ਰੇਲਵੇ ਕਵਾਟਰਾ ਲਾਗੇ ਢਾਹ ਢੇਰੀ ਮਲਵੇ ਅਤੇ ਜੰਗਲੀ ਘਾਹ ਬੂਟੀ ਨੂੰ ਸਾਫ਼ ਸੁਥਰਾ ਕਰਵਾਉਣ ਸਬੰਧੀ ਭਗਤਪੁਰਾ ਦਾ ਇੱਕ ਵਫ਼ਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਮਿਲਿਆ

ਰੇਲਵੇ ਕਵਾਟਰਾ ਲਾਗੇ ਢਾਹ ਢੇਰੀ ਮਲਵੇ ਅਤੇ ਜੰਗਲੀ ਘਾਹ ਬੂਟੀ ਨੂੰ ਸਾਫ਼ ਸੁਥਰਾ ਕਰਵਾਉਣ ਸਬੰਧੀ ਭਗਤਪੁਰਾ ਦਾ ਇੱਕ ਵਫ਼ਦ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਮਿਲਿਆ

ਆਈ ਡਬਲਯੂ ਵਿਭਾਗ ਦੇ ਸੈਕਸ਼ਨ ਇੰਜੀਨੀਅਰ ਨੇ ਮੋਕੇ ਦਾ ਮੁਆਇਨਾ ਕਰ ਸਮਸਿਆ ਦਾ ਸਥਾਈ ਹੱਲ ਕਰਨ ਦਾ ਦਿੱਤਾ ਭਰੋਸਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮੁੱਹਲਾ ਭਗਤਪੁਰਾ ਦਾ ਇੱਕ ਵਫ਼ਦ ਡਾ ਰਮਨ ਅਤੇ ਪ੍ਰਿਤਪਾਲ ਕੌਰ ਤੂਲੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਭਾਰਤ ਸਰਕਾਰ ਸ੍ਰੀ ਸੋਮ ਪ੍ਰਕਾਸ਼ ਕੈਂਥ ਨੂੰ ਮਿਲਿਆ ਜਿਸ ਵਿੱਚ ਫਗਵਾੜਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 2 ਨਜ਼ਦੀਕ ਭਗਤਪੁਰਾ ਨੂੰ ਜਾਦੇ ਰੇਲਵੇ ਕਵਾਟਰ ਜੋ ਕਾਫੀ ਸਮੇਂ ਤੋਂ ਢਾਹ ਦਿੱਤੇ ਗਏ ਹਨ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਆਏ ਦਿਨ ਇੱਥੋ ਲੰਘਣ ਵਾਲੇ ਲੋਕਾ ਦੀ ਹੋ ਰਹੀ ਲੁੱਟ ਖਸੁੱਟ ਸੰਬੰਧੀ ਇੱਕ ਮੰਗ ਪੱਤਰ ਸੌਂਪਿਆ ਅਤੇ ਇਸ ਢਾਹੇ ਮਲਵੇ ਨੂੰ ਚੁਕਵਾ ਇਸ ਜਗ੍ਹਾ ਦੀ ਜੰਗੀ ਪੱਧਰ ਤੇ ਸਾਫ ਸਫਾਈ ਕਰਵਾਉਣ ਲਈ ਆਖਿਆ ਉਨ੍ਹਾਂ ਦੱਸਿਆ ਕਿ ਇਸ ਰਸਤੇ ਤੋਂ ਕਿ ਕਈ ਇਲਾਕੇ ਦੇ ਲੋਕ ਲੰਘਦੇ ਹਨ ਉੱਥੇ ਹੀ ਲਾਇਨਾ ਤੋਂ ਪਾਰ ਵਿਦਿਅਕ ਅਦਾਰੇ ਹੋਣ ਕਾਰਣ ਵਿਦਿਆਰਥੀ ਵਰਗ ਵੱਡੀ ਗਿਣਤੀ ਵਿੱਚ ਲੰਘਦਾ ਹੈ ਪਰ ਸ਼ਰਾਰਤੀ ਤੱਤਵਾ ਵਲੋਂ ਇੱਥੇ ਜੰਗਲੀ ਬੂਟੀ ਵੱਡੀ ਮਾਤਰਾ ਵਿੱਚ ਹੋਣ ਕਾਰਣ ਆਏ ਦਿਨ ਸ਼ਰਾਰਤੀ ਅਨਸਰਾਂ ਵੱਲੋਂ ਇੱਥੋਂ ਲੰਘਣ ਵਾਲਿਆ ਦੀ ਲੁੱਟ ਖਸੁੱਟ ਕੀਤੀ ਜਾਦੀ ਹੈ ਜਿਸ ਨਾਲ ਰੋਜ਼ਾਨਾ ਅਪਣੇ ਕੰਮਕਾਰ ਤੇ ਜਾਣ ਵਾਲਿਆ ਚ ਦਹਿਸ਼ਤ ਦਾ ਮਾਹੌਲ ਹੈ ਸੋਮ ਪ੍ਰਕਾਸ਼ ਕੈਂਥ ਨੇ ਸਮੂਹ ਵਫ਼ਦ ਦੀ ਗੱਲ ਧਿਆਨ ਨਾਲ ਸੁਣ ਸੰਬਧਤ ਵਿਭਾਗ ਨੂੰ ਨਿਰਦੇਸ਼ ਦਿੱਤੇ ਜਿਸ ਤੇ ਆਈ ਡਬਲਯੂ ਵਿਭਾਗ ਦੇ ਸੈਕਸ਼ਨ ਇੰਜੀਨੀਅਰ ਅਨਿਲ ਅਗਰਵਾਲ ਨੇ ਵਫ਼ਦ ਨਾਲ ਮੋਕੇ ਦਾ ਮੁਆਇਨਾ ਕਰ ਆਸ਼ਵਾਸਨ ਦਿੱਤਾ ਕਿ ਇਸ ਸਮਸਿਆ ਦਾ ਜਲਦ ਸਥਾਈ ਹੱਲ ਕੀਤਾ ਜਾਵੇਗਾ ਇਸ ਮੌਕੇ ਪ੍ਰਵੀਨ ਕਨੋਜੀਆ , ਗੁਰਦੀਪ ਸਿੰਘ ਤੂਲੀ , ਸਿੰਕਦਰ ਕਨੋਜੀਆ , ਮੰਗਾ , ਗੋਰਾ , ਜਗਜੀਤ ਸਿੰਘ ਜੱਗੀ , ਮੁਕੇਸ਼ ਰੇਖੀ , ਮੁਕੇਸ਼ ਬਾਂਸਲ , ਰਾਜ ਕੁਮਾਰ ਆਦਿ ਮੌਜੂਦ ਸਨ

104 Views