ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਅਧੀਨ ਖੇੜਾ ਰੋਡ ’ਤੇ ਲਗਾਇਆ ਟੀਕਾਕਰਨ ਕੈਂਪ

ਰਾਸ਼ਟਰੀ ਟੀਕਾਕਰਣ ਪ੍ਰੋਗਰਾਮ ਅਧੀਨ ਖੇੜਾ ਰੋਡ ’ਤੇ ਲਗਾਇਆ ਟੀਕਾਕਰਨ ਕੈਂਪ

12 ਬੱਚਿਆਂ ਅਤੇ 6 ਗਰਭਵਤੀ ਔਰਤਾਂ ਦੇ ਲਗਾਏ ਟੀਕੇ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਗਵਾੜਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਰਾਸ਼ਟਰੀ ਟੀਕਾਕਰਨ ਪ੍ਰੋਗਰਾਮ ਤਹਿਤ ਐਸ.ਐਮ.ਓ. ਲਹਿੰਬਰ ਰਾਮ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਖੇੜਾ ਰੋਡ ’ਤੇ ਸਥਿਤ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਵਿਖੇ ਕੈਂਪ ਲਗਾ ਕੇ 0 ਤੋਂ 10 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਇਸ ਦੌਰਾਨ ਟੀਕਾਕਰਨ ਇੰਚਾਰਜ ਮੈਡਮ ਮੋਨਿਕਾ ਵੱਲੋਂ ਭੇਜੀ ਗਈ ਸਿਹਤ ਵਿਭਾਗ ਦੀ ਟੀਮ ਨੇ ਖੇੜਾ ਰੋਡ, ਪ੍ਰੇਮ ਨਗਰ ਦੇ ਵਸਨੀਕ 12 ਨਵਜੰਮੇ ਬੱਚਿਆਂ ਅਤੇ 6 ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਲੈਣ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਟੀਕਾਕਰਨ ਦੀ ਸੇਵਾ ਐਲ.ਐਚ.ਵੀ. ਰਾਜਵਿੰਦਰ ਕੌਰ, ਏ.ਐਨ.ਐਮ. ਸੋਨਾ ਅਤੇ ਆਸ਼ਾ ਵਰਕਰ ਮੀਰਾ ਵਲੋਂ ਨਿਭਾਈ ਗਈ। ਇਸ ਮੌਕੇ ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ, ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਰਾਮ ਲੁਭਿਆ, ਕੁਲਦੀਪ ਸਿੰਘ, ਬਲਦੇਵ ਸ਼ਰਮਾ, ਪੁਨੀਤ ਕੁਮਾਰ, ਮਨਮੋਹਨ ਸਿੰਘ ਵਾਲੀਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ

48 Views