ਮਾਣਕ ਵੈਲਫੇਅਰ ਸੁਸਾਇਟੀ ਨੇ ਲਗਾਇਆ 13ਵਾਂ ਅੱਖਾਂ ਤੇ ਜਨਰਲ ਬਿਮਾਰੀਆਂ ਦਾ ਫਰੀ ਕੈਂਪ

ਮਾਣਕ ਵੈਲਫੇਅਰ ਸੁਸਾਇਟੀ ਨੇ ਲਗਾਇਆ 13ਵਾਂ ਅੱਖਾਂ ਤੇ ਜਨਰਲ ਬਿਮਾਰੀਆਂ ਦਾ ਫਰੀ ਕੈਂਪ

ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਕੀਤੀਆਂ ਭੇਂਟ

155 ਮਰੀਜਾਂ ਦੀ ਆਪ੍ਰੇਸ਼ਨ ਲਈ ਹੋਈ ਚੋਣ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਮਾਣਕ ਵੈਲਫੇਅਰ ਸੁਸਾਇਟੀ ਵਲੋਂ ਸਵ. ਪ੍ਰੋਫੈਸਰ ਸੀਤਲ ਸਿੰਘ ਰਿਆਤ, ਸਵ. ਸਰਦਾਰਨੀ ਗੁਰਬਖਸ਼ ਕੌਰ ਰਿਆਤ (ਯੂ.ਕੇ.) ਧਰਮ ਪਤਨੀ ਸ. ਗੁਰਬਖਸ਼ ਸਿੰਘ ਰਿਆਤ (ਯੂ.ਕੇ.) ਦੀ ਨਿੱਘੀ ਯਾਦ ਨੂੰ ਸਮਰਪਿਤ 13ਵਾਂ ਅੱਖਾਂ ਦਾ ਫਰੀ ਚੈਕਅਪ ਅਤੇ ਆਪ੍ਰੇਸ਼ਨ ਕੈਂਪ ਗ੍ਰਾਮ ਪੰਚਾਇਤ ਅਤੇ ਸਮੂਹ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਪਿੰਡ ਮਾਣਕ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਬਤੌਰ ਮੁੱਖ ਮਹਿਮਾਨ ਪਹੁੰਚੇ ਪ੍ਰੋਫੈਸਰ ਮਨਜੀਤ ਕੌਰ ਪਤਨੀ ਸਵ. ਪ੍ਰੋਫੈਸਰ ਸ਼ੀਤਲ ਸਿੰਘ ਵਲੋਂ ਕੀਤਾ ਗਿਆ। ਉਹਨਾਂ ਦੇ ਨਾਲ ਪ੍ਰੋਫੈਸਰ ਸੀਤਲ ਸਿੰਘ ਦੀਆਂ ਪੁਤਰੀਆਂ ਡਾ. ਨਵਨੀਤ ਕੌਰ, ਅਪਨੀਤ ਰਿਆਤ (ਆਈ.ਏ.ਐਸ.) ਤੇ ਅਪਨੀਤ ਰਿਆਤ ਦੇ ਪਤੀ ਹਰਿੰਦਰ ਸਿੰਘ ਮਾਨ ਐਸ.ਪੀ. (ਟ੍ਰੈਫਿਕ) ਮੋਹਾਲੀ ਵੀ ਉਚੇਰੇ ਤੌਰ ਤੇ ਮੋਜੂਦ ਰਹੇ। ਗੈਸਟ ਆਫ ਆਨਰ ਵਜੋਂ ਸੁਖਵਿੰਦਰ ਸਿੰਘ ਰਿਆਤ (ਯੂ.ਕੇ.) ਅਤੇ ਜਸਬੀਰ ਕੌਰ ਰਿਆਤ (ਯੂ.ਕੇ.) ਸ਼ਾਮਲ ਹੋਏ। ਸਮੂਹ ਮਹਿਮਾਨਾਂ ਦਾ ਪਹੁੰਚਣ ਤੇ ਸਵਾਗਤ ਕਰਦਿਆਂ ਮਾਣਕ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਉਪ ਪ੍ਰਧਾਨ ਦਲਵੀਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੀ ਸ਼ੁਰੂਆਤ ਸ. ਗੁਰਬਖਸ਼ ਸਿੰਘ ਰਿਆਤ (ਯੂ.ਕੇ.) ਵਲੋਂ 15 ਸਾਲ ਪਹਿਲਾਂ ਕੀਤੀ ਗਈ ਸੀ। ਕੋਵਿਡ ਮਹਾਮਾਰੀ ਦੇ ਦੋ ਸਾਲ ਨੂੰ ਛੱਡ ਕੇ ਇਹ ਕੈਂਪ ਲਗਾਤਾਰ ਲਗਾਇਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸਵ. ਪ੍ਰੋ. ਸ਼ੀਤਲ ਸਿੰਘ ਵਲੋਂ ਵੀ ਕੈਂਪ ਵਿਚ ਹਮੇਸ਼ਾ ਵਢਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਸੀ। ਕੈਂਪ ਦੌਰਾਨ ਬਾਹੜਾ ਹਸਪਤਾਲ ਦੀ ਟੀਮ ਨੇ ਅੱਖਾਂ ਦੇ ਮਾਹਿਰ ਡਾ. ਤੁਸ਼ਾਰ ਅੱਗਰਵਾਲ ਦੀ ਅਗਵਾਈ ਹੇਠ 600 ਤੋਂ ਵੱਧ ਮਰੀਜਾਂ ਦਾ ਚੈਕਅੱਪ ਕੀਤਾ। ਮਰੀਜਾਂ ਦੇ ਸ਼ੁਗਰ, ਬਲੱਡ ਪ੍ਰੈਸ਼ਰ ਅਤੇ ਹੋਰ ਜਨਰਲ ਬਿਮਾਰੀਆਂ ਦਾ ਚੈਕਅਪ ਡਾ. ਨਵਨੀਤ ਕੌਰ ਦੀ ਟੀਮ ਵਲੋਂ ਕੀਤਾ ਗਿਆ। ਲੋੜਵੰਦ ਮਰੀਜਾਂ ਨੂੰ ਐਨਕਾਂ ਅਤੇ ਦਵਾਈਆਂ ਫਰੀ ਦਿੱਤੀਆਂ ਗਈਆਂ। ਅੱਖਾਂ ਦੇ ਆਪ੍ਰੇਸ਼ਨ ਲਈ ਚੁਣੇ ਗਏ 155 ਮਰੀਜਾਂ ਦੇ ਆਪ੍ਰੇਸ਼ਨ ਬਾਹੜਾ ਹਸਪਤਾਲ ਫਗਵਾੜਾ ਵਿਖੇ ਕੀਤੇ ਜਾਣਗੇ। ਮਰੀਜਾਂ ਲਈ ਲੰਗਰ ਦੀ ਸੇਵਾ ਮਹਿੰਦਰ ਸਿੰਘ ਰਿਐਤ ਦੇ ਪਰਿਵਾਰ ਵਲੋਂ ਵਰਤਾਈ ਗਈ। ਅਖੀਰ ਵਿਚ ਲਾਇਨਜ ਕਲੱਬ ਫਗਵਾੜਾ ਦੇ ਚਾਰਟਰ ਪ੍ਰਧਾਨ ਸੁਖਵਿੰਦਰ ਸਿੰਘ ਟੈਰੀ ਨੇ ਸਮੂਹ ਮਹਿਮਾਨਾਂ, ਪਤਵੰਤਿਆਂ, ਡਾਕਟਰ ਸਾਹਿਬਾਨ ਅਤੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਦੀ ਸੇਵਾ ਵਰਿੰਦਰ ਸਿੰਘ ਕੰਬੋਜ ਵਲੋਂ ਨਿਭਾਈ ਗਈ। ਇਸ ਮੌਕੇ ਲਾਇਨ ਵਿਨੋਦ ਕੁਮਾਰ, ਲਾਇਨ ਨਵੀਨ ਸੂਦ, ਲਾਇਨ ਕੁਨਾਲ, ਲਾਇਨ ਦੇਵ ਕਾਲੀਆ ਤੋਂ ਇਲਾਵਾ ਪਿੰਡ ਵਾਸੀ ਤੇ ਪਤਵੰਤੇ ਹਾਜਰ ਸਨ

59 Views