ਕਾਲੇ ਮੋਤੀਏ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਕਰਾਈ ਜਾਵੇ : ਡਾ ਤੁਸ਼ਾਰ ਅਗਰਵਾਲ
ਕਾਲੇ ਮੋਤੀਏ ਤੋਂ ਬਚਾਅ ਲਈ ਸਮੇਂ ਸਿਰ ਜਾਂਚ ਕਰਾਈ ਜਾਵੇ : ਡਾ ਤੁਸ਼ਾਰ ਅਗਰਵਾਲ
40 ਸਾਲ ਦੀ ਉਮਰ ਮਗਰੋਂ ਗਲੋਕੋਮਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਵਿਸ਼ਵ ਗਲੋਕੋਮਾ (ਕਾਲਾ ਮੋਤੀਆ) ਹਫ਼ਤੇ ਦੌਰਾਨ ਜਿੱਥੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਿੱਥੇ ਜਾਂਚ ਅਤੇ ਇਲਾਜ ਕੈਂਪ ਚੱਲ ਰਹੇ ਹਨ, ਉਥੇ ਗੈਰ ਸਰਕਾਰੀ ਸੰਸਥਾਵਾਂ ਵਲੋਂ ਵੀ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਅੱਜ ਡਾ ਰਮਨ ਅਗਰਵਾਲ ਆਈ ਐਡ ਚੈਸਟ ਕੇਅਰ ਸੈਂਟਰ ਮਾਡਲ ਟਾਊਨ ਦੇ ( ਅੱਖਾ ਦੀਆ ਬਿਮਾਰੀਆਂ ਦੇ ਮਾਹਿਰ ) ਡਾ ਤੁਸ਼ਾਰ ਅਗਰਵਾਲ ਨੇ ਇੱਕ ਵਿਸ਼ੇਸ਼ ਭੇਟਵਾਰਤਾ ਦੋਰਾਨ ਦੱਸਿਆ ਕਿ ਇਹ ਹਫ਼ਤਾ 10 ਮਾਰਚ ਤੋਂ 16 ਮਾਰਚ ਤੱਕ ਮਨਾੲਇਆ ਉਨ੍ਹਾਂ ਦੱਸਿਆ ਕਿ ਗਲੋਕੋਮਾ ਕਿਸੇ ਵੀ ਵਿਅਕਤੀ ਨੂੰ ਹੋ ਸਕਦਾ ਹੈ ਇਹ ਖ਼ਾਨਦਾਨੀ ਬਿਮਾਰੀ ਹੈ ਜੋ ਪਰਵਾਰ ਵਿੱਚ ਕਿਸੇ ਨੂੰ ਗਲੋਕੋਮਾ ਹੈ ਤਾਂ ਬੱਚੇ ਨੂੰ ਵੀ ਇਹ ਰੋਗ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ 40 ਸਾਲ ਦੀ ਉਮਰ ਮਗਰੋਂ ਗਲੋਕੋਮਾ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ
ਡਾ: ਤੁਸ਼ਾਰ ਅਗਰਵਾਲ ਨੇ ਦੱਸਿਆ ਕਿ ਜੇ ਅੱਖਾਂ ਭਾਰੀਆਂ-ਭਾਰੀਆਂ ਲੱਗਣ, ਪੂਰੇ ਦਿਨ ਦੇ ਕੰਮ ਮਗਰੋਂ ਅੱਖ ਜਾਂ ਸਿਰ ਵਿੱਚ ਦਰਦ ਹੋਵੇ, ਅੱਖਾਂ ਲਾਲ ਰਹਿਣ ਤੇ ਐਨਕ ਦਾ ਨੰਬਰ ਵਾਰ-ਵਾਰ ਬਦਲਣਾ ਪਵੇ ਤਾਂ ਇਹ ਗਲੋਕੋਮਾ ਜਾਂ ਕਾਲੇ ਮੋਤੀਏ ਦੇ ਲੱਛਣ ਹੋ ਸਕਦੇ ਹਨ ਅਜਿਹਾ ਹੋਣ ‘ਤੇ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਵੇ ਉਨ੍ਹਾਂ ਕਿਹਾ ਕਿ ਅੱਖਾਂ ਦੀ ਜਾਂਚ ਛੇ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ

