ਸਿਟੀ ਹਾਰਟ ਰਿਜੋਰਟ ਵਿਖੇ ਹੋਈ ਪਬਲਿਕ ਸੇਵਾ ਡੈਮੋਕ੍ਰੇਟਿਕ ਫਰੰਟ ਦੀ ਜਨਰਲ ਮੀਟਿੰਗ

ਸਿਟੀ ਹਾਰਟ ਰਿਜੋਰਟ ਵਿਖੇ ਹੋਈ ਪਬਲਿਕ ਸੇਵਾ ਡੈਮੋਕ੍ਰੇਟਿਕ ਫਰੰਟ ਦੀ ਜਨਰਲ ਮੀਟਿੰਗ

ਕਾਰਜਕਾਰਣੀ ਦਾ ਵਿਸਥਾਰ ਕਰਦਿਆਂ ਹੋਈਆਂ ਚਾਰ ਨਿਯੁਕਤੀਆਂ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪਬਲਿਕ ਸੇਵਾ ਡੈਮੋਕ੍ਰੇਟਿਕ ਫਰੰਟ ਦੀ ਜਨਰਲ ਮੀਟਿੰਗ ਜੱਥੇਬੰਦੀ ਦੇ ਪ੍ਰਧਾਨ ਜੱਥੇਦਾਰ ਬਹਾਦਰ ਸਿੰਘ ਸੰਗਤਪੁਰ ਦੀ ਅਗਵਾਈ ਹੇਠ ਸਿਟੀ ਹਾਰਟ ਰਿਜੋਰਟ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਹੋਈ। ਜਿਸ ਵਿਚ ਜਥੇਬੰਦੀ ਦੇ ਚੇਅਰਮੈਨ ਜਥੇਦਾਰ ਸਰੂਪ ਸਿੰਘ ਖਲਵਾੜਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਦੌਰਾਨ ਪ੍ਰਧਾਨ ਬਹਾਦਰ ਸਿੰਘ ਸੰਗਤਪੁਰ ਨੇ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਕਾਰਜਾਕਰਣੀ ਦਾ ਵਿਸਥਾਰ ਕਰਦੇ ਹੋਏ ਸੁਖਵੀਰ ਸਿੰਘ ਰਿਟਾ. ਪੁਲਿਸ ਇੰਸਪੈਕਟਰ ਨੂੰ ਸਲਾਹਕਾਰ ਪ੍ਰਸ਼ਾਸਨਿਕ ਮਾਮਲੇ, ਰਿਟਾ. ਮਾਸਟਰ ਹੰਸਰਾਜ ਬੰਗੜ ਨੂੰ ਸਲਾਹਕਾਰ ਵਿਦਿਅਕ ਮਾਮਲੇ, ਡਾ. ਅਸ਼ੋਕ ਭਾਟੀਆ ਨੂੰ ਪੀ.ਆਰ.ਓ. ਅਤੇ ਅਮਰਜੀਤ ਕੌਰ ਨੂੰ ਮਹਿਲਾ ਵਿੰਗ ਦੀ ਸਰਪ੍ਰਸਤ ਐਲਾਨਿਆ ਗਿਆ। ਮੀਟਿੰਗ ਉਪਰੰਤ ਗੱਲਬਾਤ ਕਰਦਿਆਂ ਚੇਅਰਮੈਨ ਸਰੂਪ ਸਿੰਘ ਖਲਵਾੜਾ ਅਤੇ ਪ੍ਰਧਾਨ ਬਹਾਦਰ ਸਿੰਘ ਸੰਗਤਪੁਰ ਨੇ ਦੱਸਿਆ ਕਿ ਜਲਦੀ ਹੀ ਫਰੰਟ ਦਾ ਦਫਤਰ ਖੋਲਿ੍ਹਆ ਜਾਵੇਗਾ। ਉਹਨਾਂ ਪ੍ਰਾਈਵੇਟ ਸਕੂਲਾਂ ਅਤੇ ਪ੍ਰਾਈਵੇਟ ਹੱਸਪਤਾਲਾਂ ਨੂੰ ਤਾੜਨਾ ਕੀਤੀ ਕਿ ਕਿਸੇ ਤਰ੍ਹਾਂ ਦੀ ਲੁੱਟ ਨਾ ਮਚਾਈ ਜਾਵੇ ਅਤੇ ਨਾਲ ਹੀ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਨਵੇਂ ਵਿਦਿਅਕ ਸੈਸ਼ਨ ਨੂੰ ਦੇਖਦੇ ਹੋਏ ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਤੇ ਕੜੀ ਨਜ਼ਰ ਰੱਖੀ ਜਾਵੇ। ਜੇਕਰ ਕੋਈ ਸਕੂਲ ਬੱਚਿਆਂ ਦੀਆਂ ਵਰਦੀਆਂ, ਕਿਤਾਬਾਂ ਸਕੂਲ ਤੋਂ ਹੀ ਖਰੀਦਣ ਲਈ ਮਜਬੂਰ ਕਰਦਾ ਹੈ ਜਾਂ ਸਲਾਨਾ ਫੀਸ ਦੇ ਨਾਮ ਤੇ ਲੁੱਟ ਕਰਦਾ ਹੈ ਤਾਂ ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਕੋਈ ਵੀ ਲੋੜਵੰਦ ਮੱਦਦ ਲਈ ਜੱਥੇਬੰਦੀ ਦੇ ਅਹੁਦੇਦਾਰਾਂ ਨਾਲ ਸੰਪਰਕ ਕਰ ਸਕਦਾ ਹੈ। ਇਸ ਮੌਕੇ ਮੀਤ ਪ੍ਰਧਾਨ ਪਰਮਿੰਦਰ ਸਿੰਘ ਜੰਡੂ, ਮਧੂ ਸੂਦਨ ਸਿੰਘ ਸੰਘਾ, ਪ੍ਰਕਾਸ਼ ਸਿੰਘ ਰਾਣੀਪੁਰ, ਜਸਪਾਲ ਸਿੰਘ ਗਿੱਲ, ਹਰਬਿਲਾਸ ਬਾਲੂ, ਸੁਖਬੀਰ ਕਿੰਨੜਾ, ਤਜਿੰਦਰ ਬਿੱਟਾ, ਸੁਰਿੰਦਰ ਸਿੰਘ ਦਰਵੇਸ਼ ਪਿੰਡ, ਮਾਸਟਰ ਰਾਮ ਲੁਭਾਇਆ, ਗੁਲਜਾਰ ਸਿੰਘ ਸਰਪੰਚ, ਨਿਰਮਲ ਸਿੰਘ ਗੂੜਾ, ਰਾਮਪਾਲ ਸਿੰਘ ਸੁਖਚੈਨ ਨਗਰ, ਰਛਪਾਲ ਸਿੰਘ ਰਾਠੌਰ, ਸੰਸਾਰ ਸਿੰਘ ਮਲਕਪੁਰ, ਮੱਖਣ ਸਿੰਘ, ਹਰਨੇਕ ਸਿੰਘ, ਝਿਰਮਲ ਸਿੰਘ ਭਿੰਡਰ, ਬਲਵੀਰ ਚੰਦ ਪੰਡੋਰੀ, ਹਜਾਰਾ ਸਿੰਘ ਮਲਕਪੁਰ, ਚਰਨ ਸਿੰਘ ਨਰੂੜ, ਕਸ਼ਮੀਰ ਸਿੰਘ ਦਰਵੇਸ਼ ਪਿੰਡ, ਬਾਬਾ ਗੋਨੀ ਜਗਤਪੁਰ, ਡਾ. ਧਰਮਪਾਲ ਆਦਿ ਹਾਜਰ ਸਨ

55 Views