ਸ਼ਿਵ ਭੋਲੇ ਨਾਥ ਮੰਦਰ ਊਧਮ ਸਿੰਘ ਨਗਰ ਫਗਵਾੜਾ ’ਚ ਸ਼ਰਧਾ ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ
ਸ਼ਿਵ ਭੋਲੇ ਨਾਥ ਮੰਦਰ ਊਧਮ ਸਿੰਘ ਨਗਰ ਫਗਵਾੜਾ ’ਚ ਸ਼ਰਧਾ ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ
ਆਪ ਆਗੂ ਪ੍ਰਿਤਪਾਲ ਕੌਰ ਤੁਲੀ ਨੇ ਸ਼ਿਵ ਭਗਤਾਂ ਨੂੰ ਦਿੱਤੀ ਵਧਾਈ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼ਿਵ ਭੋਲੇਨਾਥ ਮੰਦਰ ਸ਼ਹੀਦ ਊਧਮ ਸਿੰਘ ਨਗਰ ਫਗਵਾੜਾ ਵਿਖੇ ਮਹਾਸ਼ਿਵਰਾਤਰੀ ਦਾ ਤਿਉਹਾਰ ਮੰਦਰ ਕਮੇਟੀ ਦੇ ਪ੍ਰਧਾਨ ਵਿਜੇ ਸ਼ਰਮਾ ਵਿੱਕੀ ਦੀ ਦੇਖ-ਰੇਖ ਹੇਠ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਤੋਂ ਹੀ ਸ਼ਿਵਲਿੰਗ ਨੂੰ ਜਲ ਚੜ੍ਹਾਉਣ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਰਹੀ। ਮੰਦਰ ਦੀ ਮਹਿਲਾ ਸੰਕੀਰਤਨ ਮੰਡਲੀ ਨੇ ਭਗਵਾਨ ਸ਼ਿਵ ਅਤੇ ਪਾਰਵਤੀ ਦੇ ਵਿਆਹ ਅਤੇ ਸ਼ਿਵ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ। ਢੋਲਕੀ, ਛੈਣਿਆਂ ਦੀ ਤਾਲ ’ਤੇ ਸ਼ਿਵ ਭਗਤ ਮੰਤਰ ਮੁਗਧ ਹੋ ਕੇ ਝੂਮੇ। ਇਸ ਦੌਰਾਨ ਵੱਖ-ਵੱਖ ਪਕਵਾਨਾ ਦੇ ਲੰਗਰ ਬੜੇ ਪਿਆਰ ਨਾਲ ਵਰਤਾਏ ਗਏ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਪ੍ਰਿਤਪਾਲ ਕੌਰ ਤੁਲੀ ਨੇ ਆਪਣੇ ਪਤੀ ਗੁਰਦੀਪ ਸਿੰਘ ਤੁਲੀ ਦੇ ਨਾਲ ਹਾਜਰੀ ਲਗਵਾਈ। ਉਹਨਾਂ ਤੋਂ ਇਲਾਵਾ ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ ਅਤੇ ਜਤਿੰਦਰ ਮਿੱਠੂ ਸਮੇਤ ਹੋਰ ਪਤਵੰਤਿਆਂ ਨੇ ਵੀ ਭਗਵਾਨ ਭੋਲੇਨਾਥ ਦਾ ਆਸ਼ੀਰਵਾਦ ਲੈਣ ਉਪਰੰਤ ਸਮੂਹ ਸ਼ਿਵ ਭਗਤਾਂ ਨੂੰ ਮਹਾਸ਼ਿਵਰਾਤਰੀ ਦੀ ਵਧਾਈ ਦਿੱਤੀ। ਮੰਦਿਰ ਕਮੇਟੀ ਵੱਲੋਂ ਪਤਵੰਤਿਆਂ ਨੂੰ ਮਾਂ ਗੌਰਾਂ ਦੀ ਚੁਨਰੀ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਅਸ਼ੋਕ ਕੁਮਾਰ, ਪ੍ਰਮੋਦ ਕੁਮਾਰ, ਅਮਰਜੀਤ ਕੁਮਾਰ, ਰਾਜ ਕੁਮਾਰ ਗੁਪਤਾ, ਸੰਜੀਵ ਕੁਮਾਰ ਟੀਟੂ, ਸਰਬਜੀਤ ਕੌਰ, ਜਸਵੰਤ ਸ਼ਰਮਾ, ਸ਼ਿਆਮ ਸੈਣੀ, ਅਜੇ ਕੁਮਾਰ, ਹਰਜਿੰਦਰ ਕੌਰ, ਕਵਿਤਾ ਕਾਲੜਾ, ਤ੍ਰਿਪਤਾ, ਸ਼ਸ਼ੀ ਬਾਲਾ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਹਾਜਰ ਸਨ

