ਼ਤ ਮਿਹਨਤ ਨਾਲ ਕੋਈ ਵੀ ਮਨੁੱਖ ਸਫ਼ਲਤਾ ਹਾਸਲ ਕਰ ਸਕਦਾ ਹੈ। ਕੋਚ ਪੀ.ਆਰ.ਸੋਂਧੀ ਜੀ ਨੇ ਵੀ ਅਕੈਡਮੀ ਦੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ‘ਤੇ ਲਿਆਉਣ ਲਈ ਇਹ ਸਾਰੀਆਂ ਗਤੀਵਿਧੀਆਂ ਵਿਸ਼ੇਸ਼ ਮਹੱਤਵ ਰੱਖਦੀਆਂ ਹਨ। ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ, ਇਸ ਲਈ ਬੱਚਿਆਂ ਨੂੰ ਹਮੇਸ਼ਾ ਰਚਨਾਤਮਕ ਗਤੀਵਿਧੀਆਂ ਵਿੱਚ ਭਾਗ ਲੈਂਦੇ ਹੋਏ ਅੱਗੇ ਵਧਣਾ ਅਤੇ ਆਪਣੇ ਸਮਾਜ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਸੈਂਟਰ ਪ੍ਰਬੰਧਕ ਆਸ਼ੀਸ਼ ਗਾਂਧੀ ਨੇ ਕਿਹਾ ਕਿ ਕ੍ਰਿਏਟਿਵ ਏਜ ਅਕੈਡਮੀ ਬੱਚਿਆਂ ਨੂੰ ਸਫ਼ਲਤਾ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਅਤੇ ਇਸ ਮੰਤਵ ਨੂੰ ਪੂਰਾ ਕਰਨ ਲਈ ਅਕੈਡਮੀ ਵਿੱਚ ਅਜਿਹੇ ਪ੍ਰੋਗਰਾਮ ਲਗਾਤਾਰ ਕਰਵਾਏ ਜਾਂਦੇ ਹਨ, ਜਿਸ ਵਿੱਚ ਬੱਚੇ ਆਪਣਾ ਹੁਨਰ ਦਿਖਾ ਸਕਦੇ ਹਨ ਅਤੇ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਦੇ ਹਨ ਇਸ ਮੌਕੇ ਕੋਰੀਓਗ੍ਰਾਫਰ ਪਵਨ, ਮੈਡਮ ਸੁਰਿੰਦਰ ਕੌਰ, ਮੈਡਮ ਅੰਜੂ ਬਾਲਾ, ਮੈਡਮ ਸੁਸ਼ਮਾ, ਮੈਡਮ ਸੁਦੇਸ਼ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ

88 Views