ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਇਆ 9ਵਾਂ ਹੋਲਾ ਮਹੱਲਾ ਗੱਤਕਾ, ਕੁਸ਼ਤੀਆਂ ਤੇ ਕਬੱਡੀ ਕੱਪ

ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਇਆ 9ਵਾਂ ਹੋਲਾ ਮਹੱਲਾ ਗੱਤਕਾ, ਕੁਸ਼ਤੀਆਂ ਤੇ ਕਬੱਡੀ ਕੱਪ

ਪਹਿਲਵਾਨ ਜਸਪੂਰਨ ਸਿੰਘ ਨੇ ਜਿੱਤਿਆ ਪੰਜਾਬ ਕੇਸਰੀ ਟਾਈਟਲ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਸ੍ਰੀ ਆਨੰਦਪੁਰ ਸਾਹਿਬ ਸਪੋਰਟਸ ਅਤੇ ਕਲਚਰਲ ਕਲੱਬ (ਯੂ.ਕੇ.) ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ 9ਵਾਂ ਹੋਲਾ ਮਹੱਲਾ ਗੱਤਕਾ, ਕੁਸ਼ਤੀਆਂ ਤੇ ਕਬੱਡੀ ਕੱਪ ਸ੍ਰੀ ਗੁਰੂ ਤੇਗ ਬਹਾਦੁਰ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਰਵਾਇਆ ਗਿਆ। ਜਿਸ ਵਿਚ 60 ਰਾਸ਼ਟਰੀ ਤੇ ਅੰਤਰ ਰਾਸ਼ਟਰੀ ਪਹਿਲਵਾਨਾਂ ਨੇ ਜੋਰ ਅਜਮਾਇਸ਼ ਕੀਤੀ। ਇਸ ਦੌਰਾਨ ਹੋਏ ਕੁਸ਼ਤੀ ਮੁਕਾਬਲਿਆਂ ਵਿਚ ਤਿੰਨ ਟਾਈਟਲ ਦਿੱਤੇ ਗਏ। ਜਿਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਕੰਪੀਟੀਸ਼ਨ ਪੀ.ਆਰ. ਸੌਂਧੀ, ਸੁਭਾਸ਼ ਮਲਿਕ, ਨਰੇਸ਼ ਕੁਮਾਰ ਦਿੱਲੀ ਨੇ ਦੱਸਿਆ ਕਿ ਭਾਰ ਵਰਗ 85+ ਕਿਲੋ ਜਸਪੂਰਨ ਸਿੰਘ ਮੁੱਲਾਂਪੁਰ ਅਖਾੜਾ ਗਰੀਬ ਦਾਸ ਨੇ ਪੰਜਾਬ ਕੇਸਰੀ ਪਹਿਲਵਾਨ ਦਾ ਟਾਈਟਲ ਆਪਣੇ ਨਾਮ ਕੀਤਾ ਜਦਕਿ 85 ਕਿਲੋ ਭਾਰ ਵਰਗ ਸ਼ੇਰ-ਏ-ਹਿੰਦ ਦਾ ਟਾਈਟਲ ਚੰਦਰ ਮੋਹਨ ਮਿਰਚੀਪੁਰ (ਹਰਿਆਣਾ) ਨੂੰ ਜਿੱਤਿਆ। ਇਸੇ ਤਰ੍ਹਾਂ ਪੰਜਾਬ ਬਾਲ ਕੇਸਰੀ ਦਾ ਟਾਈਟਲ ਵੰਸ਼ ਪਟਿਆਲਾ ਦੇ ਨਾਮ ਰਿਹਾ। ਜੇਤੂ ਪਹਿਲਵਾਨਾਂ ਨੂੰ ਦਿਲ ਖਿਚਵੇਂ ਇਨਾਮਾ ਨਾਲ ਨਵਾਜਿਆ ਗਿਆ। ਪ੍ਰਬੰਧਕਾਂ ਚੇਅਰਮੈਨ ਮੱਖਣ ਸਿੰਘ ਬੈਂਸ. ਯੂ.ਕੇ., ਕਬੱਡੀ ਕੱਪ ਦੇ ਪ੍ਰਧਾਨ ਰਣਜੀਤ ਸਿੰਘ ਢੰਡਾ ਯੂ.ਕੇ., ਪਰਮਜੀਤ ਸਿੰਘ ਯੂ.ਕੇ., ਬਹਾਦਰ ਸਿੰਘ ਸ਼ੇਰਗਿਲ, ਵਿੱਕੀ ਸ਼ੇਰਗਿਲ ਰਾਏਪੁਰ ਡੱਬਾ, ਮੈਨੇਜਰ ਕੰਪੀਟੀਸ਼ਨ ਜਗੀਰ ਸਿੰਘ ਦਿੱਲੀ ਨੇ ਸਮੂਹ ਹਾਜਰੀਨ ਨੂੰ ਹੋਲਾ ਮਹੱਲਾ ਦੀ ਵਧਾਈ ਦਿੱਤੀ ਅਤੇ ਸਹਿਯੋਗੀਆਂ ਦਾ ਇਸ ਕੱਪ ਨੂੰ ਸਫਲ ਬਨਾਉਣ ਵਿਚ ਵਢਮੁੱਲਾ ਸਹਿਯੋਗ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਕੋਚ ਰਵਿੰਦਰ ਨਾਥ, ਕੋਚ ਜਤਿਨ ਸ਼ੁਕਲਾ, ਕੋਚ ਸਾਜਨ, ਕੋਚ ਅਬਦੁਲ ਸੱਤਾਰ, ਕੋਚ ਅਕਾਸ਼ ਦੀਨਾਨਗਰ, ਕੋਚ ਅਵਤਾਰ ਸਿੰਘ, ਕੋਚ ਜੁਗਿੰਦਰ ਸਿੰਘ, ਕੋਚ ਸੁਨੀਲ ਦੱਤ ਕਾਲਾ ਪੀ.ਏ.ਪੀ. ਤੋਂ ਇਲਾਵਾ ਬੁੱਧ ਸਿੰਘ ਭੁੱਟਾ ਏਸ਼ੀਅਨ ਸਿਲਵਰ ਮੈਡਲਿਸਟ, ਹਰਪ੍ਰੀਤ ਸਿੰਘ ਏਸ਼ੀਅਨ ਮੈਡਲਿਸਟ, ਪ੍ਰਭਪਾਲ ਸਿੰਘ ਕਾਮਨਵੈਲਥ ਚੈਂਪੀਅਨ, ਰਣਬੀਰ ਸਿੰਘ ਪਹਿਲਵਾਨ, ਸੁਰਜੀਤ ਸਿੰਘ ਲੱਲੀ ਪਹਿਲਵਾਨ, ਬੁੱਧ ਸਿੰਘ ਧਲੇਤਾ, ਮੁੱਖੀ ਪਹਿਲਵਾਨ, ਹਰਮੇਸ਼ ਲਾਲ ਮੈਟ ਮੈਨ ਆਦਿ ਹਾਜਰ ਸਨ

57 Views