ਪਿੰਡ ਚਹੂੜਵਾਲੀ ਵਿਖੇ ਧਾਰਮਿਕ ਸੰਸਥਾ ਵਲੋਂ ਚਲਾਏ ਜਾ ਰਹੇ ਸਕੂਲ ਦਾ ਵਿਰੋਧ ਕਰਨ ਆਏ ਸਾਧੂ ਸੰਤਾਂ ਦਾ ਪਿੰਡ ਵਾਸੀਆਂ ਵਲੋਂ ਡੱਟਵਾਂ ਵਿਰੋਧ

ਪਿੰਡ ਚਹੂੜਵਾਲੀ ਵਿਖੇ ਧਾਰਮਿਕ ਸੰਸਥਾ ਵਲੋਂ ਚਲਾਏ ਜਾ ਰਹੇ ਸਕੂਲ ਦਾ ਵਿਰੋਧ ਕਰਨ ਆਏ ਸਾਧੂ ਸੰਤਾਂ ਦਾ ਪਿੰਡ ਵਾਸੀਆਂ ਵਲੋਂ ਡੱਟਵਾਂ ਵਿਰੋਧ

ਪਿੰਡ ਚਹੂੜਵਾਲੀ ਵਿਖੇ ਵਿਰੋਧ ਕਰਨ ਆਏ, ਸਾਧੂ ਧਾਰਮਿਕ ਸੰਪਰਦਾਏ ਦੇ ਸਾਧੂ ਸੰਤ, ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਸਾਧੂ, ਪਿੰਡ ਦਾ ਮਾਹੌਲ ਨਾ ਖ਼ਰਾਬ ਕਰਨ ਦੀ ਅਪੀਲ ਕਰਦੇ ਪਿੰਡ ਵਾਸੀ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਦੀ ਵੱਖ-ਵੱਖ ਤਸਵੀਰਾਂ।

 

ਆਦਮਪੁਰ, 29 ਮਾਰਚ ( ਸਦਾਨੰਦ ਸਾਬੀ ,ਨਿਰੀਜ਼ ਸਹੋਤਾ,ਧਰਮਵੀਰ ਸਿੰਘ )-ਥਾਣਾ ਆਦਮਪੁਰ ਅਧੀਨ ਆਉਂਦਾ ਪਿੰਡ ਚਹੂੜਵਾਲੀ ਵਿਖੇ ਧਾਰਮਿਕ ਸੰਸਥਾ ਵਲੋਂ ਚਲਾਏ ਗਏ ਇਕ ਸਕੂਲ ਸਮੇਤ ਮੈਨੇਜਮੈਂਟ ਮੈਂਬਰਾਂ ਦਾ ਵਿਰੋਧ ਕਰਨ ਪਹੁੰਚੇ ਸ੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮੁਜਾਰਾ ਦੀ ਅਗਵਾਈ ਹੇਠ ਸਾਧੂ ਸੰਤਾਂ ਦਾ ਪਿੰਡ ਚੂੜਵਾਲੀ ਵਾਸੀਆਂ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਪ੍ਰਧਾਨ ਸੰਤ ਕੁਲਵੰਤ ਸਿੰਘ ਕੁਲਵੰਤ ਰਾਮ, ਬਾਬਾ ਨਿਰਮਲ ਸਿੰਘ ਡੇਰਾ ਆਵਾਦਾਨ, ਬਾਬਾ ਦੇਸ ਰਾਜ ਗੋਬਿੰਦਪੁਰ ਫਗਵਾੜਾ, ਬਾਬਾ ਗੁਰਮੁਖ ਦਾਸ ਸਾਰੀਬਾਬਾ ਜਸਵਿੰਦਰ ਪਾਲਬਾਬਾ ਓਮ ਲਾਲ ਨੇ ਦੱਸਿਆ ਕਿ ਪਿੰਡ ਚਹੂੜਵਾਲੀ ਵਿਖੇ ਪਬਲਿਕ ਸਕੂਲ ਅਤੇ ਹਰਿਦੁਆਰ ਸਥਿਤ ਛਾਉਣੀ ਤੇ ਸੰਤ ਨਿਰਮਲ ਦਾਸ ਬਾਬੇ ਜੋੜੇ ਵਾਲੇ ਸਾਥੀਆਂ ਨਾਲ ਮਿਲ ਕੇ ਕਬਜ਼ਾ ਕੀਤਾ ਹੈ ਉਸ ਨੂੰ ਆਜ਼ਾਦ ਕਰਵਾਉਣ ਲਈ ਅਸੀਂ ਕਈ ਵਾਰ ਡੀ.ਸੀਜਲੰਧਰ ਤੇ ਐੱਸਐੱਸਪੀ ਜਲੰਧਰ ਨੂੰ ਲਿਖਤੀ ਸ਼ਿਕਾਇਤਾਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀਜਿਸ ਦੇ ਵਿਰੋਧ ਵਿਚ ਅੱਜ ਅਸੀਂ ਪਿੰਡ ਚੂੜਵਾਲੀ ਵਿਖੇ ਆਏ ਇਨ੍ਹਾਂ ਦਾ ਵਿਰੋਧ ਕਰਨ ਲਈ ਆਏ ਸੀ ਪਰ ਪਿੰਡ ਵਾਸੀਆਂ ਵਲੋਂ ਸਮੇਤ ਬਾਬੇ ਦੇ ਸ਼ਰਧਾਲੂਆਂ ਵਲੋਂ ਸਾਡੇ ਨਾਲ ਭੱਦੀ ਸ਼ਬਦਾਵਲੀ ਵਰਤੀ ਗਈ, ਜਿਸ ਜਿਸ ਦੀ ਪੂਰੀ ਜਾਣਕਾਰੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਜਿੰਨਾ ਚਿਰ ਸਮਾ ਸਾਡਾ ਅਦਾਲਤ ਵਿਚ ਡੇਰੇ ਦੀ ਜਮੀਨ ਤੇ ਸਕੂਲ ਦਾ ਕੇਸ ਚਲਦਾ ਹੈ ਉਨੀ ਦੇਰ ਤੱਕ ਪ੍ਰਸ਼ਾਸਨ ਵਲੋਂ ਸਰਕਾਰੀ ਤੌਰ ‘ਤੇ ਰਿਸੀਵਰ ਲਗਾਇਆ ਜਾਵੇ। ਇਸ ਮੌਕੇ ਜਾਣਕਾਰੀ ਦਿੰਦੇ ਪਿੰਡ ਵਾਸੀ ਤਜਿੰਦਰ ਸਿੰਘ, ਇੰਦਰਜੀਤ ਅਜੇ ਸੁਨੀਲ ਗਿੱਲ ਵਿਜੇ ਕੁਮਾਰ, ਮਦਨ ਬਿੱਟੂ ਐੱਸੀ ਪ੍ਰਧਾਨ, ਅਮਰਜੀਤ ਸਿੰਘ, ਅਮਰਜੋਤ ਸਿੰਘ, ਪਵਨ ਮੇਨਕਾ ਨੇ ਦੱਸਿਆ ਕਿ ਸਾਧੂ ਸੰਪਰਦਾਇ ਦਾ ਆਪਸ ਪ੍ਰਧਾਨਗੀ ਗੁਰਦੁਆਰੇ ਦੀ ਜਮੀਨ ਤੇ ਸਕੂਲ ਦੀ ਜਮੀਨ ਸਬੰਧੀ ਅਦਾਲਤ ਵਿੱਚ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਹੈ ਉਸ ਦੇ ਬਾਵਜੂਦ ਬਾਹਰਲੇ ਇਲਾਕੇ ਤੋਂ ਆਈਆਂ ਸਾਧੂ ਜਥੇਬੰਦੀਆਂ ਵਲੋਂ ਸਾਡੇ ਪਿੰਡ ਦਾ ਮਾਹੌਲ ਖਰਾਬ ਕਰ ਰਹੀਆਂ ਹਨ, ਜਿਸ ਨੂੰ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ। ਉਨਾਂ ਕਿਹਾ ਕਿ ਸਕੂਲ ਦੇ ਵਿੱਚ ਸਾਡੇ ਬੱਚੇ ਪੜ੍ਹਦੇ ਹਨ ਇਨ੍ਹਾਂ ਦੀ ਲੜਾਈ ਕਰਕੇ ਸਾਡੇ ਬੱਚਿਆਂ ਦਾ ਭਵਿੱਖ ਖਰਾਬ ਹੋ ਰਿਹਾ ਹੈ।ਇਹਨਾਂ ਸਾਧੂ ਸੰਪਰਦਾ ਦੀ ਲੜਾਈ ਤੇ ਰੋਸ ਪ੍ਰਦਰਸ਼ਨ ਕਰਕੇ ਸਕੂਲ ਅਤੇ ਸਕੂਲ ਮੈਨੇਜਮੈਂਟ ਤੇ ਬੱਚਿਆਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਿਸ ਕਰਕੇ ਬੱਚਿਆਂ ਦੇ ਮਾਪੇ ਡਰੇ ਹੋਏ ਹਨ ਤੇ ਸਵੇਰੇ ਹੀ ਸਕੂਲ ਵਿੱਚੋਂ ਆਪਣੇ ਬੱਚੇ ਲੈ ਕੇ ਘਰ ਨੂੰ ਚਲੇ ਗਏ ਉਨ੍ਹਾਂ ਕਿਹਾ ਹੈ ਕਿ ਵਿਰੋਧ ਕਰਨ ਆਏ ਸਾਧੂ ਸੰਤਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਜੋ ਆਪ ਜੀ ਦੀ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਚੱਲ ਰਿਹਾ ਹੈ ਉਸ ਨੂੰ ਕੋਰਟ ਵਿੱਚ ਹੀ ਖਤਮ ਕੀਤਾ ਜਾਵੇਪਿੰਡ ਵਾਸੀਆਂ ਨੇ ਕਿਹਾ ਹੈ ਕਿ ਹਰ ਸਾਲ ਸਕੂਲ ਵਿੱਚੋਂ ਦਮੜੀ ਯਾਤਰਾ ਹਰਿਦੁਆਰ ਨੂੰ ਜਾਂਦੀ ਹੈ ਤੇ ਹਰ ਸਾਲ ਹੀ ਇਨਾਂ ਸਾਧੂ ਮਹਾਤਮਾ ਵਲੋਂ ਮਾਹੌਲ ਖਰਾਬ ਕੀਤਾ ਜਾਂਦਾ ਹੈ ਜਿਸ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ ਮੌਕੇ ‘ਤੇ ਹਾਜ਼ਰ ਪੁਲਿਸ ਪ੍ਰਸ਼ਾਸਨ ਐੱਸ.ਐੱਚ.ਓਰਵਿੰਦਰ ਪਾਲ ਸਿੰਘ ਨੇ ਵਿਰੋਧ ਕਰਨ ਆਈ ਸੰਪਰਦਾ ਦੇ ਸੰਤ ਮਹਾਂਪੁਰਸ਼ਾਂ ਦੀ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਗੱਲ ਦਾ ਹੱਲ ਕੱਢਣ ਦਾ ਭਰੋਸਾ ਦੇਣ ਤੇ ਹੀ ਉਪਰੋਕਤ ਸਾਧੂ ਸੰਪਰਦਾਏ ਵਾਪਸ ਗਏ ਤੇ ਇਲਾਕੇ ਦਾ ਮਾਹੌਲ ਸ਼ਾਂਤ ਹੋਇਆ।

85 Views