ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਚ ਸ਼ਹੀਦ ਭਗਤ, ਰਾਜਗੁਰੂ ਸੁਖਦੇਵ ਨੂੰ ਸਮਰਪਿਤ ਅੰਡਰ ਹਾਊਸ ਕੁਇਜ਼ ਮੁਕਾਬਲੇ ਕਰਵਾਏ
ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਚ ਸ਼ਹੀਦ ਭਗਤ, ਰਾਜਗੁਰੂ ਸੁਖਦੇਵ ਨੂੰ ਸਮਰਪਿਤ ਅੰਡਰ ਹਾਊਸ ਕੁਇਜ਼ ਮੁਕਾਬਲੇ ਕਰਵਾਏ
ਕਾਲਾ ਸੰਘਿਆਂ 26 ਮਾਰਚ (ਮਨਜੀਤ ਮਾਨ) ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਸ਼ੇਖੂਪੁਰ ਕਪੂਰਥਲਾ ਵਿਖੇ ਸ਼ਹੀਦ ਭਗਤ, ਰਾਜਗੁਰੂ ਸੁਖਦੇਵ ਨੂੰ ਸਮਰਪਿਤ ਅੰਡਰ ਹਾਊਸ ਕੁਇਜ਼ ਮੁਕਾਬਲੇ ਸੰਸਥਾ ਦੇ ਪ੍ਰਿੰਸੀਪਲ ਸ਼੍ਰੀਮਤੀ ਮਮਤਾ ਬਜਾਜ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ਦੇ ਆਰੰਭ ਵਿੱਚ ਸਿੱਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦਾਂ ਦੇ ਜੀਵਨ ਅਤੇ ਵਿਚਾਰਾਂ ਤੋਂ ਸਾਨੂੰ ਢੁਕਵੀਂ ਸੇਂਧ ਲੈਣੀ ਚਾਹੀਦੀ ਹੈ ਇਸ ਸੰਸਥਾ ਦੇ ਅੰਗਰੇਜ਼ੀ ਲੈਕਚਰਾਰ ਸ਼੍ਰੀ ਹਰਵਿੰਦਰ ਸਿੰਘ ਭੰਡਾਲ ਨੇ ਕੁਇਜ਼ ਮਾਸਟਰ ਦੀ ਭੂਮਿਕਾ ਨਿਭਾਉਂਦਿਆਂ ਸਿੱਖਿਆਰਥੀਆਂ ਕੋਲੋਂ ਸ਼ਹੀਦ ਭਗਤ ਅਤੇ ਸਾਥੀਆਂ ਦੀ ਕ੍ਰਾਂਤੀਕਾਰੀ ਲਹਿਰ ਵਾਰੇ ਦਿਲਚਸਪ ਸਵਾਲ ਪੁੱਛੇ ਇਹ ਸਵਾਲ ਸ੍ਰ ਭਗਤ ਸਿੰਘ ਦੀ ਪ੍ਰੇਰਨਾ ਸ੍ਰੋਤ ਸ਼ਹੀਦ ਕਰਤਾਰ ਸਿੰਘ ਸਰਾਭਾ ਤੋਂ ਲੈਕੇ ਸ਼ਹੀਦਾਂ ਦੇ ਲਾਹੌਰ ਦੀ ਰਾਵੀ ਕੰਢੇ ਹੋਏ ਅੰਤਿਮ ਸੰਸਕਾਰ ਤੱਕ ਫੈਲੇ ਹੋਏ ਸਨ ਇਸ ਮੁਕਾਬਲੇ ਵਿੱਚ ਨਾਲੰਦਾ ਹਾਊਸ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤਾਕਸਿਲਾ ਅਤੇ ਕਾਸੀ ਹਾਊਸ ਕ੍ਰਮਵਾਰ ਦੂਸਰੇ ਅਤੇ ਤੀਸਰੇ ਸਥਾਨ ਉੱਤੇ ਰਹੇ ਲੈਕਚਰਾਰ ਸ਼੍ਰੀਮਤੀ ਸੁਰਜੀਤ ਕੌਰ ਨੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਸਿੱਖਿਆਰਥੀਆਂ ਲਈ ਬੇਹੱਦ ਲਾਹੇਵੰਦ ਦੱਸਦਿਆਂ ਕਿਹਾ ਕਿ ਇਸ ਕੁਇਜ਼ ਨੇ ਸਾਰਿਆਂ ਦੇ ਗਿਆਨ ਵਿਚ ਵਾਧਾ ਕੀਤਾ ਹੈ ਮੈਟਰ ਸ਼੍ਰੀਮਤੀ ਰਜਨੀ ਵਾਲੀਆ ਦੀ ਅਗਵਾਈ ਵਿੱਚ ਨਿਖਿਲ ਅਤੇ ਕਰਨਵੀਰ ਸਿੰਘ ਨੇ ਸਕੋਰਰ ਵਜੋਂ ਫਰਜ਼ ਨਿਭਾਵੇ ਇਸ ਦੌਰਾਨ ਲੈਕਚਰਾਰ ਸ਼੍ਰੀ ਮੁਹੇਸ ਸ਼ਰਮਾ,ਮੈਟਰ ਹਿੰਦੀ ਡਾਕਟਰ ਯੋਗਿਤਾ ਪਾਸੀ ਅਤੇ ਸ਼੍ਰੀਮਤੀ ਰੁਪਿੰਦਰ ਕੌਰ ਤੋਂ ਇਲਾਵਾ ਹੋਰ ਆਗੂ ਵੀ ਇਸ ਮੌਕੇ ਹਾਜ਼ਿਰ ਸਨ।

