ਸਵ. ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ 36ਵੀਂ ਬਰਸੀ ਤੇ ਸੱਭਿਆਚਾਰਕ ਮੇਲਾ 24 ਮਾਰਚ ਨੂੰ

ਸਵ. ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਦੀ 36ਵੀਂ ਬਰਸੀ ਤੇ ਸੱਭਿਆਚਾਰਕ ਮੇਲਾ 24 ਮਾਰਚ ਨੂੰ

ਫਗਵਾੜਾ ਦੀ ਨਿਊ ਦਾਣਾ ਮੰਡੀ ਵਿਖੇ ਲੱਗੇਗਾ ਗਾਇਕਾਂ ਦਾ ਅਖਾੜਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਪੰਜਾਬ ਦੀ ਨਾਮਵਰ ਗਾਇਕ ਜੋੜੀ ਸਵ. ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਨਿੱਘੀ ਯਾਦ ਨੂੰ ਸਮਰਪਿਤ 36ਵੀਂ ਸਲਾਨਾ ਬਰਸੀ ਅਤੇ ਸੱਭਿਆਚਾਰਕ ਮੇਲਾ 24 ਮਾਰਚ ਦਿਨ ਐਤਵਾਰ ਨੂੰ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਜਾ ਰਿਹਾ ਹੈ। ਵਧੇਰੇ ਜਾਣਕਾਰੀ ਦਿੰਦੇ ਹੋਏ ਗਾਇਕ ਜੋੜੀ ਗੁਰਮੀਤ ਮਹਿਮੀ ਤੇ ਬੀਬਾ ਰੁਬੀਨਾ ਮਹਿਮੀ ਨੇ ਦੱਸਿਆ ਕਿ ਗਾਇਕ ਜੈਮਨ ਚਮਕੀਲਾ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਇਸ ਸਮਾਗਮ ਦੌਰਾਨ ਜਿੱਥੇ ਸਵ. ਚਮਕੀਲਾ ਜੋੜੀ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ਉੱਥੇ ਹੀ ਨਾਮਵਰ ਗਾਇਕ ਕਲਾਕਾਰ ਮੁਹੰਮਦ ਸਦੀਕ, ਇੰਟਰਨੈਸ਼ਨਲ ਗਾਇਕ ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਅਮਰ ਅਰਸ਼ੀ ਤੇ ਨਰਿੰਦਰ ਜੋਤ, ਰਣਜੀਤ ਮਨੀ, ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਚਮਕ ਚਮਕੀਲਾ ਅਮਰਪ੍ਰੀਤ, ਕਿੱਕਰ ਡਾਲੇਵਾਲਾ, ਰਾਏ ਜੁਝਾਰ, ਅਵਤਾਰ ਚਮਕ ਤੇ ਜੋਤੀ ਕੋਹਿਨੂਰ, ਰੂਪ ਘਾਰੂ ਤੇ ਅਮਨਜੋਤ, ਹਰਨੇਕ ਘਾਰੂ ਤੇ ਜਸ਼ਨ ਧਾਲੀਵਾਲ, ਗੀਤਾ ਬਾਲੀ ਤੇ ਅਨਮੋਲ ਵਿਰਕ, ਦਲਵਿੰਦਰ ਦਿਆਲਪੁਰੀ, ਸੂਬਾ ਉਦੇਸੀਆ ਵਾਲਾਂ (ਆਦਮਪੁਰ ਦੋਆਬਾ) ਗੋਰਾ ਢੇਸੀ, ਗਿੱਲ ਦੁੱਗਰੀ, ਸੁਖਵਿੰਦਰ ਗੋਰਾ ਦੀਪਾਂ ਤੂੰਬੀ ਵਾਲਾ, ਮੱਖਣ ਸਿੰਘ ਮਸਤਾਨਾ, ਯਸ਼ ਵਰਮਾ, ਬੰਸੀ ਬਰਨਾਲਾ, ਮਾਣਕ ਸਾਬ, ਰਵੀ ਰਾਜ, ਅਮਨ ਫੁੱਲਾਂਵਾਲ, ਸੁਲਤਾਨ ਖਾਨ, ਆਰ ਕੂਲ ਆਦਿ ਭਰਪੂਰ ਹਾਜਰੀਆਂ ਲਗਵਾਉਣਗੇ। ਉਹਨਾਂ ਨੇ ਦੱਸਿਆ ਕਿ ਸਮਾਗਮ ਦੌਰਾਨ ਬਤੌਰ ਮੁੱਖ ਮਹਿਮਾਨ ਡਿਪਟੀ ਸਪੀਕਰ ਜੈਕ੍ਰਿਸ਼ਨ ਸਿੰਘ ਰੋੜੀ ਤੇ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ ਵਲੋਂ ਚਮਕੀਲਾ ਜੋੜੀ ਦੇ ਗੀਤਕਾਰਾਂ ਤੇ ਸਾਜੀਆਂ ਨੂੰ ਸਨਮਾਨਤ ਵੀ ਕੀਤਾ ਜਾਵੇਗਾਉਹਨਾਂ ਸਮੂਹ ਇਲਾਕਾ ਨਿਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਇਸ ਸਲਾਨਾ ਬਰਸੀ ਸਮਾਗਮ ਅਤੇ ਸੱਭਿਆਚਾਰਕ ਮੇਲੇ ਵਿਚ ਆਪਣੀ ਹਾਜਰੀ ਲਗਵਾ ਕੇ ਮਕਬੂਲ ਗਾਇਕ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਸ਼ਰਧਾ ਫੁੱਲ ਭੇਂਟ ਕੀਤੇ

55 Views